DIG Bhullar Case: ਵਿਚੋਲੇ ਕ੍ਰਿਸ਼ਨੂੰ ਦਾ ਸੀਬੀਆਈ ਨੂੰ ਮਿਲਿਆ ਰਿਮਾਂਡ, ਹੁਣ ਹੋਣਗੇ ਵੱਡੇ ਖੁਲਾਸੇ!
DIG Bhullar Case: ਅੱਜ ਸਵੇਰ ਜੇਲ੍ਹ 'ਚ ਬੰਦ ਮੁਲਜ਼ਮ ਵਿਚੋਲੇ ਕ੍ਰਿਸ਼ਨੂੰ ਨੂੰ ਚੰਡੀਗੜ੍ਹ ਸੀਬੀਆਈ ਕੋਰਟ 'ਚ ਪੇਸ਼ ਕੀਤਾ ਗਿਆ। ਇੱਥੇ ਸਰਕਾਰੀ ਵਕੀਲ ਨੇ ਕੋਰਟ 'ਚ ਕਿਹਾ ਕਿ ਮੁਲਜ਼ਮ ਦੀ ਕੇਸ 'ਚ ਅਹਿਮ ਭੂਮਿਕਾ ਹੈ। ਸੀਬੀਆਈ ਨੂੰ ਜਾਂਚ ਦੇ ਦੌਰਾਨ ਡਾਇਰੀ ਤੇ ਕਈ ਅਹਿਮ ਸਬੂਤ ਮਿਲੇ ਹਨ।
ਡੀਆਈਜੀ ਹਰਚਰਨ ਸਿੰਘ ਭੁੱਲਰ ਕੇਸ ‘ਚ ਸੀਬੀਆਈ ਨੇ ਵਿਚੋਲੇ ਕ੍ਰਿਸ਼ਨੂੰ ਨੂੰ 9 ਦਿਨਾਂ ਦੇ ਸੀਬੀਆਈ ਰਿਮਾਂਡ ‘ਤੇ ਭੇਜ ਦਿੱਤਾ ਹੈ। ਅੱਜ ਸਵੇਰੇ ਸੀਬੀਆਈ ਦੀ ਟੀਮ ਵੱਲੋਂ ਕੋਰਟ ‘ਚ ਲਗਾਈ ਗਈ ਅਰਜ਼ੀ ‘ਤੇ ਸੁਣਵਾਈ ਹੋਈ। ਸਰਕਾਰੀ ਵਕੀਲ ਨੇ ਮੁਲਜ਼ਮ ਦਾ ਰਿਮਾਂਡ ਮੰਗਿਆ। ਉੱਥੇ ਹੀ, ਮੁਲਜ਼ਮ ਕ੍ਰਿਸ਼ਨੂੰ ਦੇ ਵਕੀਲ ਨੇ ਸਰਕਾਰੀ ਵਕੀਲਾਂ ਦੀ ਮੰਗ ਦਾ ਵਿਰੋਧ ਕੀਤਾ।
ਅੱਜ ਸਵੇਰ ਜੇਲ੍ਹ ‘ਚ ਬੰਦ ਮੁਲਜ਼ਮ ਵਿਚੋਲੇ ਕ੍ਰਿਸ਼ਨੂੰ ਨੂੰ ਚੰਡੀਗੜ੍ਹ ਸੀਬੀਆਈ ਕੋਰਟ ‘ਚ ਪੇਸ਼ ਕੀਤਾ ਗਿਆ। ਇੱਥੇ ਸਰਕਾਰੀ ਵਕੀਲ ਨੇ ਕੋਰਟ ‘ਚ ਕਿਹਾ ਕਿ ਮੁਲਜ਼ਮ ਦੀ ਕੇਸ ‘ਚ ਅਹਿਮ ਭੂਮਿਕਾ ਹੈ। ਸੀਬੀਆਈ ਨੂੰ ਜਾਂਚ ਦੇ ਦੌਰਾਨ ਡਾਇਰੀ ਤੇ ਕਈ ਅਹਿਮ ਸਬੂਤ ਮਿਲੇ ਹਨ।
ਸੀਬੀਆਈ ਟੀਮ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਡਾਟਾ ਮਿਲਿਆ ਹੈ, ਜਿਸ ਨੂੰ ਉਹ ਰਿਕਵਰ ਕਰਨਾ ਚਾਹੁੰਦੀ ਹੈ ਤੇ ਇਸ ਤੋਂ ਇਲਾਵਾ ਚੈਟ ‘ਚ ਵੀ ਕਾਫੀ ਸਬੂਤ ਹੈ। ਵਿਚੋਲੇ ਕ੍ਰਿਸ਼ਨੂੰ ਦੇ ਕਿਸ-ਕਿਸ ਨਾਲ ਸੰਪਰਕ ਸੀ ਤੇ ਹੋਰ ਅਧਿਕਾਰੀ ਵੀ ਇਸ ‘ਚ ਸ਼ਾਮਲ ਹਨ, ਇਹ ਸਭ ਪੁੱਛ-ਗਿੱਛ ਕੀਤੀ ਜਾਵੇਗੀ। ਇਸ ਦੇ ਲਈ ਸੀਬੀਆਈ ਨੇ 12 ਦਿਨਾਂ ਦੀ ਰਿਮਾਂਡ ਮੰਗਿਆ ਸੀ। ਇਸ ਦਾ ਵਿਰੋਧ ਕਰਦੇ ਹੋਏ ਮੁਲਜ਼ਮ ਦੇ ਵਕੀਲ ਨੇ ਕਿਹਾ ਕਿ ਕ੍ਰਿਸ਼ਨੂੰ ਹਾਕੀ ਦਾ ਰਾਸ਼ਟਰੀ ਖਿਡਾਰੀ ਹੈ।
ਮੁਲਜ਼ਮ ਦੇ ਵਕੀਲ ਨੇ ਕਿਹਾ ਕਿ ਕ੍ਰਿਸ਼ਨੂੰ ਪੁਲਿਸ ਵਿਭਾਗ ਤੇ ਕਈ ਆਗੂਆਂ ਨਾਲ ਮਿਲਦਾ-ਜੁਲਦਾ ਰਹਿੰਦਾ ਸੀ। ਉਸ ਦੇ ਫ਼ੋਨ ‘ਚ ਕਈ ਨੰਬਰ ਵੀ ਹਨ, ਪਰ ਇਸ ਦਾ ਰਿਸ਼ਵਤ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੁਲਜ਼ਮ ਕੋਲੋਂ 1 ਰੁਪਈਆ ਵੀ ਬਰਾਮਦ ਨਹੀਂ ਹੋਇਆ ਹੈ।
ਕੀ ਹੈ ਪੂਰਾ ਮਾਮਲਾ?
ਚੰਡੀਗੜ੍ਹ ਸੀਬੀਆਈ ਵੱਲੋਂ 16 ਅਕਤੂਬਰ ਨੂੰ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸਕ੍ਰੈਪ ਵਪਾਰੀ ਤੋਂ ਰਿਸ਼ਵਤ ਲੈਣ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੇ ਘਰ ‘ਚ ਰੇਡ ਦੌਰਾਨ ਕਰੀਬ 7.5 ਕਰੋੜ ਕੈਸ਼, ਮਹਿੰਗੀਆਂ ਘੜੀਆਂ, ਇੰਪੋਰਟਡ ਸ਼ਰਾਬ ਤੇ ਲਗਜ਼ਰੀ ਗੱਡੀਆਂ ਮਿਲਿਆ ਸਨ। ਇਸ ਤੋਂ ਇਲਾਵਾ ਸੀਬੀਆਈ ਨੂੰ ਕਈ ਦਸਤਾਵੇਜ਼ ਵੀ ਮਿਲੇ ਸਨ ਤੇ ਵੱਖ-ਵੱਖ ਬੈਂਕਾਂ ‘ਚ ਲਾਕਰਾਂ ਦਾ ਵੀ ਪਤਾ ਚੱਲਿਆ ਸੀ।
ਇਹ ਵੀ ਪੜ੍ਹੋ
ਜਾਂਚ ‘ਚ ਭੁੱਲਰ ਦੇ ਵਿਦੇਸ਼ੀ ਕੁਨੈਕਸ਼ਨ ਵੀ ਸਾਹਮਣੇ ਆਏ ਹਨ। ਉਸ ਦੀ ਵਿਦੇਸ਼ ‘ਚ ਵੀ ਜਾਇਦਾਦ ਹੈ। ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿ ਭੁੱਲਰ ਆਪਣੇ ਕਾਰਜਕਾਲ ਦੌਰਾਨ ਕਈ ਵਾਰ ਦੁਬਈ ਵੀ ਗਿਆ ਸੀ। ਸੀਬੀਆਈ ਨੇ ਭੁੱਲਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਤੇ ਭੇਜਿਆ ਹੈ।


