22 ਜ਼ਿਲ੍ਹਿਆਂ ‘ਚ ਹੋਵੇਗਾ ਰੇਲ ਦਾ ਚੱਕਾ ਜਾਮ, ਕਿਸਾਨਾ ਆਗੂ ਸਰਵਨ ਸਿੰਘ ਪੰਧੇਰ ਨੇ ਕੀਤਾ ਐਲਾਨ
Sarwan Singh Pandher: ਪੰਧੇਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਬਾਸਮਤੀ ਦੀ ਫ਼ਸਲ ਬੀਜਣ ਲਈ ਪ੍ਰੇਰਿਤ ਕਰ ਰਹੀ ਹੈ। ਇਸ ਵਾਰ ਕਈ ਕਿਸਾਨਾਂ ਨੇ ਬਾਸਮਤੀ ਦੀ ਬਿਜਾਈ ਵੀ ਕੀਤੀ ਹੈ ਪਰ ਬਾਸਮਤੀ ਦਾ ਭਾਅ ਬਹੁਤ ਘੱਟ ਦਿੱਤਾ ਜਾ ਰਿਹਾ ਹੈ। ਇਸ ਤੋਂ ਕਿਸਾਨ ਨਿਰਾਸ਼ ਹਨ। ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ।
Sarwan Singh Pandher: ਅੰਮ੍ਰਿਤਸਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 3 ਅਕਤੂਬਰ ਨੂੰ 2 ਘੰਟੇ ਦੇ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਦੇ 22 ਜ਼ਿਲ੍ਹਿਆਂ ‘ਚ ਲਗਭਗ 35 ਸਥਾਨਾਂ ‘ਤੇ ਰੇਲ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਕੁੱਝ ਹੋਰ ਹਿੱਸਿਆਂ ‘ਚ ਟਰੇਨ ਰੋਕੀ ਜਾਵੇਗੀ।
ਅੰਮ੍ਰਿਤਸਰ ਦੇ ਦੇਵੀ ਦਾਸਪੁਰਾ ਤੋਂ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਬਟਾਲਾ, ਤਰਨਤਾਰਨ ਪੱਟੀ ਹੁਸ਼ਿਆਰਪੁਰ ਟਾਂਡਾ ਲੁਧਿਆਣਾ ਕਿਲ੍ਹਾ ਰਾਏਪੁਰ, ਸਾਹਨੇਵਾਲ, ਜਲੰਧਰ, ਫਿਲੋਰ, ਲੋਹੀਆਂ, ਫਿਰੋਜ਼ਪੁਰ, ਤਲਵੰਡੀ, ਮੱਲਾਂਵਾਲਾ, ਮੱਖੂ ,ਗੁਰੂ ਹਰਸਹਾਇ, ਮੋਗਾ, ਪਟਿਆਲਾ, ਮੁਕਤਸਰ, ਮਲੋਟ, ਕਪੂਰਥਲਾ, ਹਮੀਰਾ, ਸੁਲਤਾਨਪੁਰ, ਸੰਗਰੂਰ ‘ਚ ਸੁਨਾਮ, ਮਲੇਰਕੋਟਲਾ, ਅਹਿਮਦਗੜ੍ਹ, ਫਰੀਦਕੋਟ, ਬਠਿੰਡਾ, ਰਾਮਪੁਰਾ ਫੂਲ, ਪਠਾਨਕੋਟ, ਪਰਮਾਨੰਦ ਉਪਰੋਕਤ ਤੋਂ ਪੂਰੇ ਭਾਰਤ ਵਿੱਚ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਤਿੰਨ ਸਥਾਨਾ ‘ਤੇ, ਰਾਜਸਥਾਨ ਦੇ ਵਿੱਚ 2 ਸਥਾਨਾਂ ‘ਤੇ, ਤਾਮਿਲਨਾਡੂ ‘ਚ 2 ਸਥਾਨਾਂ ‘ਤੇ, ਮੱਧ ਪ੍ਰਦੇਸ਼ ਦੇ ਵਿੱਚ 2 ਸਥਾਨਾਂ ‘ਤੇ ਤੇ ਯੂਪੀ ਦੇ ‘ਚ 3 ਸਥਾਨਾਂ ਦੇ ਉੱਤੇ ਰੇਲ ਦਾ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਕਿਸਾਨ ਜਥੇਬੰਦੀਆਂ ਤੇ ਮਜ਼ਦੂਰਾਂ ਲੋਕਾਂ ਨੂੰ ਤਿੰਨ ਅਕਤੂਬਰ ਨੂੰ ਵੱਡੇ ਪੱਧਰ ਤੇ ਨੌਜਵਾਨ, ਬਜ਼ੁਰਗ ਮਾਤਾਵਾਂ ਭੈਣਾਂ ਨੂੰ ਉਪਰੋਕਤ ਰੇਲ ਰੋਕੋ ਅੰਦੋਲਨ ਦੇ ‘ਚ ਵੱਡੇ ਪੱਧਰ ਤੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।
ਬਾਸਮਤੀ ਦੇ ਭਾਅ ਘੱਟ ਮਿਲ ਰਹੇ ਹਨ
ਪੰਧੇਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਬਾਸਮਤੀ ਦੀ ਫ਼ਸਲ ਬੀਜਣ ਲਈ ਪ੍ਰੇਰਿਤ ਕਰ ਰਹੀ ਹੈ। ਇਸ ਵਾਰ ਕਈ ਕਿਸਾਨਾਂ ਨੇ ਬਾਸਮਤੀ ਦੀ ਬਿਜਾਈ ਵੀ ਕੀਤੀ ਹੈ ਪਰ ਬਾਸਮਤੀ ਦਾ ਭਾਅ ਬਹੁਤ ਘੱਟ ਦਿੱਤਾ ਜਾ ਰਿਹਾ ਹੈ। ਇਸ ਤੋਂ ਕਿਸਾਨ ਨਿਰਾਸ਼ ਹਨ। ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਜ਼ੀਰਾ ਝੜਪ ਮਾਮਲੇ ਚ 750 ਤੇ ਮਾਮਲਾ ਦਰਜ, ਪੁਲਿਸ ਕਰੇਗੀ ਪੱਥਰਬਾਜ਼ੀ ਕਰਨ ਵਾਲਿਆਂ ਦਾ ਨਾਮ ਜਾਰੀ
ਇਹ ਵੀ ਪੜ੍ਹੋ
ਪੰਧੇਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਾਲੀ ਦੀ ਸਮੱਸਿਆ ਦਾ ਕੋਈ ਠੋਸ ਹੱਲ ਕਿਸਾਨਾਂ ‘ਤੇ ਜੁਰਮਾਨੇ ਕਰਨ ਅਤੇ ਉਨ੍ਹਾਂ ‘ਤੇ ਰੈੱਡ ਐਂਟਰੀਆਂ ਕਰਨ ਦੀ ਬਜਾਏ ਕੋਈ ਠੋਸ ਹੱਲ ਕੱਢਣਾ ਚਾਹੀਦਾ ਹੈ। ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਡੀ.ਏ.ਪੀ ਦੀ ਲੋੜੀਂਦੀ ਸਪਲਾਈ ਦੇਣ ਦੀ ਵੀ ਅਪੀਲ ਕੀਤੀ। ਇਸ ਮੌਕੇ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਦਿਲਬਾਗ ਸਿੰਘ ਗਿੱਲ, ਸੁਰਜੀਤ ਸਿੰਘ ਫੁੱਲ, ਗੁਰਮੀਤ ਸਿੰਘ ਮਾਂਗਟ, ਬਲਵੰਤ ਸਿੰਘ ਬਹਿਰਾਮਕੇ, ਜੰਗ ਸਿੰਘ ਬਥੇੜੀ, ਮਨਜੀਤ ਸਿੰਘ ਨਿਹਾਲ ਅਤੇ ਅੰਬਾਲਾ ਤੋਂ ਕਿਸਾਨ ਆਗੂ ਅਮਰਜੀਤ ਸਿੰਘ ਮੋਹਾਲੀ ਹਾਜ਼ਰ ਸਨ।