Ganster’s Post: ਇਸ ਹਫਤੇ ਦੋ ਹੋਰ ਲਾਸ਼ਾਂ ਵਿੱਛਣਗੀਆਂ, ਜਿਸ ਨੂੰ ਜੋ ਕਰਨਾ ਹੈ, ਕਰ ਲਵੇ ਹੁਣ ਗੋਲਡੀ ਬਰਾੜ ਦੀ ਖੁੱਲ੍ਹੀ ਧਮਕੀ
ਪਹਿਲਾਂ ਬੰਬੀਹਾ ਗੈਂਗ ਨੇ ਗੋਲਡੀ ਬਰਾੜ ਅਤੇ ਲਾਰੈਂਸ ਨੂੰ ਧਮਕੀ ਦੇਣ ਵਾਲੀ ਪੋਸਟ ਸ਼ੇਅਰ ਕੀਤੀ ਸੀ, ਹੁਣ ਗੋਲਡੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਖੁੱਲ੍ਹ ਕੇ ਧਮਕੀ ਦਿੱਤੀ ਹੈ।
Goldy Brar
ਪਹਿਲਾਂ ਬੰਬੀਹਾ ਗੈਂਗ ਨੇ ਦਿੱਤੀ ਸੀ ਧਮਕੀ
ਦੱਸ ਦੇਈਏ ਕਿ ਹਾਲ ਹੀ ‘ਚ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਲਾਰੈਂਸ ਅਤੇ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਗੋਲਡੀ ਨੇ ਵੀ ਇਕ ਪੋਸਟ ਪਾਈ ਹੈ। ਇਸ ਪੋਸਟ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਅਕਲ ਵਾਲੇ ਸਾਰੇ ਜਾਣਦੇ ਹਨ ਕਿ ਉਹ ਵਿਚਾਰੇ ਕੀ ਕਰ ਸਕਦੇ ਹਨ।ਗੋਲਡੀ ਬਰਾੜ ਨੇ ਪੰਜਾਬ ਪੁਲਿਸ ਨੂੰ ਵੀ ਦਿੱਤੀ ਚੁਣੋਤੀ
ਗੋਲਡੀ ਬਰਾੜ ਨੇ ਪੰਜਾਬ ਪੁਲਿਸ ਨੂੰ ਲਲਕਾਰਦੇ ਹੋਏ ਕਿਹਾ ਹੈ ਕਿ ਡੀਐਸਪੀ ਵਿਕਰਮ ਬਰਾੜ ਜੋ ਦੂਜਿਆਂ ਨੂੰ ਕਹਿੰਦੇ ਹਨ ਕਿ ਮੈਂ ਲਾਰੈਂਸ ਦਾ ਐਨਕਾਉਂਟਰ ਕਰਾਂਗਾ, ਪਹਿਲਾਂ ਆਪਣਾ ਖਿਆਲ ਰੱਖ ਲੈਣ ਅਤੇ ਹਵਾ ਵਿੱਚ ਜ਼ਿਆਦਾ ਨਾ ਉੱਡਣ। ਸਾਨੂੰ ਵੀ ਪਲ-ਪਲ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਗੋਲਡੀ ਬਰਾੜ ਨੇ ਆਪਣੀ ਪੋਸਟ ‘ਚ ਪੰਜਾਬ ਸਰਕਾਰ ਦਾ ਵੀ ਜ਼ਿਕਰ ਕੀਤਾ ਹੈ ਅਤੇ ਕਿਹਾ ਹੈ ਕਿ ਜਿੰਨੀ ਸੁਰੱਖਿਆ ਲਗਾਉਣੀ ਹੈ, ਲਗਾ ਲਓ। ਗੋਲਡੀ ਬਰਾੜ ਨੇ ਪੋਸਟ ‘ਚ ਕਿਹਾ, ਇਕ ਵਾਰ ਫਿਰ ਮੰਤਰੀ ਸੁਖਜਿੰਦਰ ਰੰਧਾਵਾ, ਜੋ ਕਹਿ ਰਹੇ ਹਨ ਕਿ ਮੈਂ ਗੈਂਗਸਟਰਾਂ ਨੂੰ ਜੁੱਤੀਆਂ ਦੀ ਨੋਕ ‘ਤੇ ਰੱਖਦਾ ਹਾਂ, ਉਹ ਵੀ ਸੁਣ ਲਵੇ ਕਿ ਸਾਡੇ ਕੋਲ ਵੀ ਬੋਲਣ ਲਈ ਬਹੁਤ ਕੁਝ ਹੈ, ਸਾਨੂੰ ਮਜਬੂਰ ਨਾ ਕਰੋ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
