ਇਸ ਵਾਰ 6 ਸਤੰਬਰ ਨੂੰ ਪੀਯੂ ਕੈਂਪਸ ਦੇ 15,693 ਵਿਦਿਆਰਥੀ ਵੋਟ ਪਾਉਣਗੇ

2 September 2023

TV9 Punjabi

Credits: officialpanjabuniversity_

PU ਪ੍ਰਧਾਨ ਦੇ ਅਹੁਦੇ ਲਈ ਕੁੱਲ 9 ਉਮੀਦਵਾਰਾਂ ਨੇ ਨਾਮਜ਼ਦਗੀ  ਪੱਤਰ ਦਾਖਲ ਕੀਤੇ ਹਨ, ਜਦਕਿ ਮੀਤ ਪ੍ਰਧਾਨ, ਸਕੱਤਰ ਤੇ ਸੰਯੁਕਤ  ਸਕੱਤਰ ਦੇ ਅਹੁਦੇ ਲਈ 4-4 ਨਾਮਜ਼ਦਗੀਆਂ ਨੂੰ ਅੰਤਿਮ  ਰੂਪ ਦਿੱਤਾ ਗਿਆ ਹੈ।

ਨਾਮਜ਼ਦਗੀਆਂ ਨੂੰ ਅੰਤਿਮ ਰੂਪ

ਪੰਜਾਬ ਯੂਨੀਵਰਸਿਟੀ ਤੇ ਚੰਡੀਗੜ੍ਹ ਦੇ 11 ਡਿਗਰੀ ਕਾਲਜਾਂ 'ਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਅੱਜ ਨਾਮਜ਼ਦਗੀਆਂ  ਵਾਪਸ ਲੈਣ ਦਾ ਸਮਾਂ ਵੀ ਖ਼ਤਮ ਹੋ ਗਿਆ। 

ਵਿਦਿਆਰਥੀ ਯੂਨੀਅਨ ਦੀਆਂ ਚੋਣਾਂ

PU ਕੈਂਪਸ ਸਟੂਡੈਂਟਸ ਕੌਂਸਲ ਚੋਣਾਂ ਦੀ ਤਿਆਰੀ ਲਈ ਸ਼ੁੱਕਰਵਾਰ ਨੂੰ ਪੀਯੂ ਮੈਨੇਜਮੈਂਟ ਤੇ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਮੀਟਿੰਗ ਕੀਤੀ। 

ਚੋਣਾਂ ਦੀ ਤਿਆਰੀ ਲਈ ਮੀਟਿੰਗ

NSUI ਨੇ ਜੇਜੇਪੀ ਦੀ ਭਾਰਤੀ ਰਾਸ਼ਟਰੀ ਵਿਦਿਆਰਥੀ ਸੰਗਠਨ (INSO) ਤੇ ਹਰਿਆਣਾ ਪ੍ਰਦੇਸ਼ ਸਟੂਡੈਂਟ ਯੂਨੀਅਨ (HPSU) ਨਾਲ ਹੱਥ ਮਿਲਾਇਆ  

 ਹੱਥ ਮਿਲਾਇਆ  

NSUI ਪਾਰਟੀ ਨੇ ਜਨਰਲ ਸਕੱਤਰ ਦੇ ਅਹੁਦੇ ਲਈ INSO ਤੇ  ਸੰਯੁਕਤ ਸਕੱਤਰ ਦੇ ਅਹੁਦੇ ਲਈ HPSU  ਪਾਰਟੀ ਨਾਲ ਕੀਤਾ ਗਠਜੋੜ

ਦੋਵਾਂ ਪਾਰਟੀਆਂ ਵਿਚਾਲੇ ਗਠਜੋੜ

ਹਰਿਆਣਾ 'ਚ BJP ਤੇ JJP ਦੀ ਗੱਠਜੋੜ ਦੀ ਸਰਕਾਰ ਹੈ,  PU ਚੰਡੀਗੜ੍ਹ 'ਚ ਕਾਂਗਰਸ ਅਤੇ JJP ਦੇ ਵਿਦਿਆਰਥੀ ਵਿੰਗ 'ਚ ਗਠਜੋੜ ਹੈ

ਕਾਂਗਰਸ-JJP ਵਿਚਾਲੇ ਗਠਜੋੜ 

ਇਸ ਤੋਂ ਪਹਿਲਾਂ ਭਾਜਪਾ ਦੇ ਸਾਬਕਾ ਵਿਦਿਆਰਥੀ ਵਿੰਗ ਪ੍ਰਧਾਨ ਦੇ CYSS ਵਿੱਚ ਸ਼ਾਮਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 

CYSS 'ਚ ਸ਼ਾਮਲ ਹੋਣ ਦੀ ਖ਼ਬਰ

ਪਿਛਲੇ ਸਾਲ, CYSS ਨੇ ABVP ਨੂੰ ਰਿਕਾਰਡ ਫਰਕ ਨਾਲ  ਹਰਾਇਆ ਸੀ। ਇਸ ਵਾਰ ਵੀ CYSS ਪਿਛਲੇ ਸਾਲ ਦਾ ਆਪਣਾ  ਰਿਕਾਰਡ ਤੋੜਨ ਦੀ ਉਮੀਦ ਕਰ ਰਿਹਾ ਹੈ

ਰਿਕਾਰਡ ਫਰਕ

ਇਸ ਵਾਰ 6 ਸਤੰਬਰ ਨੂੰ PU ਕੈਂਪਸ ਦੇ  15,693 ਵਿਦਿਆਰਥੀ ਵੋਟ ਪਾਉਣਗੇ। ਚੋਣਾਂ ਲਈ  ਵੱਖ-ਵੱਖ ਵਿਭਾਗਾਂ 'ਚ ਕੁੱਲ 179 ਬੂਥ ਬਣਾਏ ਜਾਣਗੇ 

ਬੂਥ ਬਣਾਏ