AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਯੂਟਿਊਬਰ ਰੋਜਰ ਸੰਧੂ ‘ਤੇ ਗ੍ਰਨੇਡ ਹਮਲੇ ਦੇ ਮਾਮਲੇ ‘ਚ NIA ਦੀ ਕਾਰਵਾਈ, ਪਾਕਿਸਤਾਨੀ ਗੈਂਗਸਟਰ ਦਾ ਨਾਮ ਵੀ ਸ਼ਾਮਲ

ਗ੍ਰਨੇਡ ਹਮਲਾ 16 ਮਾਰਚ, 2025 ਦੀ ਸਵੇਰ ਨੂੰ ਜਲੰਧਰ ਜ਼ਿਲ੍ਹੇ ਦੇ ਰਾਏਪੁਰ ਰਸੂਲਪੁਰ ਪਿੰਡ 'ਚ ਸੰਧੂ ਦੇ ਘਰ 'ਤੇ ਹੋਇਆ ਸੀ। NIA ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ਹਿਜ਼ਾਦ ਭੱਟੀ ਨੇ ਵਿਦੇਸ਼ 'ਚ ਰਹਿੰਦਿਆਂ ਇਸ ਹਮਲੇ ਦੀ ਯੋਜਨਾ ਬਣਾਈ ਸੀ। ਇਹ ਘਟਨਾ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਦਾ ਹਿੱਸਾ ਸੀ, ਜਿਸ 'ਚ ਕਈ ਅੱਤਵਾਦੀ ਮਾਡਿਊਲ ਨਿਸ਼ਾਨਾ ਬਣਾ ਕੇ ਕਤਲ, ਭਰਤੀ ਤੇ ਭਾਰਤ 'ਚ ਹਥਿਆਰਾਂ ਤੇ ਗੋਲਾ ਬਾਰੂਦ ਦੀ ਤਸਕਰੀ 'ਚ ਸ਼ਾਮਲ ਸਨ।

ਯੂਟਿਊਬਰ ਰੋਜਰ ਸੰਧੂ 'ਤੇ ਗ੍ਰਨੇਡ ਹਮਲੇ ਦੇ ਮਾਮਲੇ 'ਚ NIA ਦੀ ਕਾਰਵਾਈ, ਪਾਕਿਸਤਾਨੀ ਗੈਂਗਸਟਰ ਦਾ ਨਾਮ ਵੀ ਸ਼ਾਮਲ
ਯੂਟਿਊਬਰ ਰੋਜਰ ਸੰਧੂ ‘ਤੇ ਗ੍ਰਨੇਡ ਹਮਲੇ ਦੇ ਮਾਮਲੇ ‘ਚ NIA ਦੀ ਕਾਰਵਾਈ
davinder-kumar-jalandhar
| Updated On: 03 Apr 2026 14:47 PM IST
Share

ਰਾਸ਼ਟਰੀ ਜਾਂਚ ਏਜੰਸੀ (NIA) ਨੇ ਪਿਛਲੇ ਸਾਲ ਜਲੰਧਰ ਦੀ ਪਿੰਡ ਰਾਏਪੁਰ ਰਸੂਲਪੁਰ ਪਿੰਡ ‘ਚ ਯੂਟਿਊਬਰ ਰੋਜਰ ਸੰਧੂ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਸਬੰਧੀ ਕਾਰਵਾਈ ਕੀਤੀ ਹੈ। NIA ਨੇ ਇਸ ਮਾਮਲੇ ਦੇ ਸਬੰਧ ‘ਚ ਦੋ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਮੁਲਜ਼ਮਾਂ ਦੀ ਸੂਚੀ ‘ਚ ਪਾਕਿਸਤਾਨ ਸਥਿਤ ਗੈਂਗਸਟਰ ਸ਼ਹਿਜ਼ਾਦ ਭੱਟੀ ਦਾ ਨਾਮ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਦਸੰਬਰ, 2025 ‘ਚ ਪੰਜਾਬ ਪੁਲਿਸ ਤੋਂ ਕੇਸ ਲੈਣ ਤੋਂ ਬਾਅਦ, NIA ਨੇ ਇੱਕ ਵਿਸ਼ੇਸ਼ ਅਦਾਲਤ ‘ਚ ਦਾਇਰ ਇੱਕ ਚਾਰਜਸ਼ੀਟ ‘ਚ ਸ਼ਹਿਜ਼ਾਦ ਭੱਟੀ ਨੂੰ ‘ਭਗੌੜਾ ਅਪਰਾਧੀ’ ਘੋਸ਼ਿਤ ਕੀਤਾ ਸੀ। ਚਾਰਜਸ਼ੀਟ ਵਿੱਚ ਦੂਜੇ ਮੁਲਜ਼ਮ, ਦੀਪੇਂਦਰ ਪ੍ਰਤਾਪ ਸਿੰਘ ਉਰਫ਼ ਦੀਪਨ ਰਾਣਾ ਦਾ ਵੀ ਨਾਮ ਹੈ, ਜਿਸ ਨੂੰ ਪਹਿਲਾਂ ਹੀ ਕੇਸ ਦੇ ਸਬੰਧ ‘ਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਦੋਵਾਂ ਮੁਲਜ਼ਮਾਂ ‘ਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA), ਵਿਸਫੋਟਕ ਪਦਾਰਥ ਐਕਟ, ਹਥਿਆਰ ਐਕਟ ਤੇ ਭਾਰਤੀ ਨਿਆ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ। ਪੰਜਾਬ ਪੁਲਿਸ ਨੇ ਮਾਰਚ, 2025 ‘ਚ ਇਸ ਮਾਮਲੇ ਵਿੱਚ ਇੱਕ ਮੁੱਢਲੀ ਐਫਆਈਆਰ ਦਰਜ ਕੀਤੀ ਸੀ ਤੇ ਆਪਣੀ ਜਾਂਚ ਦੇ ਆਧਾਰ ‘ਤੇ, ਨੌਂ ਵਿਅਕਤੀਆਂ ਵਿਰੁੱਧ ਪਹਿਲਾਂ ਹੀ ਚਾਰਜਸ਼ੀਟ ਦਾਇਰ ਕਰ ਦਿੱਤੀ ਸੀ।

ਕੀ ਹੈ ਮਾਮਲਾ?

ਗ੍ਰਨੇਡ ਹਮਲਾ 16 ਮਾਰਚ, 2025 ਦੀ ਸਵੇਰ ਨੂੰ ਜਲੰਧਰ ਜ਼ਿਲ੍ਹੇ ਦੇ ਰਾਏਪੁਰ ਰਸੂਲਪੁਰ ਪਿੰਡ ‘ਚ ਸੰਧੂ ਦੇ ਘਰ ‘ਤੇ ਹੋਇਆ ਸੀ। NIA ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ਹਿਜ਼ਾਦ ਭੱਟੀ ਨੇ ਵਿਦੇਸ਼ ‘ਚ ਰਹਿੰਦਿਆਂ ਇਸ ਹਮਲੇ ਦੀ ਯੋਜਨਾ ਬਣਾਈ ਸੀ। ਇਹ ਘਟਨਾ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਦਾ ਹਿੱਸਾ ਸੀ, ਜਿਸ ‘ਚ ਕਈ ਅੱਤਵਾਦੀ ਮਾਡਿਊਲ ਨਿਸ਼ਾਨਾ ਬਣਾ ਕੇ ਕਤਲ, ਭਰਤੀ ਤੇ ਭਾਰਤ ‘ਚ ਹਥਿਆਰਾਂ ਤੇ ਗੋਲਾ ਬਾਰੂਦ ਦੀ ਤਸਕਰੀ ‘ਚ ਸ਼ਾਮਲ ਸਨ।

NIA ਦੇ ਅਨੁਸਾਰ, ਸ਼ਹਿਜ਼ਾਦ ਨੇ ਏਨਕ੍ਰਿਪਟਡ ਸੰਚਾਰ ਚੈਨਲਾਂ ਰਾਹੀਂ ਹਮਲੇ ‘ਚ ਸ਼ਾਮਲ ਲੋਕਾਂ ਨੂੰ ਨਿਰਦੇਸ਼ ਜਾਰੀ ਕੀਤੇ। ਦੀਪੇਂਦਰ ਪ੍ਰਤਾਪ ਸਿੰਘ ਨੇ ਗੈਂਗਸਟਰ ਵੱਲੋਂ ਸਥਾਨਕ ਤੌਰ ‘ਤੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ, ਹਮਲਾਵਰਾਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ। ਜਾਂਚ ‘ਚ ਅੱਗੇ ਖੁਲਾਸਾ ਹੋਇਆ ਕਿ ਉਹ ਗੈਰ-ਕਾਨੂੰਨੀ ਹਥਿਆਰਾਂ ਤੇ ਵਿਸਫੋਟਕਾਂ ਦੇ ਪ੍ਰਬੰਧਨ ‘ਚ ਵੀ ਸ਼ਾਮਲ ਸੀ।

ਹੁਣ ਤੱਕ, ਇਸ ਮਾਮਲੇ ‘ਚ ਕੁੱਲ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਸ਼ਹਿਜ਼ਾਦ ਭੱਟੀ ਸਮੇਤ 7 ਫਰਾਰ ਹਨ ਤੇ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਐਨਆਈਏ ਫਰਾਰ ਮੁਲਜ਼ਮਾਂ ਦਾ ਪਤਾ ਲਗਾਉਣ ਤੇ ਇਸ ਹਮਲੇ ਦੇ ਪਿੱਛੇ ਵੱਡੀ ਸਾਜ਼ਿਸ਼ ਨਾਲ ਜੁੜੇ ਹੋਰ ਅੱਤਵਾਦੀ ਨੈੱਟਵਰਕਾਂ ਨੂੰ ਖਤਮ ਕਰਨ ਲਈ ਆਪਣੀ ਜਾਂਚ ਜਾਰੀ ਰੱਖ ਰਹੀ ਹੈ।

Follow Us
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?...
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ...
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ...
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ...
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ...
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!...
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ...
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ...
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼...