ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਪਿਤਾ ਅਤੇ ਪ੍ਰਾਪਟੀ ਡੀਲਰ ‘ਤੇ ਮਾਮਲਾ ਦਰਜ, ਪੁਲਿਸ ਨੇ ਤਿੰਨ ਲੋਕਾਂ ਨੂੰ ਹਿਰਾਸਤ ‘ਚ ਲਿਆ
ਵਿਧਾਇਕ ਦੇ ਪਿਤਾ ਤੇ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਆਰੋਪ ਲੱਗੇ ਹਨ। ਇੱਕ ਪ੍ਰਾਪਟੀ ਡੀਲਰ ਨੂੰ ਜਬਰ ਜਨਾਹ ਦੇ ਝੂਠੇ ਕੇਸ ਵਿੱਚ ਫਸਾਉਣ ਨੂੰ ਲੈ ਕੇ ਮੰਗੀ ਸੀ 10 ਲੱਖ ਰੁਪਏ ਦੀ ਰਿਸ਼ਵਤ
ਜਲਾਲਾਬਾਦ। ਜਲਾਲਾਬਾਦ ਪੁਲਿਸ ਨੇ ਵਿਧਾਇਕ ਜਗਦੀਪ ਕੰਬੋਜ ਗੋਲਡੀ (MLA Jagdeep Kamboj Goldi) ਦੇ ਪਿਤਾ ਸਣੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦੀ ਖਬਰ ਹੈ। ਇਲਜ਼ਾਮ ਹਨ ਕਿ ਵਿਧਾਇਕ ਦੇ ਪਿਤਾ ਨੇ ਇੱਕ ਪ੍ਰਾਪਟੀ ਡੀਲਰ ਤੋਂ ਜਬਰ ਜਨਾਹ ਦੇ ਝੁਠੇ ਕੇਸ ਵਿੱਚ ਫਸਾਉਣ ਲਈ 10 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਪਰ ਪੁਲਿਸ ਨੇ ਜਦੋਂ ਇਸ ਮਾਮਲ ਦੀ ਡੁੰਘਾਈ ਨਾਲ ਜਾਂਚ ਕੀਤੀ ਤਾਂ ਵਿਧਾਇਕ ਦੇ ਪਿਤਾ, ਮਹਿਲਾ ਰਾਣੋ ਬਾਈ ਅਤੇ ਉਸਦੇ ਬੇਟੇ ਨੂੰ ਹਿਰਾਸਤ ਵਿੱਚ ਲੈ ਲਿਆ, ਜਦਕਿ ਉਸ ਪ੍ਰਾਪਟੀ ਡੀਲਰ ਹਾਲੇ ਫਰਾਰ ਹੈ। ਜਬਰ ਜਨਾਹ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ। ਡੀਐੱਸਪੀ ਦਾ ਕਹਿਣਾ ਹੈ ਜਿਹੜਾ ਪ੍ਰਾਪਟੀ ਡੀਲਰ ਫਰਾਰ ਹੈ ਉਸਨੂੰ ਵੀ ਜਲਦੀ ਹੀ ਹਿਰਾਸਤ ਵਿੱਚ ਲਿਆ ਜਾਵੇਗਾ।
ਪ੍ਰਾਪਟੀ ਡੀਲਰ ਨੇ ਦਿੱਤੀ ਸੀ ਪੁਲਿਸ ਨੂੰ ਸ਼ਿਕਾਇਤ
ਪੀੜਤ ਪ੍ਰਾਪਰਟੀ ਡੀਲਰ ਸੁਨੀਲ ਕੁਮਾਰ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ 20 ਅਪ੍ਰੈਲ ਨੂੰ ਦੁਪਹਿਰ 3.30 ਵਜੇ ਉਸ ਨੂੰ ਇਕ ਔਰਤ ਦਾ ਫੋਨ ਆਇਆ। ਔਰਤ ਨੇ ਕਿਹਾ ਕਿ ਉਸ ਨੇ ਆਪਣਾ ਪੁਰਾਣਾ ਘਰ ਵੇਚ ਦਿੱਤਾ ਹੈ, ਨਵਾਂ ਘਰ ਖਰੀਦਣਾ ਹੈ। ਉਹ ਡਾਕਟਰ ਖਾਨ ਵਾਲੀ ਗਲੀ ਕੋਲ ਖੜੀ ਹੈ। ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਉਸ ਕੋਲ ਬਾਈਕ ਲੈ ਕੇ ਪਹੁੰਚ ਗਿਆ ਅਤੇ ਉਸ ਨੂੰ ਬੈਠਾ ਕੇ ਘਰ ਦਿਖਾ ਕੇ ਵਾਪਸ ਘਰ ਚਲਾ ਗਿਆ। ਉਸੇ ਦਿਨ ਸ਼ਾਮ ਪੰਜ ਵਜੇ ਔਰਤ ਦਾ ਫੋਨ ਆਇਆ ਕਿ ਉਸ ਦਾ ਲੜਕਾ ਉਸ ਨੂੰ ਇਹ ਕਹਿ ਕੇ ਕੁੱਟ ਰਿਹਾ ਹੈ ਕਿ ਤੂੰ ਸੁਨੀਲ ਨਾਲ ਕੀ ਕਰਨ ਗਈ ਸੀ।
ਕੁਝ ਸਮੇਂ ਬਾਅਦ ਔਰਤ ਦੀ ਨੂੰਹ ਦਾ ਫੋਨ ਆਇਆ ਕਿ ਤੁਸੀਂ ਘਰ ਦਿਖਾਉਂਦੇ ਹੋ ਜਾਂ ਔਰਤਾਂ ਨਾਲ ਬਲਾਤਕਾਰ ਕਰਦੇ ਹੋ। ਇਹ ਸੁਣ ਕੇ ਉਹ ਹੈਰਾਨ ਰਹਿ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ‘ਆਪ’ ਵਿਧਾਇਕ ਜਗਦੀਪ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਦਾ ਫੋਨ ਆਇਆ ਕਿ ਔਰਤ ਤੁਹਾਡੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਵਾਉਣ ਲਈ ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਉਣ ਜਾ ਰਹੀ ਹੈ।
ਜਿਹੜਾ ਵੀ ਮੁਲਜ਼ਮ ਹੋਵੇਗਾ ਉਸਦੇ ਖਿਲਾਫ ਹੋਵੇਗੀ ਕਾਰਵਾਈ
ਸੁਨੀਲ ਨੇ ਦੱਸਿਆ ਕਿ ਉਹ ਸੁਰਿੰਦਰ ਕੰਬੋਜ ਦੇ ਘਰ ਗਿਆ ਸੀ। ਸੁਰਿੰਦਰ ਨੇ ਔਰਤ ਅਤੇ ਉਸਦੇ ਹੋਰ ਮੈਂਬਰਾਂ ਨਾਲ ਮੋਬਾਈਲ ‘ਤੇ ਗੱਲ ਕੀਤੀ ਅਤੇ ਫੈਸਲਾ ਕਰਵਾਉਣ ਦੇ ਬਦਲੇ 10 ਲੱਖ ਰੁਪਏ ਦੀ ਮੰਗ ਕੀਤੀ। ਸੁਨੀਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਮੁਲਜ਼ਮ ਉਸ ਨਾਲ ਬਲਾਤਕਾਰ ਦਾ ਝੂਠਾ ਇਲਜ਼ਾਮ ਲਾ ਕੇ ਲੱਖਾਂ ਰੁਪਏ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਨੇ ਉਸ ਦੀ ਸ਼ਿਕਾਇਤ ਤੇ ਸੁਰਿੰਦਰ ਕੰਬੋਜ, ਔਰਤ, ਉਸ ਦੇ ਪੁੱਤਰ ਅਤੇ ਨੂੰਹ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਤਿੰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਸੁਰਿੰਦਰ ਕੰਬੋਜ ਖਿਲਾਫ ਪਹਿਲਾਂ ਹੀ 14 ਅਪਰਾਧਿਕ ਮਾਮਲੇ ਦਰਜ ਹਨ। ਵਿਧਾਇਕ ਗੋਲਡੀ ਦਾ ਕਹਿਣਾ ਹੈ ਕਿ ਉਸ ਦਾ ਆਪਣੇ ਪਿਤਾ ਨਾਲ ਕੋਈ ਸਬੰਧ ਨਹੀਂ ਹੈ। ਪਿਤਾ ਉਸ ਤੋਂ ਵੱਖ ਰਹਿੰਦਾ ਹੈ। ਭਗਵੰਤ ਮਾਨ ਦੀ ਸਰਕਾਰ ‘ਚ ਜੋ ਵੀ ਗੈਰ ਕਾਨੂੰਨੀ ਕੰਮ ਕਰੇਗਾ ਪੁਲਿਸ (Police) ਉਸਦੇ ਖਿਲਾਫ ਖਿਲਾਫ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ
ਪ੍ਰਾਪਰਟੀ ਡੀਲਰ ਖਿਲਾਫ ਵੀ ਮਾਮਲਾ ਦਰਜ
ਇਸ ਦੇ ਨਾਲ ਹੀ ਪੁਲਿਸ ਨੇ ਫਰਾਰ ਪ੍ਰਾਪਰਟੀ ਡੀਲਰ ਸੁਨੀਲ ਕੁਮਾਰ ਖਿਲਾਫ ਵੀ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ। ਪੀੜਤਾ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਕਿਹਾ ਕਿ ਉਸ ਦੇ ਪਤੀ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਵਿਰੁੱਧ ਅਪਰਾਧਿਕ ਮਾਮਲਾ ਹੋਣ ਕਾਰਨ ਉਹ ਕਰਜ਼ਾਈ ਹੋ ਗਈ ਸੀ। ਉਸ ਨੇ ਪ੍ਰਾਪਰਟੀ ਡੀਲਰ ਸੁਨੀਲ ਕੁਮਾਰ ਨੂੰ ਘਰ ਦਿਖਾਉਣ ਲਈ ਕਿਹਾ ਤਾਂ ਜੋ ਉਹ ਕਰਜ਼ਾ ਮੋੜ ਸਕੇ। ਉਸ ਨੇ ਘਰ ਦਿਖਾਉਣ ਦੇ ਬਹਾਨੇ ਉਸ ਨਾਲ ਬਲਾਤਕਾਰ ਕੀਤਾ। ਪੁਲਿਸ ਅਧਿਕਾਰੀ ਅਤੁਲ ਸੋਨੀ ਨੇ ਦੱਸਿਆ ਕਿ ਮਹਿਲਾ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਗਿਆ ਹੈ। ਉਸ ਨੇ ਆਪਣੇ ਪਤੀ ਨੂੰ ਆਤਮ ਹੱਤਿਆ ਲਈ ਉਕਸਾਉਣ ਲਈ ਸਜ਼ਾ ਕੱਟੀ ਹੈ।