ਬਹਿਬਲਕਲਾਂ ਗੋਲੀਕਾਂਡ ਦੇ ਅਹਿਮ ਗਵਾਹ ਹਾਕਮ ਸਿੰਘ ਫੌਜੀ ਦਾ ਹੋਇਆ ਦਿਹਾਂਤ
ਬਹਿਬਲਕਲਾਂ ਗੋਲੀਕਾਂਡ ਦੇ ਅਹਿਮ ਗਵਾਹ ਹਾਕਮ ਸਿੰਘ ਫੌਜੀ ਦਾ ਦੇਹਾਂਤ ਹੋਇਆ ਜਿਸ 'ਤੇ ਬਹਿਬਲਕਲਾਂ ਇਨਸਾਫ ਮੋਰਚੇ ਵਲੋਂ ਹਾਕਮ ਸਿੰਘ ਫੌਜੀ ਦੀ ਮੌਤ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ।

ਬਹਿਬਲਕਲਾਂ ਗੋਲੀਕਾਂਡ ਦੇ ਅਹਿਮ ਗਵਾਹ ਹਾਕਮ ਸਿੰਘ ਫੌਜੀ ਦਾ 80 ਸਾਲ ਦੀ ਉਮਰ ਵਿਚ ਦੇਰ ਸ਼ਾਮ ਅਚਾਨਕ ਦਿਹਾਂਤ ਹੋ ਗਿਆ, ਉਹ ਆਪਣੇ ਪਿੱਛੇ ਪਤਨੀ, ਅਤੇ 2 ਬੱਚੇ, (ਇਕ ਬੇਟਾ ਅਤੇ ਇਕ ਬੇਟੀ) ਛੱਡ ਗਏ ਹਨ। ਉਹ ਜਿਥੇ ਬਹਿਬਲਕਲਾਂ ਗੋਲੀਕਾਂਡ ਦੇ ਅਹਿਮ ਗਵਾਹ ਸਨ ਉਥੇ ਹੀ ਬਹਿਬਲਕਲਾਂ ਇਨਸਾਫ ਮੋਰਚੇ ਵਿਚ ਪੂਰਨ ਸਹਿਯੋਗ ਕਰ ਰਹੇ ਸਨ ਅਤੇ ਜਦੋਂ ਪਿਛਲੇ ਦਿਨੀਂ ਇਨਸਾਫ ਮੋਰਚੇ ਵਲੋਂ ਲਗਾਏ ਗਏ ਜਾਮ ਦੌਰਾਨ ਫੌਜੀ ਕਾਫਲੇ ਨੂੰ ਰੋਕਿਆ ਗਿਆ ਸੀ ਤਾਂ ਉਹ ਵੀ ਸੁਖਰਾਜ ਸਿੰਘ ਦੇ ਨਾਲ ਸਨ ਅਤੇ ਫੌਜੀ ਅਫਸਰਾਂ ਨਾਲ ਉਹਨਾਂ ਵੀ ਗੱਲਬਾਤ ਕੀਤੀ ਸੀ।ਜਿਕਰਯੋਗ ਹੈ ਕਿ ਹਾਕਮ ਸਿੰਘ ਫੌਜੀ ਬਹਿਬਲਕਲਾਂ ਇਨਸਾਫ਼ ਮੋਰਚੇ ਦਾ ਅਹਿਮ ਹਿੱਸਾ ਸਨ ਅਤੇ ਗੋਲੀਕਾਂਡ ਦੇ ਅਹਿਮ ਗਵਾਹ ਅਤੇ ਉੱਘੇ ਸਮਾਜਸੇਵੀ ਸਨ ਉਹਨਾਂ ਦੇ ਅਚਾਨਕ ਵਿਛੋੜੇ ਤੇ ਦੁੱਖ ਪ੍ਰਗਟ ਕਰਦਿਆਂ ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ ਹਾਕਮ ਸਿੰਘ ਫ਼ੌਜੀ ਨੇ ਬਹਿਬਲ ਕਲਾਂ ਗੋਲੀਕਾਂਡ ਦੀ ਗਵਾਹੀ ਪੂਰੀ ਜੁਰਅੱਤ ਨਾਲ ਦਿੱਤੀ ਸੀ।