ਪੰਜਾਬ ਵਿੱਚ 20 ਫਰਵਰੀ ਤੋਂ ਮੁੜ ਬਦਲ ਸਕਦਾ ਹੈ ਮੌਸਮ ਦਾ ਮਿਜ਼ਾਜ
ਮੌਸਮ ਵਿਭਾਗ ਨੇ 20 ਫਰਵਰੀ ਨੂੰ ਪੰਜਾਬ ਚ ਬੱਦਲਵਾਈ ਤੇ 21 ਫਰਵਰੀ ਨੂੰ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਨਾਲ ਸੂਬੇ ਵਿੱਚ ਪਾਰਾ ਮੁੜ ਹੇਠਾਂ ਆ ਸਕਦਾ ਹੈ।
ਲੁਧਿਆਣਾ। ਪੰਜਾਬ ਦਾ ਮੌਸਮ ਇੱਕ ਵਾਰ ਫਿਰ ਵਿਗੜ ਸਕਦਾ ਹੈ। ਮੌਸਮ ਵਿਭਾਗ ਨੇ 20 ਫਰਵਰੀ ਨੂੰ ਪੰਜਾਬ ਚ ਬੱਦਲਵਾਈ ਤੇ 21 ਫਰਵਰੀ ਨੂੰ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਨਾਲ ਸੂਬੇ ਵਿੱਚ ਪਾਰਾ ਮੁੜ ਹੇਠਾਂ ਆ ਸਕਦਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਹਲਕੀ ਬਾਰਸ਼ ਕਣਕ ਦੀ ਫਸਲ ਲਈ ਵਰਦਾਨ ਸਾਬਤ ਹੋ ਸਕਦੀ ਹੈ। ਪੰਜਾਬ ਚ ਪਿਛਲੇ ਦੋ ਹਫ਼ਤਿਆਂ ਤੋਂ ਮੌਸਮ ਖ਼ੁਸ਼ਕ ਚੱਲ ਰਿਹਾ ਹੈ, ਜਿਸ ਕਾਰਨ ਦਿਨ ਚ ਮੌਸਮ ਦੇ ਤੇਵਰ ਲਗਾਤਾਰ ਬਦਲ ਰਹੇ ਹਨ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਚ ਦਿਨ ਤੇ ਰਾਤ ਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਚੱਲ ਰਿਹਾ ਹੈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਵਧੀ ਹੋਈ ਹੈ। ਕਿਸਾਨਾਂ ਨੂੰ ਡਰ ਹੈ ਕਿ ਤਾਪਮਾਨ ਇਸੇ ਤਰ੍ਹਾਂ ਹੀ ਵਧਦਾ ਰਿਹਾ ਤਾਂ ਕਣਕ ਦੀ ਫ਼ਸਲ ਤੇ ਬੁਰਾ ਅਸਰ ਪੈ ਸਕਦਾ ਹੈ।


