ਲੁਧਿਆਣਾ ‘ਚ GST ਸਟੇਟ ਦੀ ਰੇਡ, ਟੈਕਸ ਚੋਰੀ ਮਾਮਲੇ ‘ਚ ਦੋ ਕਾਰੋਬਾਰੀ ਗ੍ਰਿਫ਼ਤਾਰ
ਜੀਐਸਟੀ ਅਧਿਕਾਰੀਆਂ ਨੂੰ ਸੂਚਨਾ ਸੀ ਕਿ ਦੋਵੇਂ ਕਾਰੋਬਾਰੀ ਘਰ 'ਚ ਮੌਜੂਦ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫੜਿਆ ਗਿਆ। ਇਨ੍ਹਾਂ 'ਤੇ ਟੈਕਸ ਚੋਰੀ ਕਰਨ ਦਾ ਸ਼ੱਕ ਹੈ, ਹਾਲਾਂਕਿ ਇਸ ਮਾਮਲੇ 'ਤੇ ਜੀਐਸਟੀ ਵਿਭਾਗ ਦੇ ਅਧਿਕਾਰੀਆਂ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਅਧਿਕਾਰੀਆਂ ਨੇ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਮੋਬਾਇਲ ਡਿਟੇਲ ਦੀ ਜਾਂਚ ਕੀਤੀ ਜਾ ਰਹੀ ਹੈ। ਜੀਐਸਟੀ ਅਧਿਕਾਰੀ ਇਸ ਮਾਮਲੇ 'ਚ ਜਲਦੀ ਹੀ ਕੋਈ ਖੁਲਾਸਾ ਕਰ ਸਕਦੇ ਹਨ।
ਸੰਕੇਤਕ ਤਸਵੀਰ
ਲੁਧਿਆਣਾ ‘ਚ ਬੀਤੀ ਰਾਤ ਸਟੇਟ ਜੀਐਸਟੀ ਵਿਭਾਗ ਦੀਆਂ ਟੀਮਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਛਾਪੇਮਾਰੀ ਕੀਤੀ। ਜੀਐਸਟੀ ਅਧਿਕਾਰੀਆਂ ਨੇ ਪਹਿਲਾਂ ਭਾਮਿਆਂ ਰੋਡ ‘ਤੇ ਰੇਡ ਕੀਤੀ ਤੇ ਉਸ ਤੋਂ ਬਾਅਦ ਸਿਵਲ ਲਾਈਨ ‘ਤੇ ਰੇਡ ਕੀਤੀ। ਸੂਤਰਾਂ ਮੁਤਾਬਕ ਪਤਾ ਚੱਲਿਆ ਹੈ ਕਿ ਰੇਡ ‘ਚ ਦੋ ਮੁਲਜ਼ਮ ਕਾਰੋਬਾਰੀਆਂ ਨੂੰ ਫੜਿਆ ਗਿਆ ਹੈ।
ਦੇਰ ਰਾਤ ਅਧਿਕਾਰੀਆਂ ਨੇ ਦੋਵੇਂ ਕਾਰੋਬਾਰੀਆਂ ਦਾ ਸਿਵਲ ਹਸਪਤਾਲ ਮੈਡਿਕਲ ਕਰਵਾਇਆ। ਕਾਰੋਬਾਰੀਆਂ ਦੀ ਪਹਿਚਾਣ ਦੀਪਾਂਸ਼ੂ ਆਨੰਦ ਨਿਵਾਸੀ ਭਾਮਿਆਂ ਇਨਕਲੇਵ ਤੇ ਦੀਪਕ ਗੋਇਲ ਨਿਵਾਸੀ ਸਿਵਲ ਲਾਈਨਸ ਵਜੋਂ ਹੋਈ ਹੈ।
ਜੀਐਸਟੀ ਅਧਿਕਾਰੀਆਂ ਨੂੰ ਸੂਚਨਾ ਸੀ ਕਿ ਦੋਵੇਂ ਕਾਰੋਬਾਰੀ ਘਰ ‘ਚ ਮੌਜੂਦ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫੜਿਆ ਗਿਆ। ਇਨ੍ਹਾਂ ‘ਤੇ ਟੈਕਸ ਚੋਰੀ ਕਰਨ ਦਾ ਸ਼ੱਕ ਹੈ, ਹਾਲਾਂਕਿ ਇਸ ਮਾਮਲੇ ‘ਤੇ ਜੀਐਸਟੀ ਵਿਭਾਗ ਦੇ ਅਧਿਕਾਰੀਆਂ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਅਧਿਕਾਰੀਆਂ ਨੇ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਮੋਬਾਇਲ ਡਿਟੇਲ ਦੀ ਜਾਂਚ ਕੀਤੀ ਜਾ ਰਹੀ ਹੈ। ਜੀਐਸਟੀ ਅਧਿਕਾਰੀ ਇਸ ਮਾਮਲੇ ‘ਚ ਜਲਦੀ ਹੀ ਕੋਈ ਖੁਲਾਸਾ ਕਰ ਸਕਦੇ ਹਨ।


