ਦਿੱਲੀ ਦੇ ਕਪੂਰਥਲਾ ਹਾਊਸ ‘ਚ ਜਿੱਤ ਦਾ ਜਸ਼ਨ, ਸੀਐਮ ਮਾਨ ਤੇ ਕੇਜਰੀਵਾਲ ਨੇ ਦਿੱਤਾ ਇਹ ਸੰਦੇਸ਼
Ludhiana West: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਜ਼ਿਮਨੀ ਚੋਣ 'ਚ ਮੁਕਾਬਲਾ ਆਮ ਆਦਮੀ ਪਾਰਟੀ ਖਿਲਾਫ਼ ਸਾਰੀਆਂ ਪਾਰਟੀਆਂ ਦਾ ਸੀ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਚੋਣ ਲਈ ਕਦੇ ਪੰਜਾਬ ਤੇ ਕਦੇ ਗੁਜਰਾਤ ਜਾਂਦੇ ਸਨ। ਉਹ ਨਹੀਂ ਦੇਖਦੇ ਸਨ ਕਿ ਬਾਹਰ ਦਾ ਤਾਪਮਾਨ ਕਿੰਨਾ ਹੈ, ਜ਼ਿਆਦਾਤਰ ਆਗੂ ਪਹਿਲਾਂ ਤਾਪਮਾਨ ਪੁੱਛਦੇ ਹਨ ਤੇ ਕਹਿੰਦੇ ਹਨ ਕਿ ਤਾਪਮਾਨ ਬਹੁੱਤ ਜ਼ਿਆਦਾ ਹੈ, ਇਸ ਲਈ ਨਹੀਂ ਜਾਵਾਂਗੇ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਚ ਮਿਲੀ ਜਿੱਤ ਦਾ ਜਸ਼ਨ ਆਮ ਆਦਮੀ ਪਾਰਟੀ ਵੱਲੋਂ ਕਪੂਰਥਲਾ ਹਾਊਸ ‘ਚ ਮਨਾਇਆ ਗਿਆ। ਇਸ ਜਸ਼ਨ ਪ੍ਰੋਗਰਾਮ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਪੰਜਾਬ ਤੇ ਦਿੱਲੀ ਦੇ ਕਈ ਵੱਡੇ ਆਗੂਆਂ ਨੇ ਹਿੱਸਾ ਲਿਆ। ਸੀਐਮ ਮਾਨ ਤੇ ਕੇਜਰੀਵਾਲ ਨੇ ਜਿੱਤ ਲਈ ਸੰਜੀਵ ਅਰੋੜਾ ਨੂੰ ਵਧਾਈ ਦਿੱਤੀ। ਇਸ ਦੇ ਨਾਲ ਉਨ੍ਹਾਂ ਨੇ ਪਾਰਟੀ ਦੀ ਇਸ ਉਪਲਬਧੀ ਖੁਸ਼ੀ ਜ਼ਾਹਰ ਕੀਤੀ ਤੇ ਪਾਰਟੀ ਨੂੰ ਸੰਦੇਸ਼ ਦਿੱਤਾ।
ਸੀਐਮ ਮਾਨ ਦਾ ਸੰਦੇਸ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਜ਼ਿਮਨੀ ਚੋਣ ‘ਚ ਮੁਕਾਬਲਾ ਆਮ ਆਦਮੀ ਪਾਰਟੀ ਖਿਲਾਫ਼ ਸਾਰੀਆਂ ਪਾਰਟੀਆਂ ਦਾ ਸੀ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਚੋਣ ਲਈ ਕਦੇ ਪੰਜਾਬ ਤੇ ਕਦੇ ਗੁਜਰਾਤ ਜਾਂਦੇ ਸਨ। ਉਹ ਨਹੀਂ ਦੇਖਦੇ ਸਨ ਕਿ ਬਾਹਰ ਦਾ ਤਾਪਮਾਨ ਕਿੰਨਾ ਹੈ, ਜ਼ਿਆਦਾਤਰ ਆਗੂ ਪਹਿਲਾਂ ਤਾਪਮਾਨ ਪੁੱਛਦੇ ਹਨ ਤੇ ਕਹਿੰਦੇ ਹਨ ਕਿ ਤਾਪਮਾਨ ਬਹੁੱਤ ਜ਼ਿਆਦਾ ਹੈ, ਇਸ ਲਈ ਨਹੀਂ ਜਾਵਾਂਗੇ।
ਸੀਐਮ ਮਾਨ ਨੇ ਕਿਹਾ ਕਿ ਅਸੀਂ ਦਿਲ ਨਾਲ ਕੰਮ ਕਰਨਾ ਹੈ ਤੇ ਦਿਲ ਚੋਂ ਨਿਕਲੀ ਹੋਈ ਗੱਲ ਅਸਰ ਰੱਖਦੀ ਹੈ। ਇਹ ਮਿਹਨਤ ਦਾ ਫਲ ਹੈ। ਸਾਰੇ ਆਮ ਘਰਾਂ ‘ਚੋ ਨਿਕਲੇ ਹਨ ਤੇ ਕਦੇ ਸੋਚਿਆ ਨਹੀਂ ਸੀ ਕਿ ਲੋਕ ਸਭਾ ਜਾਣਾ ਹੈ ਜਾਂ ਰਾਜ ਸਭਾ ਜਾਣਾ ਹੈ। ਆਮ ਆਦਮੀ ਨੂੰ ਕੋਈ ਜ਼ਿਲ੍ਹਾ ਪ੍ਰਧਾਨ ਤੱਕ ਨਹੀਂ ਬਣਾਉਂਦਾ। ਇਨ੍ਹਾਂ ਦੇ (ਵਿਰੋਧੀ ਪਾਰਟੀਆਂ) ਦੇ ਜੀਜੇ, ਸਾਲੇ, ਪੁੱਤਰ, ਭਤੀਜੇ ਬੱਸ ਇਹ ਚੱਲਦਾ ਹੈ। ਆਮ ਆਦਮੀ ਪਾਰਟੀ ਇਹ ਸੋਚ ਤੋੜੀ ਹੈ, ਹੁਣ ਸਭ ਨੂੰ ਯਕੀਨ ਹੈ ਕਿ ਅਸੀਂ ਵੀ ਲੜ ਸਕਦੇ ਹਾਂ ਤੇ ਜਿੱਤ ਸਕਦਾ ਹਾਂ।
ਅਰਵਿੰਦ ਕੇਜਰੀਵਾਲ ਨੇ ਦਿੱਤੀ ਵਧਾਈ
ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ‘ਚ ਜਿੱਤ ਲਈ ਸੰਜੀਵ ਅਰੋੜਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੰਜੀਵ ਅਰੋੜਾ, ਮੁੱਖ ਮੰਤਰੀ ਭਗਵੰਤ ਮਾਨ ਨਾਲ ਮੋਢੇ ਨਾਲ ਮੋਢਾ ਲਗਾ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਉਨ੍ਹਾਂ ਨੇ ਸਾਡੇ ਤੇ ਵਿਸ਼ਵਾਸ਼ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਰਾਜਨੀਤੀ ਨੂੰ ਸਾਫ਼ ਕਰਨ ਲਈ ਆਈ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਸਾਡੀ ਪਾਰਟੀ ਦੇ ਆਗੂਆਂ ‘ਤੇ ਨਿਗਾਹ ਮਾਰ ਲਓ, ਇਹ ਸਾਫ਼-ਸੁਥਰੇ ਸਮਾਜਸੇਵੀ ਹਨ, ਜਿਨ੍ਹਾਂ ਨੇ ਲੋਕਾਂ ਲਈ ਕੰਮ ਕੀਤਾ। ਅਜਿਹੇ ਲੋਕਾਂ ਨੂੰ ਟਿਕਟ ਦੇ ਕੇ ਵਿਧਾਨਸਭਾ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇੱਕ ਸਮੇਂ ‘ਚ ਕਿਹਾ ਜਾਂਦਾ ਸੀ ਕਿ ਰਾਜਨੀਤੀ ਚੰਗੇ ਲੋਕਾਂ ਲਈ ਨਹੀਂ ਹੈ, ਪਰ ਆਮ ਆਦਮੀ ਪਾਰਟੀ ਨੇ ਇਹ ਸੋਚ ਨੂੰ ਤੋੜ ਦਿੱਤਾ। ਇਸ ਦੇਸ਼ ਦੇ ਨਾਗਰਿਕ ਚੰਗੇ ਤੇ ਇਮਾਨਦਾਰੀ ਲੋਕਾਂ ਨੂੰ ਚੁਣਨਾ ਚਾਹੁੰਦੀ ਹੈ।