Four Policemen Suspended: ਲੜਕੀ ਨਾਲ ਅੱਤਿਆਚਾਰ ਕਰਨ ਦੇ ਇਲਜ਼ਾਮਾਂ ਹੇਠ ਘਿਰੇ ਐਸਐਚਓ ਸਮੇਤ 4 ਮੁਲਾਜ਼ਮ ਸਸਪੈਂਡ, SSP ਨੇ ਕੀਤੀ ਕਾਰਵਾਈ
ਲੜਕੀ ਇੱਕ ਜੱਜ ਦੇ ਘਰ ਵਿੱਚ ਸਫਾਈ ਦਾ ਕੰਮ ਕਰਦੀ ਸੀ। ਇੱਕ ਹਫ਼ਤਾ ਪਹਿਲਾਂ ਜੱਜ ਦੇ ਘਰ ਵਿੱਚ ਹੋਈ ਚੋਰੀ ਦੇ ਮਾਮਲੇ ਵਿੱਚ ਪੁਲਿਸ ਨੇ ਉਸ ਨੂੰ ਸ਼ੱਕ ਦੇ ਆਧਾਰ ਤੇ ਹਿਰਾਸਤ ਵਿੱਚ ਲਿਆ ਸੀ। ਤੇ ਉਸਤੇ ਤਸ਼ੱਦਦ ਕੀਤਾ। ਹੁਣ ਇਸ ਮਾਮਲੇ ਵਿੱਚ ਕੁੱਝ ਪੁਲਿਸ ਵਾਲਿਆਂ ਨੂੰ ਸਸਪੈਂਡ ਕੀਤਾ ਗਿਆ ਹੈ।

ਗੁਰਦਾਸਪੁਰ। ਗੁਰਦਾਸਪੁਰ ਥਾਣਾ ਸਿਟੀ ਵਿੱਚ ਲੜਕੀ ‘ਤੇ ਤਸ਼ੱਦਦ ਕਰਨ ਵਾਲੇ ਐਸਐਚਓ (SHO) ਗੁਰਮੀਤ ਸਿੰਘ, ਏਐਸਆਈ ਮੰਗਲ ਸਿੰਘ ਅਤੇ ਏਐਸਆਈ ਅਸ਼ਵਨੀ ਕੁਮਾਰ ਅਤੇ ਜੱਜ ਦੇ ਗੰਨਮੈਨ ਨੂੰ ਸਸਪੈਂਡ ਕਰਨ ਤੋਂ ਬਾਅਦ ਇਸ ਮਾਮਲੇ ਵਿਚ ਇਕ ਨਵਾਂ ਮੋੜਾ ਚੁੱਕਾ ਹੈ।
ਹਣ ਗੈਂਗਸਟਰ ਰੋਹਿਤ ਕੁਮਾਰ ਵੱਲੋਂ ਸੋਸ਼ਲ ਮੀਡੀਆ (Social media) ‘ਤੇ ਪੌਸਟ ਪਾਂ ਕੇ ਉਕਤ ਪੁਲਿਸ ਮੁਲਾਜ਼ਮਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਦੱਸ ਦਈਏ ਕਿ ਥਾਣੇ ਵਿੱਚ ਲੜਕੀ ਨਾਲ ਹੋਏ ਤਸ਼ੱਦਦ ਦਾ ਮਾਮਲਾ ਕਿਸਾਨ ਜਥੇਬੰਦੀਆਂ ਵੱਲੋਂ ਚੁੱਕਿਆ ਗਿਆ ਸੀ। ਇਸਤੋਂ ਬਾਅਦ ਕਈ ਜਨਤਕ ਜਥੇਬੰਦੀਆਂ ਲੜਕੀ ਦੇ ਹੱਕ ਵਿੱਚ ਆਈਆਂ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਉਕਤ ਪੁਲਸ ਅਧਿਕਾਰੀਆਂ ਉਪਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।