ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ED ਦਾ ਸੰਮਨ, 25 ਨਵੰਬਰ ਨੂੰ ਜਲੰਧਰ ਦਫ਼ਤਰ ‘ਚ ਹੋਣਗੇ ਪੇਸ਼
ਮੁੱਢਲੀ ਜਾਣਕਾਰੀ ਅਨੁਸਾਰ, ਈਡੀ ਦੀ ਜਾਂਚ ਦੇ ਘੇਰੇ 'ਚ Vuenow ਗਰੁੱਪ ਦੀਆਂ ਕੰਪਨੀਆਂ ਹਨ, ਜਿਨ੍ਹਾਂ 'ਤੇ ਕਥਿਤ ਤੌਰ 'ਤੇ 'ਪੋਂਜ਼ੀ ਸਕੀਮ' ਚਲਾਉਣ ਦੇ ਇਲਜ਼ਾਮ ਹਨ। ਜਾਂਚ ਦੌਰਾਨ ਏਜੰਸੀ ਨੂੰ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਕੰਪਨੀਆਂ ਵੱਲੋਂ ਸਤਨਾਮ ਸਿੰਘ ਸੰਧੂ ਨੂੰ ਕੁਝ ਫੰਡ ਪ੍ਰਾਪਤ ਹੋਏ ਸਨ। ਹੁਣ ਈਡੀ ਇਨ੍ਹਾਂ ਪੈਸਿਆਂ ਦੇ ਸਰੋਤ, ਲੈਣ-ਦੇਣ ਦੀ ਪ੍ਰਕਿਰਤੀ ਅਤੇ ਉਦੇਸ਼ ਬਾਰੇ ਪੁੱਛਗਿੱਛ ਕਰ ਸਕਦੀ ਹੈ।
ਰਾਜ ਸਭਾ ਦੇ ਮਨੋਨੀਤ ਮੈਂਬਰ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ਉਨ੍ਹਾਂ ਨੂੰ 25 ਨਵੰਬਰ ਨੂੰ ਜਲੰਧਰ ਸਥਿਤ ED ਦਫ਼ਤਰ ‘ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਜਾਂਚ ਏਜੰਸੀ ਵੱਲੋਂ ਉਨ੍ਹਾਂ ਤੋਂ Vuenow ਗਰੁੱਪ ਦੀਆਂ ਕੰਪਨੀਆਂ ਤੋਂ ਪ੍ਰਾਪਤ ਹੋਏ ਫੰਡਾਂ ਤੇ ਉਨ੍ਹਾਂ ਨਾਲ ਜੁੜੇ ਵਿੱਤੀ ਲੈਣ-ਦੇਣ ਸਬੰਧੀ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਮੁੱਢਲੀ ਜਾਣਕਾਰੀ ਅਨੁਸਾਰ, ਈਡੀ ਦੀ ਜਾਂਚ ਦੇ ਘੇਰੇ ‘ਚ Vuenow ਗਰੁੱਪ ਦੀਆਂ ਕੰਪਨੀਆਂ ਹਨ, ਜਿਨ੍ਹਾਂ ‘ਤੇ ਕਥਿਤ ਤੌਰ ‘ਤੇ ‘ਪੋਂਜ਼ੀ ਸਕੀਮ’ ਚਲਾਉਣ ਦੇ ਇਲਜ਼ਾਮ ਹਨ। ਜਾਂਚ ਦੌਰਾਨ ਏਜੰਸੀ ਨੂੰ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਕੰਪਨੀਆਂ ਵੱਲੋਂ ਸਤਨਾਮ ਸਿੰਘ ਸੰਧੂ ਨੂੰ ਕੁਝ ਫੰਡ ਪ੍ਰਾਪਤ ਹੋਏ ਸਨ। ਹੁਣ ਈਡੀ ਇਨ੍ਹਾਂ ਪੈਸਿਆਂ ਦੇ ਸਰੋਤ, ਲੈਣ-ਦੇਣ ਦੀ ਪ੍ਰਕਿਰਤੀ ਅਤੇ ਉਦੇਸ਼ ਬਾਰੇ ਪੁੱਛਗਿੱਛ ਕਰ ਸਕਦੀ ਹੈ।


