AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਹਲਵਾਰਾ ਏਅਰਪੋਰਟ ਤੋਂ ਪਹਿਲੀ ਫਲਾਇਟ 15 ਮਈ ਨੂੰ ਭਰੇਗੀ ਉਡਾਣ, ਅਜੇ ਤੱਕ ਸਿਰਫ਼ 47 ਸੀਟਾਂ ਹੋਈਆਂ ਬੁੱਕ

ਲੁਧਿਆਣਾ ਦੇ ਹਲਵਾਰਾ ਏਅਰਪੋਰਟ ਤੋਂ ਦਿੱਲੀ ਦੇ ਵਿਚਕਾਰ 15 ਮਈ ਤੋਂ ਹਵਾਈ ਸੇਵਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਹਾਲਾਂਕਿ ਏਅਰ ਇੰਡੀਆ ਵੱਲੋਂ ਫਲਾਈਟਾਂ ਲਈ ਬੁਕਿੰਗ ਵਿੰਡੋ ਲਗਭਗ ਇੱਕ ਮਹੀਨਾ ਪਹਿਲਾਂ ਹੀ ਖੋਲ੍ਹ ਦਿੱਤੀ ਗਈ ਸੀ, ਪਰ ਨਤੀਜੇ ਬਹੁਤ ਉਤਸ਼ਾਹਜਨਕ ਨਜ਼ਰ ਨਹੀਂ ਆ ਰਹੇ।

ਹਲਵਾਰਾ ਏਅਰਪੋਰਟ ਤੋਂ ਪਹਿਲੀ ਫਲਾਇਟ 15 ਮਈ ਨੂੰ ਭਰੇਗੀ ਉਡਾਣ, ਅਜੇ ਤੱਕ ਸਿਰਫ਼ 47 ਸੀਟਾਂ ਹੋਈਆਂ ਬੁੱਕ
tv9-punjabi
| Updated On: 10 May 2026 18:18 PM IST

ਲੁਧਿਆਣਾ ਦੇ ਹਲਵਾਰਾ ਏਅਰਪੋਰਟ ਤੋਂ ਦਿੱਲੀ ਦੇ ਵਿਚਕਾਰ 15 ਮਈ ਤੋਂ ਹਵਾਈ ਸੇਵਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਹਾਲਾਂਕਿ ਏਅਰ ਇੰਡੀਆ ਵੱਲੋਂ ਫਲਾਈਟਾਂ ਲਈ ਬੁਕਿੰਗ ਵਿੰਡੋ ਲਗਭਗ ਇੱਕ ਮਹੀਨਾ ਪਹਿਲਾਂ ਹੀ ਖੋਲ੍ਹ ਦਿੱਤੀ ਗਈ ਸੀ, ਪਰ ਨਤੀਜੇ ਬਹੁਤ ਉਤਸ਼ਾਹਜਨਕ ਨਜ਼ਰ ਨਹੀਂ ਆ ਰਹੇ। ਬੁਕਿੰਗ ਸ਼ੁਰੂ ਹੋਏ ਨੂੰ ਇੱਕ ਮਹੀਨਾ ਅਤੇ 10 ਦਿਨ ਦਾ ਸਮਾਂ ਬੀਤ ਚੁੱਕਾ ਹੈ, ਪਰ ਅਜੇ ਤੱਕ ਦਿੱਲੀ-ਲੁਧਿਆਣਾ ਅਤੇ ਲੁਧਿਆਣਾ-ਦਿੱਲੀ ਦੀਆਂ ਫਲਾਈਟਾਂ ਵਿੱਚ ਇੱਕ ਤਿਹਾਈ ਸੀਟਾਂ ਵੀ ਬੁੱਕ ਨਹੀਂ ਹੋ ਸਕੀਆਂ ਹਨ।

ਪਹਿਲੀ ਫਲਾਈਟ ਵਿੱਚ ਬਹੁਤੀਆਂ ਸੀਟਾਂ ਆਗੂਆਂ ਦੀਆਂ

ਏਅਰ ਇੰਡੀਆ ਦੇ 156 ਸੀਟਾਂ ਵਾਲੇ ਜਹਾਜ਼ ਵਿੱਚ 138 ਸੀਟਾਂ ਮੁਸਾਫ਼ਰਾਂ ਲਈ ਹਨ, ਜਦੋਂ ਕਿ ਬਾਕੀ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ। 15 ਮਈ ਨੂੰ ਦਿੱਲੀ ਤੋਂ ਲੁਧਿਆਣਾ ਲਈ ਉਡਾਣ ਭਰਨ ਵਾਲੀ ਪਹਿਲੀ ਫਲਾਈਟ ਵਿੱਚ ਐਤਵਾਰ ਸਵੇਰ ਤੱਕ ਸਿਰਫ਼ 47 ਸੀਟਾਂ ਹੀ ਬੁੱਕ ਹੋਈਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਵੀ ਜ਼ਿਆਦਾਤਰ ਸੀਟਾਂ ਲੁਧਿਆਣਾ ਨਾਲ ਸਬੰਧਤ ਸਿਆਸੀ ਆਗੂਆਂ ਵੱਲੋਂ ਬੁੱਕ ਕਰਵਾਈਆਂ ਗਈਆਂ ਹਨ।

ਦੂਜੇ ਪਾਸੇ, ਲੁਧਿਆਣਾ ਤੋਂ ਦਿੱਲੀ ਲਈ ਸਵੇਰੇ 7:55 ਵਜੇ ਰਵਾਨਾ ਹੋਣ ਵਾਲੀ ਪਹਿਲੀ ਉਡਾਣ ਵਿੱਚ ਹੁਣ ਤੱਕ ਸਿਰਫ਼ 34 ਸੀਟਾਂ ਦੀ ਬੁਕਿੰਗ ਹੋਈ ਹੈ, ਜੋ ਕਿ ਕੁੱਲ ਸੀਟਾਂ ਦਾ ਲਗਭਗ 25 ਫੀਸਦੀ ਬਣਦਾ ਹੈ। ਇਸ ਤੋਂ ਬਾਅਦ ਦੀਆਂ ਉਡਾਣਾਂ ਵਿੱਚ ਬੁਕਿੰਗ ਦੀ ਸਥਿਤੀ ਹੋਰ ਵੀ ਨਿਰਾਸ਼ਾਜਨਕ ਹੈ। ਏਅਰ ਇੰਡੀਆ ਦੇ ਅਧਿਕਾਰੀਆਂ ਮੁਤਾਬਕ ਹਾਲੇ ਹੁੰਗਾਰਾ ਘੱਟ ਹੈ, ਪਰ ਉਮੀਦ ਹੈ ਕਿ ਇੱਕ ਵਾਰ ਸੇਵਾ ਸ਼ੁਰੂ ਹੋਣ ਤੋਂ ਬਾਅਦ ਲੋਕ ਇਸ ਫਲਾਈਟ ਦਾ ਫਾਇਦਾ ਲੈਣਾ ਸ਼ੁਰੂ ਕਰ ਦੇਣਗੇ।

ਕਾਰੋਬਾਰੀਆਂ ਦੇ ਭਰੋਸੇ ਦੇ ਬਾਵਜੂਦ ਬੁਕਿੰਗ ਘੱਟ

ਏਅਰ ਇੰਡੀਆ ਨੇ ਲੁਧਿਆਣਾ-ਦਿੱਲੀ ਰੂਟ ਲਈ ਟਿਕਟਾਂ ਦੀ ਬੁਕਿੰਗ 1 ਅਪ੍ਰੈਲ ਤੋਂ ਸ਼ੁਰੂ ਕੀਤੀ ਸੀ। ਹੁਣ ਜਦੋਂ ਫਲਾਈਟ ਸ਼ੁਰੂ ਹੋਣ ਵਿੱਚ ਮਹਿਜ਼ ਪੰਜ ਦਿਨ ਬਾਕੀ ਰਹਿ ਗਏ ਹਨ, ਤਾਂ ਬੁਕਿੰਗ ਦਾ ਅੰਕੜਾ 33 ਫੀਸਦੀ ਤੱਕ ਵੀ ਨਹੀਂ ਪਹੁੰਚ ਸਕਿਆ। ਜ਼ਿਕਰਯੋਗ ਹੈ ਕਿ ਫਲਾਈਟ ਸ਼ੁਰੂ ਕਰਨ ਤੋਂ ਪਹਿਲਾਂ ਏਅਰ ਇੰਡੀਆ ਨੇ ਲੁਧਿਆਣਾ ਦੇ ਉਦਯੋਗਪਤੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਸੀ, ਜਿਸ ਵਿੱਚ ਕਾਰੋਬਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਲੁਧਿਆਣਾ ਤੋਂ ਜਹਾਜ਼ ਕਦੇ ਖਾਲੀ ਨਹੀਂ ਜਾਵੇਗਾ।

156 ਸੀਟਾਂ ਵਾਲੇ ਜਹਾਜ਼ ਵਿੱਚ ਮੁਸਾਫ਼ਰਾਂ ਲਈ 138 ਸੀਟਾਂ

ਏਅਰ ਇੰਡੀਆ ਵੱਲੋਂ ਜਾਰੀ ਕੀਤੇ ਗਏ ਸੀਟ ਚਾਰਜ ਮੁਤਾਬਕ ਜਹਾਜ਼ ਵਿੱਚ ਕੁੱਲ 156 ਸੀਟਾਂ ਹਨ, ਜਿਸ ਵਿੱਚੋਂ ਮੁਸਾਫ਼ਰਾਂ (ਪੈਸੇਂਜਰਾਂ) ਲਈ 138 ਸੀਟਾਂ ਹਨ। 12 ਸੀਟਾਂ ਫ੍ਰੀ ਸੀਟਾਂ ਹਨ ਜਦਕਿ ਕੁਝ ਸੀਟਾਂ ਸਟਾਫ਼ ਲਈ ਰਾਖਵੀਆਂ ਹਨ। ਸੀਟ ਚਾਰਜ ਦੇ ਹਿਸਾਬ ਨਾਲ ਛੇ ਸੀਟਾਂ ਐਕਸਟਰਾ ਲੈਗਰੂਮ (ਵਧੇਰੇ ਜਗ੍ਹਾ) ਵਾਲੀਆਂ ਹਨ, ਜਿਨ੍ਹਾਂ ਵਿੱਚੋਂ ਦਿੱਲੀ ਤੋਂ ਲੁਧਿਆਣਾ ਲਈ ਪਹਿਲੀ ਫਲਾਈਟ ਵਿੱਚ 5 ਸੀਟਾਂ ਬੁੱਕ ਹੋ ਚੁੱਕੀਆਂ ਹਨ। ਦਿੱਲੀ ਤੋਂ ਲੁਧਿਆਣਾ ਅਤੇ ਲੁਧਿਆਣਾ ਤੋਂ ਦਿੱਲੀ ਦਾ ਕਿਰਾਇਆ ਹੁਣ 4294 ਰੁਪਏ ਦਿਖਾਈ ਦੇ ਰਿਹਾ ਹੈ।

Follow Us
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ...
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?...
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ...
ਮੁੱਖ ਮੰਤਰੀ ਭਗਵੰਤ ਮਾਨ ਦੀ "ਸ਼ੁਕਰਾਨਾ ਯਾਤਰਾ", ਕੀ ਵਿਧਾਨਸਭਾ ਚੋਣ ਦੀ ਤਿਆਰੀ?
ਮੁੱਖ ਮੰਤਰੀ ਭਗਵੰਤ ਮਾਨ ਦੀ
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?...
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ...
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ...
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ...
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?...