ਨੰਗਲ ਸ਼ਹਿਰ ਦੇ ਵਿਕਾਸ ਤੇ 20.50 ਕਰੋੜ ਰੁਪਏ ਖਰਚ ਕੀਤੇ ਜਾਣਗੇ: ਕੈਬਨਿਟ ਮੰਤਰੀ
ਹਰਜੋਤ ਬੈਂਸ ਨੇ ਕਿਹਾ ਕਿ ਨੰਗਲ ਸ਼ਹਿਰ ਜਿਸ ਨੂੰ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (NFL) ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਵਿਕਸਿਤ ਕੀਤਾ ਗਿਆ ਸੀ, ਸਮਾਂ ਬੀਤਣ ਅਤੇ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਕਾਰਨ ਇਹ ਸ਼ਹਿਰ ਆਪਣੀ ਵਿਕਸਿਤ ਸ਼ਹਿਰ ਵਾਲੀ ਦਿੱਖ ਗੁਆ ਚੁੱਕਾ ਹੈ।
ਨੰਗਲ ਸ਼ਹਿਰ ਦੇ ਵਿਕਾਸ ‘ਤੇ 20.50 ਕਰੋੜ ਰੁਪਏ ਖਰਚ ਕੀਤੇ ਜਾਣਗੇ: ਕੈਬਨਿਟ ਮੰਤਰੀ
ਆਜ਼ਾਦ ਹਿੰਦੁਸਤਾਨ ਵਿੱਚ ਵਿਕਸਿਤ ਕੀਤੇ ਗਏ ਪਹਿਲੇ ਆਧੁਨਿਕ ਸ਼ਹਿਰ ਨੰਗਲ ਦੀ ਪੁਰਾਣੀ ਦਿੱਖ ਜਲਦ ਬਹਾਲ ਕੀਤੀ ਜਾਵੇਗੀ। ਇਹ ਪ੍ਰਗਵਾਟਾ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਨੰਗਲ ਸ਼ਹਿਰ ਜਿਸ ਨੂੰ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (NFL) ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਵਿਕਸਿਤ ਕੀਤਾ ਗਿਆ ਸੀ, ਸਮਾਂ ਬੀਤਣ ਅਤੇ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਕਾਰਨ ਇਹ ਸ਼ਹਿਰ ਆਪਣੀ ਵਿਕਸਿਤ ਸ਼ਹਿਰ ਵਾਲੀ ਦਿੱਖ ਗੁਆ ਚੁੱਕਾ ਹੈ।
ਹਰਜੋਤ ਬੈਂਸ ਨੇ ਕਿਹਾ ਕਿ ਇਸ ਸ਼ਹਿਰ ਦੀ ਪੁਰਾਣੀ ਦਿੱਖ ਨੂੰ ਮੁੜ ਬਹਾਲ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਅਤੇ ਨੰਗਲ ਸ਼ਹਿਰ ਦੇ ਵਿਕਾਸ ਤੇ 20.50 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।


