ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਹਾਈਕੋਰਟ ਨੇ ਮੰਦਰ ਅਤੇ ਗੁਰਦੁਆਰਾ ਢਾਹਉਣ ਦੇ ਦਿੱਤੇ ਹੁਕਮ, ਦਿੱਤਾ 4 ਹਫ਼ਤਿਆਂ ਦਾ ਸਮਾਂ

Demolition of Temple: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੋਹਾਲੀ ਦੇ ਖਰੜ 'ਚ ਗੈਰ-ਕਾਨੂੰਨੀ ਤੌਰ 'ਤੇ ਬਣੇ ਗੁਰਦੁਆਰਾ ਤੇ ਮੰਦਰ ਨੂੰ ਢਾਹੁਣ ਦੇ ਹੁਕਮ ਦਿੱਤੇ ਨੇ। ਕੋਰਟ ਨੇ 4 ਹਫ਼ਤੇ ਦਾ ਸਮਾਂ ਦਿੱਤਾ ਹੈ ਧਾਰਮਿਕ ਸਮੱਗਰੀ ਹਟਾਉਣ ਲਈ, ਫਿਰ 2 ਹਫ਼ਤੇ 'ਚ ਢਾਂਚੇ ਢਾਹੇ ਜਾਣਗੇ। ਇਹ ਕਾਰਵਾਈ ਸਥਾਨਕ ਨਿਵਾਸੀਆਂ ਦੀ ਪਟੀਸ਼ਨ ਤੋਂ ਬਾਅਦ ਕੀਤੀ ਗਈ ਹੈ, ਜਿਨ੍ਹਾਂ ਨੇ ਸੜਕਾਂ 'ਤੇ ਕਬਜ਼ੇ ਦਾ ਇਲਜ਼ਾਮ ਲਾਇਆ ਸੀ।

ਹਾਈਕੋਰਟ ਨੇ ਮੰਦਰ ਅਤੇ ਗੁਰਦੁਆਰਾ ਢਾਹਉਣ ਦੇ ਦਿੱਤੇ ਹੁਕਮ, ਦਿੱਤਾ 4 ਹਫ਼ਤਿਆਂ ਦਾ ਸਮਾਂ
ਪੰਜਾਬ ਹਰਿਆਣਾ ਹਾਈਕੋਰਟ.
Follow Us
tv9-punjabi
| Published: 04 May 2025 09:53 AM IST

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੋਹਾਲੀ ਦੇ ਖਰੜ ਸਥਿਤ ਪਿੰਡ ਭਾਗੋਮਾਜਰਾ ਦੀ ਜੀਬੀਪੀ ਕਰੈਸਟ ਕਲੋਨੀ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਬਣਾਏ ਗਏ ਸ਼੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਅਤੇ ਰਾਧਾ ਮਾਧਵ ਮੰਦਰ ਨੂੰ ਢਾਹੁਣ ਦੇ ਆਦੇਸ਼ ਜਾਰੀ ਕੀਤੇ ਹਨ। ਅਦਾਲਤ ਨੇ ਕਿਹਾ ਕਿ ਇਨ੍ਹਾਂ ਢਾਂਚਿਆਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਹਟਾਇਆ ਜਾਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਦਾ ਨਿਰਮਾਣ ਬਿਨਾਂ ਕਿਸੇ ਜਾਇਜ਼ ਮਨਜ਼ੂਰੀ ਦੇ ਕੀਤਾ ਗਿਆ ਸੀ। ਧਾਰਮਿਕ ਭਾਵਨਾਵਾਂ ਦੇ ਸਤਿਕਾਰ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਾਰਵਾਈ ਸੰਵੇਦਨਸ਼ੀਲ ਢੰਗ ਨਾਲ ਕੀਤੀ ਜਾਵੇਗੀ।

ਅਦਾਲਤ ਨੇ ਗੁਰਦੁਆਰਾ ਅਤੇ ਮੰਦਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਧਾਰਮਿਕ ਮਰਿਆਦਾਵਾਂ ਦੀ ਪਾਲਣਾ ਕਰਦਿਆਂ ਮੂਰਤੀਆਂ, ਧਾਰਮਿਕ ਗ੍ਰੰਥਾਂ ਅਤੇ ਹੋਰ ਪਵਿੱਤਰ ਸਮੱਗਰੀ ਨੂੰ 4 ਹਫ਼ਤਿਆਂ ਦੇ ਅੰਦਰ ਸਤਿਕਾਰ ਨਾਲ ਹਟਾ ਲੈਣ। ਇਸ ਤੋਂ ਬਾਅਦ, ਢਾਂਚਿਆਂ ਨੂੰ ਹਟਾਉਣ ਦੀ ਕਾਰਵਾਈ 2 ਹਫ਼ਤਿਆਂ ਦੇ ਅੰਦਰ ਪੂਰੀ ਹੋਣੀ ਚਾਹੀਦੀ ਹੈ।

ਸੜਕਾਂ ‘ਤੇ ਕਬਜ਼ੇ ਅਤੇ ਪਟੀਸ਼ਨ

ਇਹ ਮਾਮਲਾ ਸਥਾਨਕ ਨਿਵਾਸੀ ਗੁਰਮੀਤ ਸਿੰਘ ਅਤੇ ਹੋਰਾਂ ਵੱਲੋਂ ਦਰਜ ਕੀਤੀ ਪਟੀਸ਼ਨ ਤੋਂ ਬਾਅਦ ਚਿਤਾ ਵਿੱਚ ਆਇਆ। ਉਨ੍ਹਾਂ ਦਾ ਦੋਸ਼ ਸੀ ਕਿ ਗੁਰਦੁਆਰਾ ਅਤੇ ਮੰਦਰ ਦੀਆਂ ਕਮੇਟੀਆਂ ਨੇ ਰੇਜ਼ੀਡੈਂਟ ਵੈਲਫੇਅਰ ਸੋਸਾਇਟੀ ਨਾਲ ਮਿਲ ਕੇ ਕਲੋਨੀ ਦੀਆਂ ਜਨਤਕ ਸੜਕਾਂ ‘ਤੇ ਅਣਧਿਕ੍ਰਿਤ ਤੌਰ ‘ਤੇ ਕਬਜ਼ਾ ਕਰ ਲਿਆ ਹੈ। ਇਹ ਰਸਤੇ ਜੋ ਨੇੜਲੇ ਬਾਜ਼ਾਰ ਜਾਂ ਹੋਰ ਇਲਾਕਿਆਂ ਤੱਕ ਜਾਣ ਲਈ ਵਰਤੇ ਜਾਂਦੇ ਸਨ, ਹੁਣ ਕੰਧਾਂ ਅਤੇ ਦਰਵਾਜ਼ਿਆਂ ਰਾਹੀਂ ਬੰਦ ਕਰ ਦਿੱਤੇ ਗਏ ਹਨ।

ਲਾਗੂ ਕਰਨ ਲਈ ਐਸਡੀਐਮ ਅਤੇ ਪੁਲਿਸ ਨੂੰ ਹੁਕਮ

ਕੋਰਟ ਨੇ ਚੇਤਾਵਨੀ ਦਿੱਤੀ ਕਿ ਜੇਕਰ ਢਾਂਚਿਆਂ ਨੂੰ ਦਿੱਤੇ ਸਮੇਂ ਅੰਦਰ ਖੁਦ ਨਾ ਹਟਾਇਆ ਗਿਆ, ਤਾਂ ਐਸਡੀਐਮ ਖਰੜ ਪੁਲਿਸ ਦੀ ਮਦਦ ਨਾਲ ਇਹ ਢਾਂਚੇ ਢਾਹਣ ਦੀ ਕਾਰਵਾਈ ਕਰਨਗੇ। ਇਸ ਦੌਰਾਨ, ਧਾਰਮਿਕ ਮਰਿਆਦਾ ਨੂੰ ਕਾਇਮ ਰੱਖਣ ਲਈ ਜ਼ਰੂਰੀ ਰਸਮਾਂ ਦੀ ਪਾਲਣਾ ਕੀਤੀ ਜਾਵੇਗੀ।

ਖਰਚੇ ਦੀ ਭਰਪਾਈ ਅਤੇ ਕਾਨੂੰਨੀ ਕਾਰਵਾਈ

ਅਦਾਲਤ ਨੇ ਇਹ ਵੀ ਆਦੇਸ਼ ਦਿੱਤਾ ਕਿ ਕਾਰਵਾਈ ਦੌਰਾਨ ਹੋਣ ਵਾਲਾ ਖਰਚਾ ਮੰਦਰ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਭਰਿਆ ਜਾਵੇ। ਜੇਕਰ ਹੁਕਮਾਂ ਦੀ ਉਲੰਘਣਾ ਹੋਈ, ਤਾਂ ਐਸਡੀਐਮ ਨੂੰ ਸਟੇਟਸ ਰਿਪੋਰਟ ਪੇਸ਼ ਕਰਨੀ ਪਵੇਗੀ ਅਤੇ ਉਲੰਘਣਾ ਦੀ ਕਾਰਵਾਈ ਅੰਜ਼ਾਮ ਦਿੱਤੀ ਜਾਵੇਗੀ। ਕੋਰਟ ਨੇ ਸੁਪਰੀਮ ਕੋਰਟ ਦੇ ਇੱਕ ਪੁਰਾਣੇ ਫੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਧਾਰਮਿਕ ਢਾਂਚਾ ਹੋਣ ਦੇ ਬਾਵਜੂਦ, ਜੇਕਰ ਉਹ ਬਿਨਾਂ ਇਜਾਜ਼ਤ ਦੇ ਬਣਿਆ ਹੋਵੇ, ਤਾਂ ਉਸਨੂੰ ਢਾਹਣਾ ਕਾਨੂੰਨੀ ਤੌਰ ‘ਤੇ ਜਾਇਜ਼ ਅਤੇ ਲਾਜ਼ਮੀ ਹੈ।

ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ...
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ...
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ...
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ...
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ...
CM ਭਗਵੰਤ ਸਿੰਘ ਮਾਨ ਦੇ ਬਠਿੰਡਾ ਦੌਰੇ ਦਾ ਅੱਜ ਦੂਜਾ ਦਿਨ, ਜਾਣੋ ਕੀ ਕਿਹਾ?
CM ਭਗਵੰਤ ਸਿੰਘ ਮਾਨ ਦੇ ਬਠਿੰਡਾ ਦੌਰੇ ਦਾ ਅੱਜ ਦੂਜਾ ਦਿਨ, ਜਾਣੋ ਕੀ ਕਿਹਾ?...
ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ "ਤੇਰਾ ਪਿਆਰ ਪਿਆਰ, ਹੁੱਕਾ ਬਾਰ" 'ਤੇ ਥਿਰਕੇ
ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ...
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ...