AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਫਿਰੋਜ਼ਪੁਰ: ਫੌਜੀ ਸਿਪਾਹੀ ਹਰਮੇਸ਼ ਸਿੰਘ ਦੀ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਮੌਤ

ਮ੍ਰਿਤਕ ਸਿਪਾਹੀ ਹਰਮੇਸ਼ ਸਿੰਘ ਆਪਣੇ ਪਿੱਛੇ ਪਤਨੀ ਸੀਮਾ ਰਾਣੀ, ਚਾਰ ਸਾਲਾ ਪੁੱਤਰ ਸਿਮਰਨਪ੍ਰੀਤ ਸਿੰਘ, ਤਿੰਨ ਸਾਲਾ ਧੀ ਸ਼ਾਹਿਨਸ਼ਾਹ ਤੇ ਬਜ਼ੁਰਗ ਮਾਤਾ-ਪਿਤਾ ਨੂੰ ਛੱਡਿਆ। ਇਸ ਦੁਖਾਂਤ ਨਾਲ ਪਰਿਵਾਰ ਦੁਖੀ ਹੈ ਤੇ ਪਿੰਡ 'ਚ ਸੋਗ ਦਾ ਮਾਹੌਲ ਹੈ।

ਫਿਰੋਜ਼ਪੁਰ: ਫੌਜੀ ਸਿਪਾਹੀ ਹਰਮੇਸ਼ ਸਿੰਘ ਦੀ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਮੌਤ
ਫਿਰੋਜ਼ਪੁਰ: ਫੌਜੀ ਸਿਪਾਹੀ ਹਰਮੇਸ਼ ਸਿੰਘ ਦੀ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਮੌਤ
sunny-chopra-ferozepur
| Updated On: 21 Jul 2026 11:51 AM IST
Share

ਭਾਰਤੀ ਫੌਜ ਦੇ ਸਿਪਾਹੀ ਹਰਮੇਸ਼ ਸਿੰਘ (32) ਦੀ ਪੱਛਮੀ ਬੰਗਾਲ ਦੇ ਪਾਨਾਗੜ੍ਹ ਵਿਖੇ ਡਿਊਟੀ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਾਰਨ ਦੇਹਾਂਤ ਹੋ ਗਿਆ। ਹਰਮੇਸ਼ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਬਲਾਕ ਮਮਦੋਟ ਦੇ ਪਿੰਡ ਰਾਉਕੇ ਹਿਠਾੜ ਦਾ ਰਹਿਣ ਵਾਲਾ ਸੀ। ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਮ੍ਰਿਤਕ ਸਿਪਾਹੀ ਦੇ ਪਰਿਵਾਰ ਨੇ ਦੱਸਿਆ ਕਿ ਹਰਮੇਸ਼ ਸਿੰਘ ਮਾਰਚ ‘ਚ ਛੁੱਟੀਆਂ ਬਿਤਾਉਣ ਤੋਂ ਬਾਅਦ ਆਪਣੇ ਜੱਦੀ ਪਿੰਡ ਤੋਂ ਡਿਊਟੀ ‘ਤੇ ਵਾਪਸ ਗਿਆ ਸੀ। ਉਸ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਹਰਮੇਸ਼ ਨੂੰ 17 ਜੁਲਾਈ ਨੂੰ ਸਵੇਰੇ 11 ਵਜੇ ਦੇ ਕਰੀਬ ਡਿਊਟੀ ਦੌਰਾਨ ਅਚਾਨਕ ਬਿਜਲੀ ਦਾ ਕਰੰਟ ਲੱਗ ਗਿਆ। ਹਾਦਸੇ ਤੋਂ ਤੁਰੰਤ ਬਾਅਦ, ਸਾਥੀ ਸੈਨਿਕਾਂ ਨੇ ਉਸ ਨੂੰ ਗੰਭੀਰ ਹਾਲਤ ‘ਚ ਪਾਨਾਗੜ੍ਹ ਦੇ ਆਰਮੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੇ ਇਲਾਜ ਦੌਰਾਨ 19 ਜੁਲਾਈ ਨੂੰ ਰਾਤ 8 ਵਜੇ ਦੇ ਕਰੀਬ ਆਖਰੀ ਸਾਹ ਲਿਆ। ਉਨ੍ਹਾਂ ਦੱਸਿਆ ਹਰਮੇਸ਼ ਸਿੰਘ ਕਰੀਬ 12 ਸਾਲ ਪਹਿਲਾਂ ਭਾਰਤੀ ਫੌਜ ਦੀ 2 ਸਿੱਖ ਲਾਈ ਯੂਨਿਟ ‘ਚ ਭਰਤੀ ਹੋਇਆ ਸੀ। ਉਸਨੇ ਲੰਬੇ ਸਮੇਂ ਤੱਕ ਦੇਸ਼ ਦੀ ਸੇਵਾ ਕੀਤੀ।

ਮ੍ਰਿਤਕ ਸਿਪਾਹੀ ਹਰਮੇਸ਼ ਸਿੰਘ ਆਪਣੇ ਪਿੱਛੇ ਪਤਨੀ ਸੀਮਾ ਰਾਣੀ, ਚਾਰ ਸਾਲਾ ਪੁੱਤਰ ਸਿਮਰਨਪ੍ਰੀਤ ਸਿੰਘ, ਤਿੰਨ ਸਾਲਾ ਧੀ ਸ਼ਾਹਿਨਸ਼ਾਹ ਤੇ ਬਜ਼ੁਰਗ ਮਾਤਾ-ਪਿਤਾ ਨੂੰ ਛੱਡਿਆ। ਇਸ ਦੁਖਾਂਤ ਨਾਲ ਪਰਿਵਾਰ ਦੁਖੀ ਹੈ ਤੇ ਪਿੰਡ ‘ਚ ਸੋਗ ਦਾ ਮਾਹੌਲ ਹੈ। ਸੈਨਿਕ ਦੀ ਮ੍ਰਿਤਕ ਦੇਹ 21 ਜੁਲਾਈ ਦੀ ਸਵੇਰ ਨੂੰ ਉਸ ਦੇ ਜੱਦੀ ਪਿੰਡ, ਰਾਉਕੇ ਹਿਠਾੜ (ਮਮਦੋਟ) ‘ਚ ਪਹੁੰਚੇਗੀ। ਇਸ ਤੋਂ ਬਾਅਦ, ਉਸ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।

Follow Us