ਪਠਾਣਮਾਜਰਾ ਦੇ ਪੁੱਤਰ, ਪੀਏ ਸਮੇਤ 16 ਖਿਲਾਫ਼ ਗ੍ਰਿਫ਼ਤਾਰੀ ਵਾਰੰਟ, ਪਤਨੀ ਨੇ ਹਾਈਕੋਰਟ ‘ਚ ਦਾਇਰ ਕੀਤੀ ਪਟੀਸ਼ਨ
ਮੁਲਜ਼ਮਾਂ 'ਚ ਵਿਧਾਇਕ ਦਾ ਪੁੱਤਰ ਹਰਜਸ਼ਨ ਸਿੰਘ, ਪੀਏ ਗੁਰਪ੍ਰੀਤ ਸਿੰਘ ਗੁਰੀ, ਆਪ ਦੇ ਜ਼ਿਲ੍ਹਾ ਯੁੱਥ ਪ੍ਰਧਾਨ ਅਮਰ ਸਿੰਘ ਸੰਘੇੜਾ, ਅਮਨਦੀਪ ਸਿੰਘ ਢੋਟ, ਸਾਜਨ, ਧਰਮਿੰਦਰ, ਬਿੱਟੂ ਤੋ ਹੋਰ ਲੋਕ ਸ਼ਾਮਲ ਹਨ। ਪਠਾਣਮਾਜਰਾ ਅਜੇ ਵੀ ਫ਼ਰਾਰ ਹੈ। ਉਸ ਦੀ ਅਗਾਉਂ ਜ਼ਮਾਨਤ 'ਤੇ ਪਟਿਆਲਾ ਦੀ ਅਦਾਲਤ 'ਚ ਬੁੱਧਵਾਰ ਨੂੰ ਸੁਣਵਾਈ ਹੋਵੇਗੀ। ਪੁਲਿਸ ਟੀਮਾਂ ਪਠਾਣਮਾਜਰਾ ਦੀ ਭਾਲ ਹੋਰ ਕਈ ਸੂਬਿਆਂ 'ਚ ਵੀ ਕਰ ਰਹੀ ਹੈ।
ਜਬਰ-ਜਨਾਹ ਕੇਸ ‘ਚ ਫਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਪੁੱਤਰ, ਪੀਏ ਸਮੇਤ 16 ਲੋਕਾਂ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਗਿਆ ਹੈ। ਇਨ੍ਹਾਂ ਸਾਰੇ ਲੋਕਾਂ ਖਿਲਾਫ਼ ਫ਼ਰਾਰ ਵਿਧਾਇਕ ਨੂੰ ਭਜਾਉਣ ‘ਚ ਮਦਦ ਕਰਨ, ਉਸ ਨੂੰ ਪਨਾਹ ਦੇਣ ਤੇ ਕਾਨੂੰਨ ਵਿਵਸਥਾ ਨੂੰ ਤੋੜਨ ਦਾ ਇਲਜ਼ਾਮ ਹੈ। ਪਟਿਆਲਾ ਦੇ ਥਾਣਾ ਸਿਵਲ ਲਾਈਨ ‘ਚ ਇਹ ਕੇਸ ਦਰਜ ਕੀਤਾ ਗਿਆ ਸੀ।
ਮੁਲਜ਼ਮਾਂ ‘ਚ ਵਿਧਾਇਕ ਦਾ ਪੁੱਤਰ ਹਰਜਸ਼ਨ ਸਿੰਘ, ਪੀਏ ਗੁਰਪ੍ਰੀਤ ਸਿੰਘ ਗੁਰੀ, ਆਪ ਦੇ ਜ਼ਿਲ੍ਹਾ ਯੁੱਥ ਪ੍ਰਧਾਨ ਅਮਰ ਸਿੰਘ ਸੰਘੇੜਾ, ਅਮਨਦੀਪ ਸਿੰਘ ਢੋਟ, ਸਾਜਨ, ਧਰਮਿੰਦਰ, ਬਿੱਟੂ ਤੋ ਹੋਰ ਲੋਕ ਸ਼ਾਮਲ ਹਨ। ਪਠਾਣਮਾਜਰਾ ਅਜੇ ਵੀ ਫ਼ਰਾਰ ਹੈ। ਉਸ ਦੀ ਅਗਾਉਂ ਜ਼ਮਾਨਤ ‘ਤੇ ਪਟਿਆਲਾ ਦੀ ਅਦਾਲਤ ‘ਚ ਬੁੱਧਵਾਰ ਨੂੰ ਸੁਣਵਾਈ ਹੋਵੇਗੀ। ਪੁਲਿਸ ਟੀਮਾਂ ਪਠਾਣਮਾਜਰਾ ਦੀ ਭਾਲ ਹੋਰ ਕਈ ਸੂਬਿਆਂ ‘ਚ ਵੀ ਕਰ ਰਹੀ ਹੈ।
ਹਰਮੀਤ ਸਿੰਘ ਪਠਾਣਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਨੇ ਪੰਜਾਬ-ਹਰਿਆਣਾ ਹਾਈ ਕੋਰਟ ‘ਚ ਇੱਕ ਪਟੀਸ਼ਨ ਦਾਇਰ ਕਰਕੇ ਆਪਣੀ ਤੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਹਾਈ ਕੋਰਟ ਨੇ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਪਟੀਸ਼ਨਕਰਤਾ ਨੇ ਕਿਹਾ ਹੈ ਕਿ ਸਰਕਾਰ ਨੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਵਾਪਸ ਲੈ ਲਈ ਹੈ। ਨਾਲ ਹੀ, ਇਲਾਕੇ ਦੇ ਸਾਰੇ ਥਾਣਾ ਇੰਚਾਰਜਾਂ ਦਾ ਤਬਾਦਲਾ ਕਰ ਦਿੱਤਾ ਗਿਆ। ਇਸ ਦੌਰਾਨ, ਵਿਧਾਇਕ ਵਿਰੁੱਧ ਐਫਆਈਆਰ ਦਰਜ ਕੀਤੀ ਗਈ।
ਸਿਮਰਨਜੀਤ ਕੌਰ ਨੇ ਕਿਹਾ ਕਿ ਇਸ ਮਾਮਲੇ ‘ਚ ਐਫਆਈਆਰ ਦਰਜ ਕਰਵਾਉਣ ਵਾਲੀ ਗੁਰਪ੍ਰੀਤ ਕੌਰ ਅਸਲ ‘ਚ ਵਿਧਾਇਕ ਦੀ ਦੂਜੀ ਪਤਨੀ ਹੈ। ਗੁਰਪ੍ਰੀਤ ਕੌਰ ਪਹਿਲਾਂ ਵੀ ਅਜਿਹੇ ਮਾਮਲੇ ਦਰਜ ਕਰਵਾ ਚੁੱਕੀ ਹੈ। ਪਟੀਸ਼ਨ ‘ਚ ਦਾਅਵਾ ਕੀਤਾ ਗਿਆ ਹੈ ਕਿ ਵਿਧਾਇਕ ਨੂੰ ਫਸਾਉਣ ਲਈ ਪੁਲਿਸ ਨੇ ਉਸ ਦੇ ਸਹੁਰੇ ਘਰ ਛਾਪਾ ਮਾਰਿਆ ਤੇ ਉਸਦੇ ਸਮਰਥਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਤੇ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇੰਨਾ ਹੀ ਨਹੀਂ, ਵਿਧਾਇਕ ਨੂੰ ਗੈਂਗਸਟਰ ਵਜੋਂ ਦਰਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਸ ਦੇ ਫਰਜ਼ੀ ਮੁਕਾਬਲੇ ‘ਚ ਫਸਣ ਦਾ ਖ਼ਤਰਾ ਹੈ। ਸਿਮਰਨਜੀਤ ਕੌਰ ਨੇ ਅਦਾਲਤ ਤੋਂ ਸੁਰੱਖਿਆ ਬਹਾਲ ਕਰਨ ਤੇ ਦਰਜ ਮਾਮਲਿਆਂ ਬਾਰੇ ਪੁਲਿਸ ਤੋਂ ਵਿਸਤ੍ਰਿਤ ਰਿਪੋਰਟ ਮੰਗਣ ਦੀ ਮੰਗ ਕੀਤੀ ਹੈ।