ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Kotakpura Firing: ਹੁਣ ਉਮਰਾਨੰਗਲ ਨੇ ਲਗਾਈ ਅਗਾਊਂ ਜਮਾਨਤ ਦੀ ਅਰਜੀ, 20 ਨੂੰ ਸੁਣਵਾਈ

Faridkot Court: ਜਿਵੇਂ ਜਿਵੇਂ 23 ਮਾਰਚ ਨਜਦੀਕ ਆ ਰਹੀ ਹੈ , ਕੋਟਕਪੁਰਾ ਗੋਲੀਕਾਂਡ ਵਿੱਚ ਨਾਮਜਦ ਸਾਰੇ ਲੋਕ ਗ੍ਰਿਫਤਾਰੀ ਦੇ ਡਰੋਂ ਅਗਾਊਂ ਜਮਾਨਤ ਦੀਆਂ ਅਰਜੀਆਂ ਲਗਾ ਰਹੇ ਹਨ।

Kotakpura Firing: ਹੁਣ ਉਮਰਾਨੰਗਲ ਨੇ ਲਗਾਈ ਅਗਾਊਂ ਜਮਾਨਤ ਦੀ ਅਰਜੀ, 20 ਨੂੰ ਸੁਣਵਾਈ
Follow Us
sukhjinder-sahota-faridkot
| Updated On: 17 Mar 2023 12:14 PM IST
ਕੋਟਕਪੂਰਾ ਗੋਲੀਕਾਂਡ (Kotakpura Firing) ਮਾਮਲਿਆ ਦੀ ਜਾਂਚ ਕਰ ਰਹੀ ਵਿਸੇਸ ਜਾਂਚ ਟੀਮ ਵੱਲੋਂ 24 ਫਰਵਰੀ ਨੂੰ ਫਰੀਦਕੋਟ ਅਦਾਲਤ (Faridkot Court) ਵਿਚ ਪੇਸ਼ ਕੀਤੇ ਗਏ ਚਲਾਨ ਵਿਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸਮੇਤ 8 ਲੋਕਾਂ ਨੂੰ ਨਾਮਜਦ ਕੀਤਾ ਗਿਆ ਸੀ ਅਤੇ ਗੋਲੀਕਾਂਡ ਦੇ ਜਿੰਮੇਵਾਰ ਦੱਸਿਆ ਗਿਆ ਸੀ। ਮਾਨਯੋਗ ਅਦਾਲਤ ਵੱਲੋਂ ਇਹਨਾਂ ਸਾਰੇ ਨਾਮਜਦਾਂ ਨੂੰ 6 ਮਾਰਚ 2023 ਨੂੰ ਨੋਟਿਸ ਜਾਰੀ ਕਰ 23 ਮਾਰਚ ਨੂੰ ਫਰੀਦਕੋਟ ਅਦਾਲਤ ਵਿਚ ਪੇਸ ਹੋਣ ਦੇ ਹੁਕਮ ਦਿੱਤੇ ਗਏ ਸਨ। ਹੁਣ ਇਸ ਮਾਮਲੇ ਵਿਚ ਤਤਕਾਲੀ ਆਈਜੀਪੀ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਵੀ ਅਗਾਉਂ ਜਮਾਨਤ ਲਈ ਫਰੀਦਕੋਟ ਅਦਾਲਤ ਵਿਚ ਅਰਜੀ ਦਾਖਲ ਕੀਤੀ ਗਈ ਹੈ ਜਿਸ ਤੇ ਸੁਣਵਾਈ 20 ਮਾਰਚ ਨੂੰ ਹੋਵੇਗੀ।

ਪ੍ਰਕਾਸ਼ ਸਿੰਘ ਬਾਦਲ ਦੀ ਅਰਜੀ ਹੋਈ ਹੈ ਮਨਜੂਰ

ਬੇਸ਼ੱਕ ਕੋਟਕਪੂਰਾ ਗੋਲੀਕਾਂਡ ਨਾਲ ਜੁੜੇ ਮੁਕੱਦਮਾਂ ਨੰਬਰ 129/2018 ਵਿਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਤਾਂ ਤਹਿਤ ਜਮਾਨਤ ਮਿਲ ਚੁੱਕੀ ਹੈ ਪਰ ਇਸ ਮਾਮਲੇ ਵਿਚ ਹੁਣ ਤੱਕ ਸੁਖਬੀਰ ਸਿੰਘ ਬਾਦਲ ਸਮੇਤ 2 ਲੋਕਾਂ ਦੀ ਜਮਾਨਤ ਅਰਜੀ ਖਾਰਜ ਵੀ ਹੋ ਚੁੱਕੀ ਹੈ । ਦੂਜੇ ਪਾਸੇ ਇਸੇ ਗੋਲੀਕਾਂਡ ਮਾਮਲੇ ਨਾਲ ਸੰਬੰਧਿਤ ਮੁਕੱਦਮਾਂ ਨੰਬਰ 192/2015 ਵਿਚ ਤਤਕਾਲੀ ਐਸਐਸਪੀ ਫਰੀਦਕੋਟ ਸੁਖਮਿੰਦਰ ਸਿੰਘ ਮਾਾਨ ਦੀ ਅਗਾਉਂ ਜਮਾਨਤ ਮਨਜੂਰ ਹੋ ਚੁੱਕੀ ਹੈ। ਜਦੋਕਿ ਉਪਰੋਕਤ ਦੋਹਾਂ ਮਾਮਲਿਆਂ ਵਿਚ ਨਾਮਜਦ ਪੰਜਾਬ ਪੁਲਿਸ ਦੇ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਜਮਾਨਤ ਅਰਜੀ ਤੇ 20 ਮਾਰਚ ਨੂੰ ਸੁਣਵਾਈ ਹੋਣੀ ਹੈ।

ਇਹ ਸੀ ਜਾਂਚ ਨਾਲ ਜੁੜਿਆ ਪੂਰਾ ਮਾਮਲਾ

ਜਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਪਹਿਲਾਂ ਬਣੀ ਵਿਸੇਸ ਜਾਂਚ ਟੀਮ ਜਿਸ ਦੀ ਅਗਵਾਈ ਕੁੰਵਰ ਵਿਜੇ ਪ੍ਰਤਾਪ ਵੱਲੋਂ ਕੀਤੀ ਗਈ ਸੀ ਅਤੇ ਉਸ ਵਿਚ ਪਰਮਰਾਜ ਸਿੰਘ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਜਿਸ ਵਿਚ ਕਈ ਦਿਨਾਂ ਤੱਕ ਪੁਲਿਸ ਰਿਮਾਡ ਤੇ ਵੀ ਰਹੇ ਸਨ ਅਤੇ ਕਰੀਬ 4 ਮਹੀਨਿਆ ਬਾਅਦ ਉਹਨਾਂ ਦੀ ਜਮਾਨਤ ਹੋਈ ਸੀ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਜਾਂਚ ਟੀਮ ਦੀ ਸਾਰੀ ਜਾਂਚ ਰਿਪੋਰਟ ਨੂੰ ਖਾਰਜ ਕਰ ਦਿੱਤਾ ਗਿਆ ਸੀ ਅਤੇ ਇਕ ਨਵੀ ਵਿਸੇਸ ਜਾਂਚ ਟੀਮ ਬਣਾਉਣ ਲਈ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਸਨ।

ਪਹਿਲਾਂ ਹੀ ਕਰੀਬ 4 ਮਹੀਨਿਆ ਦੀ ਕਸਟੱਡੀ ਕੱਟ ਚੁਕੇ ਹਨ ਪਰਮਰਾਜ

ਪੰਜਾਬ ਸਰਕਾਰ ਵੱਲੋਂ ਆਈਪੀਐਸ ਅਧਿਕਾਰੀ ਐਲਕੇ ਯਾਦਵ ਦੀ ਅਗਵਾਈ ਵਿਚ ਵਿਸੇਸ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਨੇ ਇਸ ਮਾਮਲੇ ਬੀਤੀ 24 ਫਰਵਰੀ ਨੂੰ ਫਰੀਦਕੋਟ ਅਦਾਲਤ ਵਿਚ ਚਲਾਨ ਦਾਖਲ ਕੀਤਾ ਸੀ। ਪਰਮਰਾਜ ਇਸ ਮਾਮਲੇ ਵਿਚ ਪਹਿਲਾਂ ਹੀ ਕਰੀਬ 4 ਮਹੀਨਿਆ ਦੀ ਕਸਟੱਡੀ ਕੱਟ ਚੁਕੇ ਹਨ।ਇਸ ਦੇ ਨਾਲ ਹੀ ਅਗਲੇ ਕੁਝ ਦਿਨਾਂ ਵਿਚ ਇਹਨਾਂ ਮਾਮਲਿਆ ਵਿਚ ਨਾਮਜਦ ਬਾਕੀ ਰਹਿੰਦੇ ਪੁਲਿਸ ਅਧਿਕਾਰੀ ਵੀ ਆਪਣੀ ਜਮਾਨਤ ਅਰਜੀ ਫਰੀਦਕੋਟ ਅਦਾਲਤ ਵਿਚ ਲਗਾ ਸਕਦੇ ਹਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ
ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ...
Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ ... ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!
Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ ... ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!...
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ...
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ......
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ...
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ...
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ...
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼...