AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਬਹਿਬਲਕਲਾਂ ਗੋਲੀਕਾਂਡ – ਥਾਣਾ ਬਾਜਾਖਾਨਾ ਦੇ ਐਸਐਚਓ ਨੇ ਸਟੇਟਸ ਰਿਪੋਰਟ ਦਾਖ਼ਲ ਕਰਨ ਲਈ ਮੰਗਿਆ ਹੋਰ ਸਮਾਂ, ਹੁਣ 21 ਨੂੰ ਅਗਲੀ ਸੁਣਵਾਈ

Bahbal Kalan Firing: ਪੀੜਤ ਪਰਿਵਾਰ ਅਤੇ ਇਹਨਾਂ ਮਾਮਲਿਆਂ ਦੇ ਗਵਾਹ ਅੱਜ ਤੱਕ ਇਨਸਾਫ ਦੀ ਉਡੀਕ ਵਿਚ ਸਰਕਾਰਾਂ ਖਿਲਾਫ ਸਿਵਾਏ ਰੋਸ਼ ਪ੍ਰਕਟ ਕਰਨ ਦੇ ਕੁਝ ਵੀ ਕਰਨ ਤੋਂ ਅਸਮਰੱਥ ਜਾਪ ਰਹੇ ਨੇ।

ਬਹਿਬਲਕਲਾਂ ਗੋਲੀਕਾਂਡ - ਥਾਣਾ ਬਾਜਾਖਾਨਾ ਦੇ ਐਸਐਚਓ ਨੇ ਸਟੇਟਸ ਰਿਪੋਰਟ ਦਾਖ਼ਲ ਕਰਨ ਲਈ ਮੰਗਿਆ ਹੋਰ ਸਮਾਂ, ਹੁਣ 21 ਨੂੰ ਅਗਲੀ ਸੁਣਵਾਈ
sukhjinder-sahota-faridkot
| Updated On: 03 Jul 2023 18:17 PM IST
Share
ਪਿਛਲੇ ਦਿਨੀ ਬਹਿਬਲਕਲਾਂ ਗੋਲੀਕਾਂਡ (Bahbal Kalan Firing) ਦੇ ਕਰੀਬ 7 ਅਹਿਮ ਗਵਾਹਾਂ ਨੇ ਮਾਨਯੋਗ ਅਦਾਲਤ ਵਿਚ ਅਰਜੀ ਦਾਖਲ ਕਰ ਉਹਨਾਂ ਦੇ ਬਿਆਨ ਮੁੜ ਤੋਂ ਦਰਜ ਕਰਵਾਏ ਜਾਣ ਦੀ ਮੰਗ ਕਰਦਿਆ ਪਹਿਲਾਂ ਦਰਜ ਹੋਏ ਬਿਆਨਾਂ ਨਾਲ ਕਥਿਤ ਛੇੜ-ਛਾੜ ਕੀਤੇ ਜਾਣ ਦੀ ਗੱਲ ਕਹੀ ਸੀ, ਜਿਸ ਤੇ ਅਦਾਲਤ ਵੱਲੋਂ ਸੋਮਵਾਰ ਨੂੰ ਐਸਐਚਓ ਥਾਣਾ ਬਾਜਾਖਾਨਾ ਨੂੰ ਸਟੇਟਸ ਰਿਪੋਰਟ ਦਾਖਲ ਕਰਨ ਲਈ ਕਿਹਾ ਸੀ ਪਰ ਅੱਜ ਇਸ ਮਾਮਲੇ ਵਿਚ ਸੁਣਵਾਈ ਦੌਰਾਨ ਅਗਲੀ ਤਾਰੀਖ 21 ਜੁਲਾਈ ਰੱਖੀ ਗਈ ਹੈ। ਜਾਣਕਾਰੀ ਅਨੁਸਾਰ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਕਰੀਬ 7 ਗਵਾਹਾਂ ਨੇ ਫਰੀਦਕੋਟ ਅਦਾਲਤ ਵਿਚ ਅਰਜੀ ਦਾਖਲ ਕਰ ਕੇ ਇਹ ਮੰਗ ਕੀਤੀ ਸੀ ਕਿ ਉਹਨਾਂ ਦੇ ਬਿਆਨ ਵਿਸੇਸ ਜਾਂਚ ਟੀਮ ਦੁਬਾਰਾ ਦਰਜ ਕਰੇ ਕਿਉਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਵਿਸੇਸ ਜਾਂਚ ਟੀਮ ਨੇ ਉਹਨਾਂ ਦੇ ਬਿਆਨਾਂ ਨਾਲ ਕਥਿਤ ਛੇੜਛਾੜ ਕੀਤੀ ਹੈ। ਨਾਲ ਹੀ ਉਹਨਾਂ ਨੇ ਅਦਾਲਤ ਨੂੰ ਜਾਣੂ ਕਰਵਾਇਆ ਕਿ ਨਵੀਂ ਬਣੀ ਵਿਸੇਸ ਜਾਂਚ ਟੀਮ ਵੱਲੋਂ ਵੀ ਹਾਲੇ ਤੱਕ ਉਹਨਾਂ ਦੇ ਬਿਆਨ ਦਰਜ ਨਹੀਂ ਕੀਤੇ ਗਏ ਅਜਿਹੇ ਵਿਚ ਉਹਨਾਂ ਨੂੰ ਇਨਸਾਫ ਦੀ ਆਸ ਨਹੀਂ, ਜਿਸ ਤੇ ਅਦਾਲਤ ਨੇ ਸੁਣਵਾਈ ਲਈ 3 ਜੁਲਾਈ ਦਾ ਸਮਾਂ ਰੱਖਿਆ ਸੀ।

ਮਾਮਲੇ ਦੀ ਅਗਲੀ ਸੁਣਵਾਈ 21 ਜੁਲਾਈ

ਕੋਰਟ ਨੇ ਥਾਣਾ ਬਾਜਾਖਾਨਾ ਦੇ ਐਸਐਚਓ ਨੂੰ ਸਟੇਟਸ ਰਿਪੋਰਟ ਦਾਖਲ ਕਰਨ ਲਈ ਕਿਹਾ ਸੀ ਪਰ ਸੋਮਵਾਰ ਨੂੰ ਪਤਾ ਚੱਲਿਆ ਕਿ ਅਦਾਲਤ ਵਿਚ ਸੁਣਵਾਈ ਦੌਰਾਨ ਨਾਂ ਤਾ ਵਿਸੇਸ਼ ਜਾਂਚ ਟੀਮ ਪ੍ਰਮੁੱਖ ਪੇਸ਼ ਹੋਏ ਅਤੇ ਨਾਂ ਹੀ ਥਾਣਾ ਬਾਜਾਖਾਨਾ ਦੇ ਐਸਐਚਓ ਵੱਲੋਂ ਕੋਈ ਰਿਪੋਰਟ ਦਾਖਲ ਕੀਤੀ ਗਈ। ਵਿਸੇਸ਼ ਜਾਂਚ ਟੀਮ ਵੱਲੋਂ ਸਰਕਾਰੀ ਵਕੀਲ ਰਾਹੀਂ ਆਪਣਾ ਜਵਾਬ ਦਾਖਲ ਕਰਨ ਲਈ ਅਦਾਲਤ ਕੋਲੋਂ ਸਮੇਂ ਦੀ ਮੰਗ ਕੀਤੀ ਗਈ ਹੈ । ਜਿਸ ਤੇ ਅਦਾਲਤ ਨੇ ਹੁਣ ਇਸ ਮਾਮਲੇ ਦੀ ਸੁਣਵਾਈ 21 ਜੁਲਾਈ ਨੂੰ ਰੱਖੀ ਹੈ ਅਤੇ ਉਸੇ ਦਿਨ ਹੁਣ ਗਵਾਹਾਂ ਦੀ ਮੰਗ ਬਾਰੇ ਕੋਈ ਫੈਸਲਾ ਆਉਣ ਦੇ ਵੀ ਆਸਾਰ ਹਨ। ਦੂਜੇ ਪਾਸੇ ਗਵਾਹਾਂ ਦੀ ਮੰਗ ਦੀ ਜੇਕਰ ਗੱਲ ਕਰੀਏ ਤਾਂ ਬਹਿਬਲਕਲਾਂ ਗੋਲੀਕਾਂਡ ਦੇ ਕਰੀਬ 7 ਗਵਾਹਾਂ ਫਰੀਦਕੋਟ ਅਦਾਲਤ ਵਿਚ ਪਿਛਲੇ ਦਿਨੀ ਇਕ ਅਰਜੀ ਦਾਖਲ ਕੀਤੀ ਸੀ। ਗਵਾਹਾਂ ਦਾ ਕਹਿਣਾ ਕਿ ਆਈਜੀ ਕੁੰਵਰ ਵਿਜੇ ਪ੍ਰਥਾਪ ਦੀ ਅਗਵਾਈ ਵਾਲੀ ਵਿਸ਼ੇਸ ਜਾਂਚ ਟੀਮ ਵੱਲੋਂ ਗੋਲੀਕਾਂਡ ਦੇ ਦੋਸ਼ੀਆਂ ਵਿਚੋਂ ਹੀ ਪ੍ਰਦੀਪ ਸਿੰਘ ਨਾਮ ਦੇ ਵਿਅਕਤੀ ਨੂੰ ਸਰਕਾਰੀ ਗਵਾਹ ਬਣਾਇਆ ਗਿਆ ਹੈ ਜੋ ਉਸ ਵਕਤ ਮੋਗਾ ਦੇ ਐਸਐਸਪੀ ਚਰਨਜੀਤ ਸਿੰਘ ਸ਼ਰਮਾਂ ਦਾ ਰੀਡਰ ਸੀ ਅਤੇ ਬਹਿਬਲਕਲਾਂ ਵਿਖੇ ਰੋਸ ਧਰਨਾਂ ਦੇ ਰਹੇ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਲਈ ਆਏ ਚਰਨਜੀਤ ਸਿੰਘ ਸ਼ਰਮਾਂ ਦੇ ਨਾਲ ਆਏ ਸਨ।

ਗਵਾਹਾਂ ਨੇ ਲਗਾਇਆ ਸਾਜਿਸ਼ ਦਾ ਇਲਜ਼ਾਮ

ਗਵਾਹਾਂ ਦਾ ਕਹਿਣਾ ਹੈ ਕਿ ਐਸਆਈਟੀ ਨੇ ਉਹਨਾਂ ਪੁਲਿਸ ਅਫਸਰਾਂ ਦੇ ਨਾਮ ਵੀ ਬਿਆਨਾਂ ਵਿਚ ਲਿਖੇ ਹਨ ਜੋ ਉਸ ਵਕਤ ਮੌਕੇ ਤੇ ਮੌਜੂਦ ਨਹੀਂ ਸਨ ਜਿੰਨਾਂ ਵਿਚ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਐਸਐਚਓ ਗੁਰਦੀਪ ਸਿੰਘ ਪੰਧੇਰ ਵਰਗੇ ਕਈ ਨਾਮ ਅਹਿਮ ਹਨ ਜੋ ਕੋਟਕਪੂਰਾ ਵਿਖੇ ਤਾਂ ਮੌਜੂਦ ਸਨ ਪਰ ਬਹਿਬਲਕਲਾਂ ਵਿਖੇ ਮੌਜੂਦ ਨਹੀਂ ਸਨ। ਗਵਾਹਾਂ ਦਾ ਕਹਿਣਾ ਹੈ ਕਿ ਇਹ ਸਭ ਗਿਣੀ ਮਿਥੀ ਸਾਜਿਸ ਤਹਿਤ ਹੋਇਆ ਹੈ ਇਸੇ ਲਈ ਉਹਨਾਂ ਵੱਲੋਂ ਅਦਾਲਤ ਦਾ ਦਰਵਾਜਾ ਖੜਕਾਇਆ ਗਿਆ ਹੇ ਅਤੇ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਉਹਨਾਂ ਨੂੰ ਅਦਾਲਤ ਤੋਂ ਇਨਸਾਫ ਜਰੂਰ ਮਿਲੇਗਾ।

ਬਹਿਬਲਕਲਾਂ ਗੋਲੀਕਾਂਡ ਮਾਮਲਾ

ਬਹਿਬਲਕਲਾਂ ਗੋਲੀਕਾਂਡ ਮਾਮਲੇ ਦਾ ਨਾਮ ਸੁਣਦੇ ਹੀ ਸਾਲ 2015 ਦੇ ਅਕਤੂਬਰ 14 ਦੀ ਉਹ ਸਵੇਰ ਦਾ ਪੂਰਾ ਮੰਜਰ ਅੱਖਾਂ ਮੂਹਰੋਂ ਘੁੰਮ ਜਾਂਦਾਂ ਜੋ ਪਹਿਲਾ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਕ ਵਿਚ ਅਤੇ ਫਿਰ ਬਹਿਬਲਕਲਾਂ ਵਿਖੇ ਨੈਸ਼ਨਲ ਹਾਈਵੇ 54 ਤੇ ਵਾਪਰਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਪੀੜਤ ਪਰਿਵਾਰਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਕਈ ਕਮਿਸ਼ਨ ਅਤੇ ਵਿਸੇਸ ਜਾਂਚ ਟੀਮਾਂ ਬਨਣ ਦੇ ਬਾਵਜੂਦ ਇਹਨਾਂ ਮਾਮਲਿਆ ਵਿਚ ਹਾਲੇ ਤੱਕ ਕੋਈ ਵੀ ਵੱਡੀ ਪ੍ਰਾਪਤੀ ਨਜਰ ਨਹੀਂ ਆ ਰਹੀ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
ਨਵੰਬਰ- ਦਸੰਬਰ 'ਚ ਹੋ ਸਕਦੀਆਂ ਹਨ ਪੰਜਾਬ ਵਿਧਾਨਸਭਾ ਦੀਆਂ ਚੋਣਾਂ... ਭੁਪੇਸ਼ ਬਘੇਲ ਦਾ ਵੱਡਾ ਦਾਅਵਾ
ਨਵੰਬਰ- ਦਸੰਬਰ 'ਚ ਹੋ ਸਕਦੀਆਂ ਹਨ ਪੰਜਾਬ ਵਿਧਾਨਸਭਾ ਦੀਆਂ ਚੋਣਾਂ... ਭੁਪੇਸ਼ ਬਘੇਲ ਦਾ ਵੱਡਾ ਦਾਅਵਾ...
ਕਰਨਾਟਕ ਵਿੱਚ ਚੂਹੇ ਨੇ ਚੁਰਾਏ 10 ਲੱਖ ਦੇ ਗਹਿਣੇ, CCTV ਨੇ ਖੋਲੀ ਪੋਲ
ਕਰਨਾਟਕ ਵਿੱਚ ਚੂਹੇ ਨੇ ਚੁਰਾਏ 10 ਲੱਖ ਦੇ ਗਹਿਣੇ, CCTV ਨੇ ਖੋਲੀ ਪੋਲ...
1 ਅਗਸਤ ਤੋਂ ਬਦਲ ਜਾਣਗੇ ਕਈ ਨਿਯਮ, ਜੇਬ, ਸਫਰ ਅਤੇ ਬੈਂਕਿੰਗ ਤੇ ਪਵੇਗਾ ਅਸਰ
1 ਅਗਸਤ ਤੋਂ ਬਦਲ ਜਾਣਗੇ ਕਈ ਨਿਯਮ, ਜੇਬ, ਸਫਰ ਅਤੇ ਬੈਂਕਿੰਗ ਤੇ ਪਵੇਗਾ ਅਸਰ...
ਇੱਕ ਪਾਸੜ ਪਿਆਰ ਜਾ PR ਦੀ ਚਾਹ... ਟੋਰਾਂਟੋ 'ਚ ਨਵਨੀਤ ਕੌਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ
ਇੱਕ ਪਾਸੜ ਪਿਆਰ ਜਾ PR ਦੀ ਚਾਹ... ਟੋਰਾਂਟੋ 'ਚ ਨਵਨੀਤ ਕੌਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ...
ਕਾਮਨਵੈਲਥ ਗੇਮਸ 2026 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਦਿਲੀਪ ਗਾਵਿਤ ਨੇ ਜਿੱਤਿਆ ਗੋਲਡ ਮੈਡਲ
ਕਾਮਨਵੈਲਥ ਗੇਮਸ 2026 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਦਿਲੀਪ ਗਾਵਿਤ ਨੇ ਜਿੱਤਿਆ ਗੋਲਡ ਮੈਡਲ...
Sawan 2026: ਸਾਵਣ ਦੇ ਪਹਿਲੇ ਦਿਨ ਦੇਸ਼ ਭਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ, ਕਾਵੜ ਯਾਤਰਾ ਦੀ ਵੀ ਸ਼ੁਰੂਆਤ
Sawan 2026: ਸਾਵਣ ਦੇ ਪਹਿਲੇ ਦਿਨ ਦੇਸ਼ ਭਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ, ਕਾਵੜ ਯਾਤਰਾ ਦੀ ਵੀ ਸ਼ੁਰੂਆਤ...
WhatsApp ਦਾ ਨਵਾਂ ਸੁਰੱਖਿਆ ਅੱਪਡੇਟ, ਟੂ-ਸਟੈਪ ਵੈਰੀਫਿਕੇਸ਼ਨ 'ਚ ਹੁਣ ਪਾਸਵਰਡ ਦਾ ਇਸਤੇਮਾਲ
WhatsApp ਦਾ ਨਵਾਂ ਸੁਰੱਖਿਆ ਅੱਪਡੇਟ, ਟੂ-ਸਟੈਪ ਵੈਰੀਫਿਕੇਸ਼ਨ 'ਚ ਹੁਣ ਪਾਸਵਰਡ ਦਾ ਇਸਤੇਮਾਲ...
PU 'ਚ PhD ਸਕਾਲਰ ਕੁੜੀ ਦੀ ਮੌਤ ਮਾਮਲੇ 'ਚ 2 ਇੰਜੀਨੀਅਰ ਮੁਅੱਤਲ, ਪਰਿਵਾਰ ਨੂੰ ਮੁਆਵਜ਼ਾ ਅਤੇ ਨੌਕਰੀ
PU 'ਚ PhD ਸਕਾਲਰ ਕੁੜੀ ਦੀ ਮੌਤ ਮਾਮਲੇ 'ਚ 2 ਇੰਜੀਨੀਅਰ ਮੁਅੱਤਲ, ਪਰਿਵਾਰ ਨੂੰ ਮੁਆਵਜ਼ਾ ਅਤੇ ਨੌਕਰੀ...
Rahul Gandhi Parliament Speech: ਰਾਹੁਲ ਗਾਂਧੀ ਦੇ 'Idiot' ਅਤੇ ਅੰਧਭਗਤ ਕਹਿਣ 'ਤੇ ਲੋਕ ਸਭਾ 'ਚ ਹੋ ਗਿਆ ਹੰਗਾਮਾ,
Rahul Gandhi Parliament Speech: ਰਾਹੁਲ ਗਾਂਧੀ ਦੇ 'Idiot' ਅਤੇ ਅੰਧਭਗਤ ਕਹਿਣ 'ਤੇ ਲੋਕ ਸਭਾ 'ਚ ਹੋ ਗਿਆ ਹੰਗਾਮਾ,...