G-20 Summit 2023: ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ‘ਚ ਰਿਸਰਚ ਨੂੰ ਮਜਬੂਤ ਕਰਨ ‘ਤੇ ਜੋਰ
G-20 Summit 2023: EdWG ਦੀ ਦੂਜੀ ਮੀਟਿੰਗ ਵਿੱਚ ਰਿਸਰਚ ਅਤੇ ਇਨੋਵੇਸ਼ਨ ਸਹਿਯੋਗ, ਮੂਲਭੂਤ ਸਾਖਰਤਾ ਅਤੇ ਸੰਖਿਆਤਮਕਤਾ ਅਤੇ ਜੀਵਨ ਭਰ ਸਿੱਖਣ ਸਮੇਤ ਹੋਰ ਮੁੱਖ ਖੇਤਰਾਂ 'ਤੇ ਵਿਆਪਕ ਚਰਚਾ ਹੋਈ।

G-20 Summit 2023: ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ‘ਚ ਰਿਸਰਚ ਨੂੰ ਮਜਬੂਤ ਕਰਨ ‘ਤੇ ਜੋਰ।
ਅਮ੍ਰਿਤਸਰ ਨਿਊਜ: G20 ਐਜੂਕੇਸ਼ਨ ਵਰਕਿੰਗ ਗਰੁੱਪ (EdWG) ਨੇ 15 ਮਾਰਚ-17 ਮਾਰਚ ਤੱਕ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਰਿਸਰਚ ਨੂੰ ਮਜ਼ਬੂਤ ਕਰਨ ਅਤੇ ਸਮ੍ਰਿੱਧ ਸਹਿਯੋਗ ਦੇ ਮਾਧਿਅਮ ਨਾਲ ਇਨੋਵੇਸ਼ਨ ਨੂੰ ਹੁਲਾਰਾ ਦੇਣ’ ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ-ਨਾਲ ਭਵਿੱਖ ਦੇ ਕਾਰਜ ਦੇ ਸੰਦਰਭ ਵਿੱਚ ਸਮਰੱਥਾ ਨਿਰਮਾਣ, ਜੀਵਨ ਭਰ ਸਿੱਖਣ ਨੂੰ ਉਤਸ਼ਾਹਿਤ ਕਰਨਾ, ਮੂਲਭੂਤ ਸਾਖਰਤਾ ਅਤੇ ਸੰਖਿਆ ਨੂੰ ਸੁਨਿਸ਼ਚਿਤ ਕਰਨ’, ਮਿਸ਼ਰਤ ਸਿੱਖਿਆ ਦੇ ਸੰਦਰਭ ਅਤੇ ਹਰ ਪੱਧਰ ‘ਤੇ ਤਕਨੀਕ-ਸਮਰੱਥ ਸਿੱਖਿਆ ਨੂੰ ਅਧਿਕ ਸਮਾਵੇਸੀ, ਗੁਣਾਤਮਕ ਅਤੇ ਸਹਿਯੋਗੀ ਬਣਾਉਣਆ’ ਦੇ ਹੋਰ 3 ਤਰਜੀਹੀ ਖੇਤਰਾਂ ‘ਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ।
ਤਿੰਨ ਦਿਨਾਂ ਜਿਸ ਵਿੱਚ 28 ਮੈਂਬਰ ਅਤੇ ਸੱਦਾ ਦਿੱਤੇ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ 58 ਡੈਲੀਗੇਟਾਂ ਨੇ ਹਿੱਸਾ ਲਿਆ, ਦੀ ਦੂਜੀ EdWG ਮੀਟਿੰਗ ਦੀ ਸਮਾਪਤੀ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕੇ. ਸੰਜੇ ਮੂਰਤੀ ਨੇ ਕਿਹਾ, “ਟਿਕਾਊ ਵਿਕਾਸ ਟੀਚਿਆਂ ਨੂੰ ਪੂਰਾ ਕਰਨ ਲਈ ਸਾਨੂੰ ਕਾਰਜਯੋਗ ਸਮਾਧਾਨ ਬਣਾਉਣ ਲਈ ਉੱਚ ਸਿੱਖਿਆ ਸੰਸਥਾਵਾਂ ਵਿੱਚ ਤੇਜ਼ੀ ਨਾਲ ਸਹਿਯੋਗ ਦੀ ਬਹੁਤ ਉਮੀਦ ਹੈ।”
ਸੰਜੇ ਕੁਮਾਰ ਨੇ ਕਿਹਾ ਕਿ ਚਰਚਾ ਫੋਰਮ ਵਿੱਚ ਹਰ ਭਾਗੀਦਾਰ ਰਾਸ਼ਟਰ ਫਾਊਂਡੇਸ਼ਨਲ ਲਰਨਿੰਗ ਅਤੇ ਗਿਣਤੀ ਨੂੰ ਪ੍ਰਾਪਤ ਕਰਨ ਲਈ ਟੈਕਨੋਲੋਜੀ ਅਤੇ ਆਨੰਦਮਈ ਪਹੁੰਚ ਦਾ ਲਾਭ ਉਠਾਉਣ ਲਈ ਇੱਕੋ ਪੰਨੇ ‘ਤੇ ਹੈ। ਉਨ੍ਹਾਂ ਨੇ ਵਰਕਿੰਗ ਗਰੁੱਪ ਦੀ ਮੀਟਿੰਗ ਦੇ ਨਾਲ-ਨਾਲ ਲਗਾਈ ਗਈ ਪ੍ਰਦਰਸ਼ਨੀ ਵਿੱਚ ਸਿੱਖਿਆ ਮੰਤਰਾਲੇ ਦੀ ਨਵੀਂ ਪਹਿਲ ‘ਜਾਦੂਈ ਪਿਟਾਰਾ’ ਅਤੇ ਐੱਨਸੀਈਆਰਟੀ ਦੇ ਸਟਾਲ ਤੇ ਵੀ ਚਾਨਣਾ ਪਾਇਆ।
ਮੀਡੀਆ ਬ੍ਰੀਫਿੰਗ ਦੇ ਅੰਤ ਵਿੱਚ, ਸਕੱਤਰਾਂ ਨੇ ਅੰਮ੍ਰਿਤਸਰ ਵਿੱਚ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ਦਾ ਆਯੋਜਨ ਕਰਨ ਵਿੱਚ ਉਨ੍ਹਾਂ ਦੀ ਮਹਿਮਾਨ-ਨਵਾਜ਼ੀ ਅਤੇ ਸਹਿਯੋਗ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਸੰਜੇ ਕੁਮਾਰ ਨੇ ਅੱਗੇ ਕਿਹਾ, ਇਸ ਨਾਲ ਪੰਜਾਬ ਦੀ ਮਹਿਕ ਨੂੰ ਪੂਰੀ ਦੁਨੀਆ ਵਿੱਚ ਫੈਲਣ ਵਿੱਚ ਮਦਦ ਮਿਲੇਗੀ।
ਡੈਲੀਗੇਟਾਂ ਨੇ ਤਿੰਨ ਦਿਨਾਂ ਸਮਾਗਮ ਦੇ ਸਮਾਪਤੀ ਵਾਲੇ ਦਿਨ EdWG ਮੀਟਿੰਗਾਂ ਦੇ ਟੂਰਿਸਜ਼ਮ ਦੇ ਹਿੱਸੇ ਵਜੋਂ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਦਾ ਦੌਰਾ ਵੀ ਕੀਤਾ।