ਸਵੱਛ ਹਵਾ ਸਰਵੇਖਣ ‘ਚ ਪੰਜਾਬ ਦੇ 6 ਸ਼ਹਿਰਾਂ ਦਾ ਅਹਿਮ ਸਥਾਨ, ਜਾਣੋ ਕਿਸ ਨਬੰਰ ‘ਤੇ ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ
ਤਿੰਨ ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ ਵੀ ਦੋ ਸ਼ਹਿਰ ਇਸ ਸੂਚੀ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਹੋਏ ਹਨ। ਇਨ੍ਹਾਂ ਵਿੱਚੋਂ ਪਠਾਨਕੋਟ ਅਤੇ ਡੇਰਾ ਬਾਬਾ ਨਾਨਕ ਨੂੰ 32ਵਾਂ ਅਤੇ ਸੂਬੇ ਦਾ ਗੇਟਵੇ ਮੰਨੇ ਜਾਣ ਵਾਲੇ ਡੇਰਾਬੱਸੀ ਨੂੰ 37ਵਾਂ ਸਥਾਨ ਮਿਲਿਆ ਹੈ।

Photo Credit: Pixabay
ਪੰਜਾਬ ਦੇ ਛੇ ਸ਼ਹਿਰਾਂ ਨੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਕਰਵਾਏ ਸਵੱਛ ਹਵਾ ਸਰਵੇਖਣ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਸਥਾਨ ਹਾਸਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਹਾਲਾਂਕਿ ਸੂਬੇ ਦਾ ਕੋਈ ਵੀ ਸ਼ਹਿਰ ਟਾਪ-10 ਵਿੱਚ ਥਾਂ ਨਹੀਂ ਬਣਾ ਸਕਿਆ ਹੈ। 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿੱਚ ਲੁਧਿਆਣਾ ਨੂੰ 26ਵਾਂ ਅਤੇ ਅੰਮ੍ਰਿਤਸਰ ਨੂੰ 36ਵਾਂ ਸਥਾਨ ਮਿਲਿਆ ਹੈ, ਜਦੋਂ ਕਿ ਤਿੰਨ ਤੋਂ 10 ਲੱਖ ਤੱਕ ਦੀ ਆਬਾਦੀ ਵਾਲੇ ਸ਼ਹਿਰਾਂ ਵਿੱਚ ਪਟਿਆਲਾ ਨੂੰ 10ਵਾਂ ਅਤੇ ਜਲੰਧਰ ਨੂੰ 36ਵਾਂ ਸਥਾਨ ਦਿੱਤਾ ਗਿਆ ਹੈ।