ਕੈਂਸਰ ਦੇ ਇਲਾਜ ਲਈ ਹੁਣ ਨਹੀਂ ਜਾਣਾ ਪਵੇਗਾ ਬੀਕਾਨੇਰ, ਸਰਕਾਰ ਨੇ ਹੋਮੀ ਭਾਬਾ ਹਸਪਤਾਲ-ਟਾਟਾ ਮੈਮੋਰੀਅਲ ਸੈਂਟਰ ਨਾਲ ਸਾਈਨ ਕੀਤਾ MoU
Cancer Treatment Now in Punjab: ਸੈਂਟਰ ਵਿੱਚ ਕੀਮੋਥੈਰੇਪੀ ਅਤੇ ਬਾਇਓਪਸੀ ਅਤੇ ਛੋਟੀ ਓੀ ਲਈ ਮਾਮੂਲੀ ਓਟੀ ਲਈ ਡੇ ਕੇਅਰ ਸੁਵਿਧਾਵਾਂ ਵੀ ਹਨ। ਇਸ ਨਾਲ ਪੰਜਾਬ ਸਮੇਤ ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਰਾਜਸਥਾਨ ਦੇ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਕੈਂਸਰ ਦਾ ਇਲਾਜ ਮਿਲੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁੱਲਾਂਪੁਰ, ਨਿਊ ਚੰਡੀਗੜ੍ਹ, ਮੋਹਾਲੀ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ (Homi Bhabha Cancer Hosptial) ਅਤੇ ਖੋਜ ਕੇਂਦਰ ਦੇ ਆਈਪੀਡੀ ਦਾ ਉਦਘਾਟਨ ਕਰਨ ਪਹੁੰਚੇ। ਇਸ ਦੌਰਾਨ ਪੰਜਾਬ ਸਰਕਾਰ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਰਿਸਰਚ ਸੈਂਟਰ ਅਤੇ ਟਾਟਾ ਮੈਮੋਰੀਅਲ ਸੈਂਟਰ ਨਾਲ ਐਮਓਯੂ (MoU) ਵੀ ਸਾਈਨ ਕੀਤਾ।
ਰੁਜ਼ਗਾਰ ਅਤੇ ਸਿਖਲਾਈ ਦੇ ਸਾਧਨ ਹੋਣਗੇ ਪੈਦਾ
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚੋਂ ਕੈਂਸਰ (Cancer) ਦੀ ਭਿਆਨਕ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਮਝੌਤਾ ਸਹੀਬੰਦ ਕਰਨ ਨਾਲ ਨੌਜਵਾਨਾਂ ਲਈ ਰੁਜ਼ਗਾਰ ਅਤੇ ਸਿਖਲਾਈ ਦੀਆਂ ਸਹੂਲਤਾਂ ਪੈਦਾ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਖੇਤਰ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਤਾਂ ਜੋ ਕੋਈ ਵੀ ਪੰਜਾਬੀ ਲਾਇਲਾਜ ਬਿਮਾਰੀਆਂ ਦੇ ਇਲਾਜ ਤੋਂ ਵਾਂਝਾ ਨਾ ਰਹਿ ਸਕੇ।ਪੰਜਾਬ ਸਰਕਾਰ ਦੁਆਰਾ ਹੋਮੀ ਭਾਭਾ ਕੈਂਸਰ ਹਸਪਤਾਲ-ਰਿਸਰਚ ਸੈਂਟਰ, ਨਿਊ ਚੰਡੀਗੜ੍ਹ ਤੇ ਟਾਟਾ ਮੈਮੋਰੀਅਲ ਸੈਂਟਰ ਨਾਲ MoU ਸਾਈਨ ਕਰਨ ਦੇ ਸਮਾਗਮ ਚ ਕੈਬਨਿਟ ਦੇ ਸਾਥੀਆਂ ਨਾਲ ਹਿੱਸਾ ਲਿਆ
ਸਾਡੀ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਕੈਂਸਰ ਦੀ ਬਿਮਾਰੀ ਦਾ ਪੰਜਾਬ ਚੋਂ ਖ਼ਾਤਮਾ ਕਰੀਏਨਾਲ ਹੀ ਸਾਈਨ ਹੋਏ MoU ਨਾਲ ਨੌਜਵਾਨਾਂ ਨੂੰ ਰੁਜ਼ਗਾਰ ਤੇ pic.twitter.com/tM1kuPQxWo — Bhagwant Mann (@BhagwantMann) July 6, 2023ਇਹ ਵੀ ਪੜ੍ਹੋ


