Kotakpura Firing: ਤਿੰਨ ਤਤਕਾਲੀ ਪੁਲਿਸ ਅਧਕਾਰੀਆਂ ਦੀ ਅਗਾਊਂ ਜਮਾਨਤ ਅਰਜੀ ‘ਤੇ ਫੈਸਲਾ ਕੱਲ੍ਹ ਤੱਕ ਸੁਰੱਖਿਅਤ
Anticipatory Bail Plea: ਬਾਦਲ ਪਿਓ-ਪੁੱਤਰ ਤੋਂ ਬਾਅਦ ਇਸ ਮਾਮਲੇ ਵਿਚ ਤਤਕਾਲੀ ਆਈਜੀਪੀ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਵੀ ਅਗਾਉਂ ਜਮਾਨਤ ਲਈ ਫਰੀਦਕੋਟ ਅਦਾਲਤ ਵਿਚ ਅਰਜੀ ਦਾਖਲ ਕੀਤੀ ਗਈ ਸੀ, ਜਿਸ ਤੇ ਸੁਣਵਾਈ ਤੋਂ ਬਾਅਦ ਅਦਾਲਤ ਨੇ ਕੱਲ੍ਹ ਤੱਕ ਫੈਸਲਾ ਸੁਰੱਖਿਅਤ ਰੱਖ ਲਿਆ ਹੈ।

ਕੋਟਕਪੂਰਾ ਗੋਲੀਕਾਂਡ (Kotakpura Firing) ਮਾਮਲੇ ਵਿਚ ਨਾਮਜ਼ਦ ਤਤਕਾਲੀ DGP ਸੁਮੇਧ ਸਿੰਘ ਸੈਣੀ (Sumedh Singh Saini) , ਤੱਤਕਾਲੀ IGP ਪਰਮਰਾਜ ਸਿੰਘ ਉਮਰਾਨੰਗਲ ( Paramraj Singh Umranangal) ਅਤੇ ਮੋਗਾ ਦੇ ਤਤਕਾਲੀ SSP ਚਰਨਜੀਤ ਸ਼ਰਮਾਦੀ ਅਗਾਉਂ ਜ਼ਮਾਨਤ ਅਰਜ਼ੀ ਤੇ ਫਰੀਦਕੋਟ ਅਦਾਲਤ ਵਿਚ ਬਹਿਸ ਮੁਕੰਮਲ ਹੋ ਗਈ ਹੈ। ਅਦਾਲਤ ਨੇ ਇਸ ਮਾਮਲੇ ਨਾਲ ਜੁੜੇ ਮੁਕੱਦਮਾਂ ਨੰਬਰ 192/2015 ਅਤੇ 129/2018 ਵਿਚ ਇਨ੍ਹਾਂ ਤਿੰਨਾਂ ਨਾਮਜ਼ਦ ਪੁਲਿਸ ਅਫਸਰਾਂ ਦੀ ਅਗਾਉ ਜ਼ਮਾਨਤ ਅਰਜ਼ੀ ਤੇ ਫੈਸਲਾ 21 ਮਾਰਚ ਯਾਨੀ ਕੱਲ ਤੱਕ ਤੱਕ ਸੁਰੱਖਿਅਤ ਰੱਖ ਲਿਆ ਹੈ।
ਜਿਕਰਯੋਗ ਹੈ ਕਿ ਕੋਟਕਪੁਰਾ ਗੋਲੀਕਾਂਡ ਮਾਮਲਿਆ ਦੀ ਜਾਂਚ ਕਰ ਰਹੀ ਵਿਸੇਸ ਜਾਂਚ ਟੀਮ ਵੱਲੋਂ 24 ਫਰਵਰੀ ਨੂੰ ਫਰੀਦਕੋਟ ਅਦਾਲਤ (Faridkot Court) ਵਿਚ ਪੇਸ਼ ਕੀਤੇ ਗਏ ਚਲਾਨ ਵਿਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Prakash Singh Badal) ਸਮੇਤ 8 ਲੋਕਾਂ ਨੂੰ ਨਾਮਜਦ ਕੀਤਾ ਗਿਆ ਸੀ। ਅਦਾਲਤ ਵੱਲੋਂ ਇਹਨਾਂ ਸਾਰੇ ਨਾਮਜਦਾਂ ਨੂੰ 6 ਮਾਰਚ 2023 ਨੂੰ ਨੋਟਿਸ ਜਾਰੀ ਕਰ 23 ਮਾਰਚ ਨੂੰ ਫਰੀਦਕੋਟ ਅਦਾਲਤ ਵਿਚ ਪੇਸ ਹੋਣ ਦੇ ਹੁਕਮ ਦਿੱਤੇ ਗਏ ਸਨ।
ਪ੍ਰਕਾਸ਼ ਸਿੰਘ ਬਾਦਲ ਦੀ ਅਰਜੀ ਹੋਈ ਹੈ ਮਨਜੂਰ
ਇਸ ਮਾਮਲੇ ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਤਾਂ ਤਹਿਤ ਜਮਾਨਤ ਮਿਲ ਚੁੱਕੀ ਹੈ ਪਰ ਇਸ ਮਾਮਲੇ ਵਿਚ ਹੁਣ ਤੱਕ ਸੁਖਬੀਰ ਸਿੰਘ ਬਾਦਲ ਸਮੇਤ 2 ਲੋਕਾਂ ਦੀ ਜਮਾਨਤ ਅਰਜੀ ਖਾਰਜ ਵੀ ਹੋ ਚੁੱਕੀ ਹੈ । ਦੂਜੇ ਪਾਸੇ ਇਸੇ ਗੋਲੀਕਾਂਡ ਮਾਮਲੇ ਨਾਲ ਸੰਬੰਧਿਤ ਮੁਕੱਦਮਾਂ ਨੰਬਰ 192/2015 ਵਿਚ ਤਤਕਾਲੀ ਐਸਐਸਪੀ ਫਰੀਦਕੋਟ ਸੁਖਮਿੰਦਰ ਸਿੰਘ ਮਾਨ ਦੀ ਅਗਾਉਂ ਜਮਾਨਤ ਮਨਜੂਰ ਹੋ ਚੁੱਕੀ ਹੈ।
ਇਹ ਸੀ ਪੂਰਾ ਮਾਮਲਾ
ਜਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਪਹਿਲਾਂ ਬਣੀ ਵਿਸੇਸ ਜਾਂਚ ਟੀਮ ਜਿਸ ਦੀ ਅਗਵਾਈ ਕੁੰਵਰ ਵਿਜੇ ਪ੍ਰਤਾਪ ਵੱਲੋਂ ਕੀਤੀ ਗਈ ਸੀ ਅਤੇ ਉਸ ਵਿਚ ਪਰਮਰਾਜ ਸਿੰਘ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਜਿਸ ਵਿਚ ਕਈ ਦਿਨਾਂ ਤੱਕ ਪੁਲਿਸ ਰਿਮਾਡ ਤੇ ਵੀ ਰਹੇ ਸਨ ਅਤੇ ਕਰੀਬ 4 ਮਹੀਨਿਆ ਬਾਅਦ ਉਹਨਾਂ ਦੀ ਜਮਾਨਤ ਹੋਈ ਸੀ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਜਾਂਚ ਟੀਮ ਦੀ ਸਾਰੀ ਜਾਂਚ ਰਿਪੋਰਟ ਨੂੰ ਖਾਰਜ ਕਰ ਦਿੱਤਾ ਗਿਆ ਸੀ ਅਤੇ ਇਕ ਨਵੀ ਵਿਸੇਸ ਜਾਂਚ ਟੀਮ ਬਣਾਉਣ ਲਈ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਸਨ।
ਪਹਿਲਾਂ ਹੀ 4 ਮਹੀਨਿਆ ਦੀ ਕਸਟੱਡੀ ਕੱਟ ਚੁਕੇ ਹਨ ਪਰਮਰਾਜ
ਪੰਜਾਬ ਸਰਕਾਰ ਵੱਲੋਂ ਆਈਪੀਐਸ ਅਧਿਕਾਰੀ ਐਲਕੇ ਯਾਦਵ ਦੀ ਅਗਵਾਈ ਵਿਚ ਵਿਸੇਸ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਨੇ ਇਸ ਮਾਮਲੇ ਬੀਤੀ 24 ਫਰਵਰੀ ਨੂੰ ਫਰੀਦਕੋਟ ਅਦਾਲਤ ਵਿਚ ਚਲਾਨ ਦਾਖਲ ਕੀਤਾ ਸੀ। ਪਰਮਰਾਜ ਇਸ ਮਾਮਲੇ ਵਿਚ ਪਹਿਲਾਂ ਹੀ ਕਰੀਬ 4 ਮਹੀਨਿਆ ਦੀ ਕਸਟੱਡੀ ਕੱਟ ਚੁਕੇ ਹਨ।