Kotakpura Firing Case: ਸੁਖਬੀਰ ਬਾਦਲ ‘ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ, ਨਹੀਂ ਮਿਲੀ ਜਮਾਨਤ, ਵੱਡੇ ਬਾਦਲ ਨੂੰ ਰਾਹਤ
Kotakpura Firing Case:ਫਰੀਦਕੋਟ ਅਦਾਲਤ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਾਊਂ ਜਮਾਨਤ ਸ਼ਰਤਾਂ ਸਮੇਤ ਮਨਜ਼ੂਰ ਕੀਤੀ ਗਈ ਗਈ ਹੈ।ਜਿਨ੍ਹਾਂ 'ਚ ਜ਼ਮਾਨਤ ਦੀ ਅਰਜ਼ੀ, 5 ਲੱਖ ਰੁਪਏ ਦਾ ਨਿੱਜੀ ਮੁਚਲਕਾ ਭਰਨ, ਵਿਦੇਸ਼ ਜਾਣ ਤੋਂ ਪਹਿਲਾਂਅਦਾਲਤ ਤੋਂ ਆਗਿਆ ਲੈਣ, ਲੋੜ ਪੈਣ ਤੇ 15 ਦਿਨਾਂ ਦੇ ਅੰਦਰ ਸਰੈਂਡਰ ਕਰਨ ਅਤੇ ਇਸ ਮਾਮਲੇ ਸਬੰਧੀ ਕਿਸੇ ਵੀ ਤਰਾਂ ਦੀ ਬਿਆਨਬਾਜ਼ੀ ਨਾ ਕਰਨਾ ਸ਼ਾਮਲ ਹੈ।
ਫਰੀਦਕੋਟ ਨਿਊਜ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ (Kotakpura Firing) ਮਾਮਲੇ ਵਿਚ ਨਾਮਜਦ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Prakash Singh Badal) ਨੂੰ ਫਰੀਦਕੋਟ ਦੀ ਅਦਾਲਤ ਨੇ ਰਾਹਤ ਦਿੰਦਿਆਂ ਅਗਾਊਂ ਜਮਾਨਤ ਮਨਜਰੂ ਕਰ ਲਈ ਹੈ, ਪਰ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (Sukhbir Singh Badal) ਅਤੇ ਫਰੀਦਕੋਟ ਦੇ ਤਤਕਾਲੀ ਐਸਐਸਪੀ ਸੁਖਮਿੰਦਰ ਸਿੰਘ ਮਾਨ ਦੀ ਅਗਾਊਂ ਜਮਾਨਤ ਅਰਜੀ ਰੱਦ ਕਰ ਦਿੱਤੀ ਗਈ ਹੈ।
ਗ੍ਰਿਫਤਾਰੀ ਦੇ ਡਰੋਂ ਅਗਾਊਂ ਜਮਾਨਤ ਲਈ ਪਾਈ ਸੀ ਅਰਜੀ
ਜਿਕਰਯੋਗ ਹੈ ਕਿ ਉਪਰੋਕਤ ਤਿੰਨਾਂ ਨਾਮਜਦਾਂ ਵੱਲੋਂ ਇਸ ਮਾਮਲੇ ਵਿਚ ਨਾਮਜਦਗੀ ਤੋਂ ਬਾਅਦ ਆਪਣੀ ਗ੍ਰਿਫਤਾਰੀ ਦੇ ਡਰੋਂ ਅਗਾਊਂ ਜਮਾਨਤ ਲਈ ਫਰੀਦਕੋਟ ਦੇ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿਚ ਅਰਜੀ ਦਾਇਰ ਕੀਤੀ ਸੀ ਜਿਸ ਤੇ ਬੀਤੀ 14 ਮਾਰਚ ਨੂੰ ਬਚਾਅ ਪੱਖ ਅਤੇ ਮੁਦਈ ਪੱਖ ਦੇ ਵਕੀਲਾਂ ਵਿਚਕਾਰ ਕਰੀਬ 3 ਘੰਟੇ ਤੱਕ ਬਹਿਸ ਹੋਈ ਸੀ। ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ ਜਮਾਨਤ ਅਰਜੀ ਤੇ ਫੈਸਲਾ ਸੁਰੱਖਿਅਤ ਰੱਖਦਿਆ 15 ਮਾਰਚ ਨੂੰ ਫੈਸਲੇ ਦੀ ਤਾਰੀਖ ਤੈਅ ਕੀਤੀ ਗਈ । ਪਰ 15 ਮਾਰਚ ਨੂੰ ਵੀ ਕਿਸੇ ਕਾਰਨ ਫੈਸਲਾ ਨਹੀ ਆ ਸਕਿਆ। ਹੁਣ ਮਾਨਯੋਗ ਅਦਾਲਤ ਵੱਲੋਂ ਇਸ ਮਾਮਲੇ ਵਿਚ ਅੱਜ ਫੈਸਲਾ ਸੁਣਾਇਆ ਗਿਆ ਹੈ।
ਘਟਨਾਂ ਤੋਂ 3 ਸਾਲ ਬਾਅਦ ਦਰਜ ਕੀਤਾ ਗਿਆ ਸੀ ਮਾਮਲਾ
ਜਿਸ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਨਾਮਜਦ ਕੀਤਾ ਗਿਆ ਹੈ ਉਹ ਮਾਮਲਾ ਘਟਨਾਂ ਕ੍ਰਮ ਤੋਂ 3 ਸਾਲ ਬਾਅਦ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮੁਦਈ ਪੱਖ ਦੇ ਵਕੀਲਾਂ ਨੇ ਮਾਨਯੋਗ ਅਦਾਲਤ ਵਿਚ ਬਚਾਅ ਪੱਖ ਦੀਆ ਦਲੀਲਾਂ ਦੇ ਵਿਰੋਧ ਵਿਚ ਆਪਣਾ ਪੱਖ ਰੱਖਦਿਆ ਕਿਹਾ ਕਿ ਬਚਾਅ ਪੱਖ ਨੇ 1983 ਦੇ ਸਿਖ ਵਿਰੋਧੀ ਦੰਗਿਆ ਦੇ ਮਾਮਲਿਆ ਵਿਚ ਸ਼ਰੇਆਮ ਸਿਆਸੀ ਤੌਰ ਤੇ ਲੋਕਾਂ ਦੇ ਨਾਮ ਲਏ ਜਿੰਨਾਂ ਦੀ ਕਰੀਬ 30 ਸਾਲ ਬਾਅਦ ਨਾਮਜਦਗੀ ਹੋਈ। ਇਸ ਲਈ ਇਸ ਮਾਮਲੇ ਵਿਚ ਜਾਂਚ ਟੀਮ ਨੇ ਘਟਨਾ ਲਈ ਜਿੰਮੇਵਾਰ ਲੋਕਾਂ ਨੂੰ ਨਾਮਜਦ ਕੀਤਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ