ਪਾਕਿਸਤਾਨੀ ਡ੍ਰੋਨ ਦੀ ਮੂਵਮੈਂਟ ਦੀ ਜਾਣਕਾਰੀ ਦੇਣ ‘ਤੇ ਮਿਲੇਗਾ ਇੱਕ ਲੱਖ ਰੁਪਏ ਦਾ ਇਨਾਮ, ਫਿਰੋਜ਼ਪੁਰ ‘ ਚ ਪੁਲਿਸ ਦੀ ਅਣੋਖੀ ਪਹਿਲ
ਸਰਹੱਦ 'ਤੇ ਰਹਿਣ ਵਾਲੇ ਪਿੰਡਾਂ ਦੇ ਵਾਸੀ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਪਾਕਿਸਤਾਨੀ ਡਰੋਨਾਂ 'ਤੇ ਨਜ਼ਰ ਰੱਖਣਗੇ, ਕਿਉਂਕਿ ਫਿਰੋਜਪੁਰ ਦੇ ਐੱਸਪੀ ਡੀ ਨੇ ਦੱਸਿਆ ਕਿ ਜਿਹੜਾ ਹੁਣ ਸਰਹੱਦ ਪਾਰ ਆਉਣ ਵਾਲੇ ਡ੍ਰੋਨ ਅਤੇ ਉਸ ਬਾਰੇ ਸਹੀ ਜਾਣਕਾਰੀ ਦੇਵੇਗਾ ਉਸਨੂੰ ਹੁਣ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਫਿਰੋਜਪੁਰ ਨਿਊਜ। ਪਾਕਿਸਤਾਨ ਤੋਂ ਡ੍ਰੋਨ ਭੇਜਣ ਦਾ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਪਰ ਹੁਣ ਪੰਜਾਬ ਪੁਲਿਸ ਨੇ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਕੀਤਾ ਹੈ। ਫਿਰੋਜ਼ਪੁਰ ਦੇ ਐਸਪੀ ਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਹੁਣ ਪਾਕਿਸਤਾ ਤੋਂ ਆਉਣ ਵਾਲੇ ਡ੍ਰੋਨ ਫੜਾਉਣ ਜਾ ਉਸਦੀ ਸਹੀ ਜਾਣਕਾਰੀ ਦੇਣ ਵਾਲੀ ਨੂੰ ਪੰਜਾਬ ਪੁਲਿਸ ਵੱਲੋਂ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਵੈਸੇ ਮੇਂ-ਸਮੇਂ ‘ਤੇ ਪੰਜਾਬ ਪੁਲਿਸ (Punjab Police) ਅਤੇ ਬੀ.ਐੱਸ.ਐੱਫ. ਦੇ ਅਧਿਕਾਰੀਆਂ ਵੱਲੋਂ ਸਰਹੱਦੀ ਖੇਤਰਾਂ ਦੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ‘ਚ ਉਨ੍ਹਾਂ ਨੂੰ ਡ੍ਰੋਨ ਰਾਹੀਂ ਪਾਕਿਸਤਾਨ ਤੋਂ ਨਸ਼ੇ ਦੀ ਖੇਪ ਭਾਰਤ ਭੇਜਣ ਅਤੇ ਨਸ਼ਾ ਤਸਕਰੀ ਦੀਆਂ ਨਾਪਾਕ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ।


