AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਦੋ ਤਸਕਰ ਗ੍ਰਿਫਤਾਰ, ਇੱਕ ਕਿੱਲੋ ਸੋਨਾ ਬਰਾਮਦ, 20 ਹਜ਼ਾਰ ਰੁਪਏ ਦਾ ਲਾਲਚ ਦੇ ਕੇ ਦੁਬਈ ਤੋਂ ਕਰਵਾਈ ਜਾ ਰਹੀ ਸੋਨੇ ਦੀ ਤਸਕਰੀ

ਦੁਬਈ ਤੋਂ ਸੋਨੇ ਦੀ ਤਸਕਰੀ ਕਰਵਾਉਣ ਵਾਲਾ ਇੱਕ ਗਿਰੋਹ ਸਾਹਮਣੇ ਆਇਆ ਹੈ। ਜਿਹੜਾ 20 ਹਜ਼ਾਰ ਦਾ ਲਾਲਚ ਦੇ ਕੇ ਸੋਨੇ ਦੀ ਤਸਕਰੀ ਕਰਵਾ ਰਿਹਾ ਹੈ। ਪੁਲਿਸ ਨੂੰ ਜਾਂਚ ਦੌਰਾਨ ਮੁਲਜ਼ਮਾਂ ਦੀ ਇੱਕ ਡਾਇਰੀ ਮਿਲੀ ਹੈ। ਤੇ ਨਾਲ ਹੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਦਾ ਜਿਹੜਾ ਮਾਸਟਰਮਾਈਂਡ ਹੈ ਉਸਦਾ ਨਾਂਅ ਪੁਨੀਤ ਦੱਸਿਆ ਜਾ ਰਿਹਾ ਹੈ।

ਦੋ ਤਸਕਰ ਗ੍ਰਿਫਤਾਰ, ਇੱਕ ਕਿੱਲੋ ਸੋਨਾ ਬਰਾਮਦ, 20 ਹਜ਼ਾਰ ਰੁਪਏ ਦਾ ਲਾਲਚ ਦੇ ਕੇ ਦੁਬਈ ਤੋਂ ਕਰਵਾਈ ਜਾ ਰਹੀ ਸੋਨੇ ਦੀ ਤਸਕਰੀ
tv9-punjabi
| Updated On: 11 Sep 2023 14:13 PM IST
Share

ਪੰਜਾਬ ਨਿਊਜ। ਪੁਲਿਸ ਨੇ ਅੰਤਰਰਾਸ਼ਟਰੀ ਪੱਧਰ ਤੇ ਸੋਨੇ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਦੋ ਮੁਲਜਮਾਂ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਹੈ। ਦੁਬਈ ਤੋਂ ਯਾਤਰੀਆਂ ਦੇ ਸਮਾਨ ਵਿੱਚ ਸੋਨੇ ਦੀ ਪੇਸਟ ਬਣਾ ਕੇ ਭੇਜੀ ਜਾਂਦੀ ਸੀ। ਮੁਲਜ਼ਮ ਅੰਮ੍ਰਿਤਸਰ (Amritsar) ਦੇ ਰਾਜਾਸਾਂਸੀ ਹਵਾਈ ਅੱਡੇ ਤੋਂ ਯਾਤਰੀਆਂ ਦੀ ਪਛਾਣ ਕਰਕੇ ਉਨ੍ਹਾਂ ਕੋਲੋਂ ਸੋਨੇ ਦੀ ਪੇਸਟ ਇਕੱਠੀ ਕਰਦੇ ਸਨ। ਮੁਲਜ਼ਮ ਵੀਹ ਹਜ਼ਾਰ ਰੁਪਏ ਦੀ ਨਕਦੀ ਸਵਾਰੀ ਨੂੰ ਦੇ ਦਿੰਦੇ ਸਨ, ਜਿਸ ਤੋਂ ਉਹ ਸਾਮਾਨ ਲੈ ਕੇ ਖੁਦ ਚਲੇ ਜਾਂਦੇ ਸਨ। ਇਸ ਤੋਂ ਬਾਅਦ ਮੁਲਜ਼ਮ ਸਾਮਾਨ ਲੈ ਕੇ ਵਾਪਸ ਚਲੇ ਜਾਂਦੇ।

ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਸੂਚਨਾ ਦੇ ਆਧਾਰ ‘ਤੇ ਦੋਵਾਂ ਮੁਲਜ਼ਮਾਂ ਨੂੰ ਲੁਧਿਆਣਾ (Ludhiana) ‘ਚ ਕਾਬੂ ਕਰ ਲਿਆ। ਦੋਵਾਂ ਕੋਲੋਂ ਇਕ ਕਿੱਲੋ, 230 ਗ੍ਰਾਮ ਸੋਨਾ, ਦੇਸੀ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਹੋਏ ਹਨ। ਗਰੋਹ ਦਾ ਮਾਸਟਰ ਮਾਈਂਡ ਦੁਬਈ ਵਿੱਚ ਬੈਠਾ ਹੈ। ਉਹ ਦੁਬਈ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਸੋਨੇ ਦੀ ਪੇਸਟ ਵੇਚਦਾ ਸੀ।

ਸਹਾਰਨਪੁਰ ਦੇ ਹਨ ਗ੍ਰਿਫਤਾਰ ਦੋਵੇਂ ਮੁਲਜ਼ਮ

ਪੁਲਿਸ ਨੇ ਉੱਤਰ ਪ੍ਰਦੇਸ਼ (Uttar Pradesh) ਦੇ ਸਹਾਰਨਪੁਰ ਜ਼ਿਲ੍ਹੇ ਦੇ ਪਿੰਡ ਗਡੋਲਾ ਦੇ ਰਹਿਣ ਵਾਲੇ ਆਜ਼ਾਦ ਸਿੰਘ (ਅੰਮ੍ਰਿਤਸਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ) ਅਤੇ ਸਹਾਰਨਪੁਰ ਦੇ ਆਸ਼ੂ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁੱਛਗਿੱਛ ਤੋਂ ਬਾਅਦ ਆਜ਼ਾਦ ਸਿੰਘ ਦੇ ਸਾਲੇ ਪੁਨੀਤ ਸਿੰਘ ਉਰਫ਼ ਗੁਰੂ ਉਰਫ਼ ਪੰਕਜ ਵਾਸੀ ਦੁਬਈ ਅਤੇ ਉਸ ਦੇ ਸਾਥੀ ਪਰਵਿੰਦਰ ਸਿੰਘ ਵਾਸੀ ਦੁਬਈ ਦੇ ਨਾਂਅ ਵੀ ਸਾਹਮਣੇ ਆਏ ਹਨ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੀਆਈਏ 2 ਦੀ ਟੀਮ ਨੇ ਜਲੰਧਰ ਬਾਈਪਾਸ ਨੇੜੇ ਨਾਕਾਬੰਦੀ ਕੀਤੀ ਹੋਈ ਸੀ।

ਦੁਬਈ ‘ਚ ਰਹਿੰਦਾ ਹੈ ਮਾਸਟਰਮਾਈਂਡ

ਸੂਚਨਾ ਦੇ ਆਧਾਰ ‘ਤੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ ਇਕ ਕਿਲੋ ਸੋਨਾ ਚੂਰਾ ਪੋਸਤ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੋਨੇ ਦੀ ਤਸਕਰੀ ਪੇਸਟ ਦੇ ਰੂਪ ‘ਚ ਹੀ ਕੀਤੀ ਜਾ ਰਹੀ ਸੀ। ਉਸ ਦੀ ਸੂਚਨਾ ‘ਤੇ ਅੰਮ੍ਰਿਤਸਰ ਤੋਂ 230 ਗ੍ਰਾਮ ਸੋਨਾ ਚੂਰਾ ਪੋਸਤ ਬਰਾਮਦ ਹੋਇਆ। ਮੁਲਜ਼ਮ ਆਜ਼ਾਦ ਸਿੰਘ ਦਾ ਜੀਜਾ ਪੁਨੀਤ ਸਿੰਘ ਦੁਬਈ ਵਿੱਚ ਰਹਿੰਦਾ ਹੈ ਅਤੇ ਉਸ ਦਾ ਸਾਥੀ ਪਰਵਿੰਦਰ ਸਿੰਘ ਵੀ ਦੁਬਈ ਵਿੱਚ ਹੈ।

‘ਕਰ ਚੁੱਕੇ ਹਨ 50 ਕਿੱਲੋੋ ਸੋਨੇ ਦੀ ਤਸਕਰੀ’

ਦੋਵੇਂ ਉਥੋਂ ਦੇ ਯਾਤਰੀਆਂ ਨੂੰ ਪੇਸਟ ਦੇ ਰੂਪ ‘ਚ ਸੋਨਾ ਦਿੰਦੇ ਸਨ ਅਤੇ ਉਨ੍ਹਾਂ ਨੂੰ ਵਟਸਐਪ ‘ਤੇ ਫੋਟੋਆਂ ਭੇਜਦੇ ਸਨ। ਉਹ ਅੰਮ੍ਰਿਤਸਰ ਏਅਰਪੋਰਟ ‘ਤੇ ਯਾਤਰੀਆਂ ਨੂੰ ਮਿਲ ਕੇ ਉਨ੍ਹਾਂ ਦੀ ਸ਼ਨਾਖਤ ਕਰਦੇ ਸਨ ਅਤੇ ਸੋਨੇ ਦੀ ਪੇਸਟ ਲੈ ਕੇ ਉਨ੍ਹਾਂ ਨੂੰ ਵੀਹ ਹਜ਼ਾਰ ਰੁਪਏ ਦਿੰਦੇ ਸਨ। ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਮਸ਼ੀਨ ਵਿੱਚ ਸੋਨਾ ਇਸ ਲਈ ਨਹੀਂ ਫੜਿਆ ਗਿਆ ਕਿਉਂਕਿ ਇਹ ਪੇਸਟ ਸੀ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਅਨੁਸਾਰ ਮੁਲਜ਼ਮ ਹੁਣ ਤੱਕ ਕਰੀਬ ਪੰਜਾਹ ਕਿਲੋ ਸੋਨਾ ਪੇਸਟ ਦੇ ਰੂਪ ਵਿੱਚ ਤਸਕਰੀ ਕਰ ਚੁੱਕੇ ਹਨ।

ਭੋਲੇ ਭਾਲੇ ਲੋਕਾਂ ਨੂੰ ਦਿੰਦੇ ਸਨ ਲਾਲਚ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਨੀਤ ਉਰਫ਼ ਗੁਰੂ ਇਸ ਗਿਰੋਹ ਦਾ ਮਾਸਟਰਮਾਈਂਡ ਹੈ। ਉਹ ਦੁਬਈ ਤੋਂ ਤਸਕਰੀ ਲਈ ਅਜਿਹੇ ਲੋਕਾਂ ਨੂੰ ਚੁਣਦਾ ਸੀ ਜੋ ਬੇਕਸੂਰ ਦਿਖਾਈ ਦਿੰਦੇ ਸਨ ਅਤੇ ਜਿਨ੍ਹਾਂ ‘ਤੇ ਕੋਈ ਸ਼ੱਕ ਨਹੀਂ ਕਰ ਸਕਦਾ ਸੀ। ਉਹ ਉਨ੍ਹਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣਾ ਸਾਮਾਨ ਏਅਰਪੋਰਟ ਪਹੁੰਚਾਉਣ ਲਈ ਕਹਿੰਦਾ ਸੀ। ਪੁਲਿਸ ਨੇ ਜਾਂਚ ਦੌਰਾਨ ਮੁਲਜ਼ਮ ਕੋਲੋਂ ਇੱਕ ਡਾਇਰੀ ਬਰਾਮਦ ਕੀਤੀ ਹੈ। ਡਾਇਰੀ ਵਿੱਚ ਸੋਨੇ ਦੀ ਤਸਕਰੀ ਦਾ ਪੂਰਾ ਹਿਸਾਬ ਲਿਖਿਆ ਹੋਇਆ ਹੈ।

ਹੁਣ ਤੱਕ 50 ਤੋਂ ਵੱਧ ਲੋਕਾਂ ਦੀ ਸੂਚੀ ਪੁਲਿਸ ਕੋਲ ਪਹੁੰਚ ਚੁੱਕੀ ਹੈ। ਇਸ ਗਰੋਹ ਦੀ ਇੱਕ ਖਾਸ ਗੱਲ ਇਹ ਹੈ ਕਿ ਹਰ ਵਾਰ ਕੋਈ ਨਵਾਂ ਵਿਅਕਤੀ ਤਸਕਰੀ ਲਈ ਭੇਜਿਆ ਜਾਂਦਾ ਹੈ। ਪੁਲਿਸ ਨੂੰ ਡਾਇਰੀ ਵਿੱਚੋਂ ਜਿਨ੍ਹਾਂ 50 ਵਿਅਕਤੀਆਂ ਦਾ ਰਿਕਾਰਡ ਮਿਲਿਆ ਹੈ, ਉਨ੍ਹਾਂ ਵਿੱਚੋਂ ਇੱਕ ਵੀ ਅਜਿਹਾ ਵਿਅਕਤੀ ਨਹੀਂ ਸੀ ਜੋ ਮੁੜ ਤਸਕਰੀ ਵਿੱਚ ਸ਼ਾਮਲ ਹੋਵੇ।

ਸੋਨੇ ਵਾਲੇ ਬੈਗ ਦਾ ਹੁੰਦਾ ਸੀ ਕੋਟ ਵਰਡ

ਪੁਲਿਸ ਨੇ ਦੱਸਿਆ ਕਿ ਮਾਸਟਰਮਾਈਂਡ ਸਮੱਗਲਰਾਂ ਨੂੰ ਉਨ੍ਹਾਂ ਦੇ ਬੈਗਾਂ ‘ਤੇ ਕੋਡ ਵਰਡ ਲਗਾ ਕੇ ਭਾਰਤ ਭੇਜਦਾ ਸੀ। ਉਸ ਬੈਗ ਅਤੇ ਉਸ ਵਿਅਕਤੀ ਦੀ ਫੋਟੋ ਭਾਰਤ ਵਿੱਚ ਸਮੱਗਲਰਾਂ ਕੋਲ ਮੌਜੂਦ ਹੋਵੇਗੀ। ਏਅਰਪੋਰਟ ‘ਤੇ ਬੈਗ ਅਤੇ ਕੋਡ ਵਰਡ ਟੈਗ ਦੇਖ ਕੇ ਤਸਕਰ ਆਸਾਨੀ ਨਾਲ ਉਸ ਯਾਤਰੀ ਦੀ ਪਛਾਣ ਕਰ ਸਕਦੇ ਸਨ ਜੋ ਦੁਬਈ ਤੋਂ ਸੋਨਾ ਲੈ ਕੇ ਆਇਆ ਸੀ।

ਸੋਨੇ ਦੀ ਤਸਕਰੀ ਦੇ ਕੰਮ ਵਿਚ ਪਾਰਦਰਸ਼ਤਾ ਲਿਆਉਣ ਲਈ ਭਾਰਤ ਵਿਚ ਬੈਠੇ ਤਸਕਰ ਦੁਬਈ ਤੋਂ ਆਉਣ ਵਾਲੇ ਇਕ ਯਾਤਰੀ ਦੀ ਕੁਝ ਸਕਿੰਟਾਂ ਦੀ ਵੀਡੀਓ ਬਣਾ ਲੈਂਦੇ ਸਨ।ਵੀਡੀਓ ‘ਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਫਲਾਈਟ ‘ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੋਨਾ ਲਿਆਉਣ ਵਾਲੇ ਯਾਤਰੀ ਦੀ ਵੀਡੀਓ ਦੁਬਈ ਭੇਜੀ ਗਈ, ਜਿਸ ਤੋਂ ਬਾਅਦ ਉਸ ਯਾਤਰੀ ਨੂੰ 20 ਹਜ਼ਾਰ ਰੁਪਏ ਦਾ ਭੁਗਤਾਨ ਕੀਤਾ ਗਿਆ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...