ਪੰਜਾਬ ਖਿਲਾਫ ਸਰਹੱਦ ਪਾਰੋਂ ਰੋਜ਼ ਹੁੰਦੀਆਂ ਨੇ ਸਾਜ਼ਿਸ਼ਾਂ, ਪਰ ਅਸੀਂ ਪੂਰੀ ਤਰ੍ਹਾਂ ਅਲਰਟ: ਸੀਐੱਮ ਮਾਨ
CM Maan on Pahalgam Terrorist Attack : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਈ ਲੇਵਲ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਤੋਂ ਬਾਅਦ ਸੀੱਐਮ ਮਾਨ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਵਿੱਚ ਕੱਲ ਦੇ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਪੰਜਾਬ ਵਿੱਚ ਸੁਰੱਖਿਆ ਨੂੰ ਲੈ ਕੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਈ ਲੇਵਲ ਮੀਟਿੰਗ ਬੁਲਾਈ। ਇਸ ਮੀਟਿੰਗ ਤੋਂ ਬਾਅਦ ਸੀੱਐਮ ਮਾਨ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਗਾਮ ਵਿੱਚ ਵਾਪਰੀ ਘਟਨਾ ਬਹੁਤ ਦੁਖਦਾਈ ਹੈ। ਲੋਕਾਂ ਦਾ ਧਰਮ ਪੁੱਛ ਕੇ ਗੋਲੀ ਮਾਰੀ ਗਈ। ਇਸ ਹਮਲੇ ਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਨਿਹੱਥੇ ਲੋਕਾਂ ਤੇ ਹਮਲੇ ਕਿਸੇ ਵੀ ਤਰ੍ਹਾਂ ਜਾਇਜ ਨਹੀਂ ਠਹਿਰਾਇਆ ਜਾ ਸਕਦਾ।
ਸੀਐਮ ਮਾਨ ਨੇ ਕਿਹਾ ਕਿ ਅਜਿਹੇ ਹਮਲਿਆਂ ਨੂੰ ਕਿਸੇ ਵੀ ਪੱਖ ਵੱਲੋਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਕੋਈ ਵੀ ਧਰਮ ਅਜਿਹੇ ਘਿਣੋਨੇ ਕੰਮਾਂ ਦੀ ਇਜਾਜ਼ਤ ਨਹੀਂ ਦਿੰਦਾ ਹੈ। ਇਸ ਘਟਨਾ ਦੇ ਮੱਦੇਨਜ਼ਰ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮਾਨ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਪੁਲਿਸ ਲਗਾਤਾਰ ਏਜੰਸੀਆਂ ਦੇ ਸੰਪਰਕ ਵਿੱਚ ਹਾਂ।
ਪੰਜਾਬ ਦੀ ਸੁਰੱਖਿਆਂ ਨੂੰ ਲੈ ਕੇ ਅਸੀ ਚੌਕਸ ਹਾਂ – ਸੀਐਮ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਸਰਹੱਦਾਂ ਪਾਕਿਸਤਾਨ ਅਤੇ ਜੰਮੂ-ਕਸ਼ਮੀਰ ਨਾਲ ਸਾਂਝੀਆਂ ਹਨ। ਪੰਜਾਬ ਪੁਲਿਸ ਹਰ ਰੋਜ਼ ਸਰਹੱਦ ‘ਤੇ ਡਰੋਨ ਫੜ ਰਹੀ ਹੈ। ਫੜੇ ਜਾ ਰਹੇ ਡਰੋਨਾਂ ਦੀ ਕਾਰਵਾਈ ਦਰਸਾਉਂਦੀ ਹੈ ਕਿ ਹੁਣ ਤਸਕਰ ਅਤੇ ਗੈਂਗਸਟਰ ਇਕੱਠੇ ਹੋ ਗਏ ਹਨ। ਪਰ ਅਸੀਂ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਚੌਕਸ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਇੰਟੈਲੀਜੈਂਸ, ਵਿਜੀਲੈਂਸ, ਡੀਜੀਪੀ ਅਤੇ ਮੁੱਖ ਸਕੱਤਰ ਦੇ ਮੁਖੀਆਂ ਨਾਲ ਮੀਟਿੰਗ ਕੀਤੀ। ਪੰਜਾਬ ਵਿੱਚ ਸੁਰੱਖਿਆਂ ਨੂੰ ਲੈ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਹ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ। ਅਸੀਂ ਪੰਜਾਬ ਵਿੱਚ ਕਿਸੇ ਵੀ ਨਾਪਾਕ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦੇਵਾਂਗਾ। ਪੰਜਾਬ ਨੂੰ ਸ਼ਾਂਤੀਪੂਰਣ ਅਤੇ ਹੱਸਦਾ-ਵੱਸਦਾ ਰੱਖਣਾ ਸਾਡਾ ਫਰਜ ਹੈ।
ਪੂਰੇ ਪੰਜਾਬ ਵਿੱਚ ਸੁਰੱਖਿਆ ਵਿਵਸਥਾ ਚੌਕਸ – ਡੀਜੀਪੀ
ਸੀਐਮ ਮਾਨ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਮੀਡੀਆਂ ਨੂੰ ਦੱਸਿਆ ਕਿ ਕੱਲ੍ਹ ਸ਼ਾਮ ਤੋਂ ਪੰਜਾਬ ਵਿੱਚ ਸੁਰੱਖਿਆ ਅਲਰਟ ਵਧਾ ਦਿੱਤਾ ਗਿਆ ਹੈ। ਪੰਜਾਬ ਵਿੱਚ ਜਨਤਕ ਥਾਵਾਂ, ਧਾਰਮਿਕ ਸਥਾਨਾਂ, ਰਾਜਨੀਤਿਕ ਰੈਲੀਆਂ, ਸੈਰ-ਸਪਾਟਾ ਸਥਾਨਾਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਅੱਤਵਾਦੀ ਬੈਠੇ ਹਨ ਅਤੇ ਉਨ੍ਹਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਪੰਜਾਬ ਰਾਹੀਂ ਚਿੰਤਪੁਰਨੀ, ਬਗਲਾਮੁਖੀ, ਜਵਾਲਾ ਮੰਦਰ ਵੀ ਜਾਂਦੇ ਹਨ। ਸੈਲਾਨੀਆਂ ਦੀ ਸੁਰੱਖਿਆਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ
जम्मू-कश्मीर के पहलगाम में पर्यटकों पर हुआ कायरतापूर्ण आतंकी हमला बेहद शर्मनाक और निंदनीय है। निहत्थे मासूमों को निशाना बनाना मानवता पर हमला है। इस दुख की घड़ी में पूरा देश एकजुट है, पीड़ित परिवारों के साथ हमारी संवेदनाएं हैं और हम आतंकवाद के हर रूप की कड़े शब्दों में निंदा करते
— Bhagwant Mann (@BhagwantMann) April 22, 2025
ਡੀਜੀਪੀ ਯਾਦਵ ਨੇ ਕਿਹਾ ਕਿ ਪਾਕਿਸਤਾਨ ਅਤੇ ਉਸ ਦੀ ਖੁਫੀਆ ਏਜੰਸੀ ਆਈਐਸਆਈ ਕਸ਼ਮੀਰ ਤੋਂ ਪੰਜਾਬ ਤੱਕ ਆਪਣੀਆਂ ਅੱਤਵਾਦੀ ਯੋਜਨਾਵਾਂ ਨੂੰ ਅੰਜਾਮ ਦੇਣ ਵਿੱਚ ਰੁੱਝੇ ਹੋਏ ਹਨ। ਫੌਜ, ਬੀਐਸਐਫ ਅਤੇ ਪੰਜਾਬ ਪੁਲਿਸ ਪਠਾਨਕੋਟ ਵਿੱਚ ਲਗਾਤਾਰ ਸਾਂਝੇ ਆਪ੍ਰੇਸ਼ਨ ਕਰ ਰਹੀ ਹੈ। ਹਾਲ ਹੀ ਵਿੱਚ ਪਠਾਨਕੋਟ ਵਿੱਚ ਫੌਜ ਦੀ ਵਰਦੀ ਵਿੱਚ ਦੇਖੇ ਗਏ ਸ਼ੱਕੀਆਂ ਦਾ ਕਠੂਆ ਵਿੱਚ ਐਨਕਾਉਂਟਰ ਕੀਤਾ ਗਿਆ ਸੀ।
ਡਰੋਨ ਦੀ ਵਰਤੋਂ ਲਈ ਬਣੇਗੀ ਵੱਖਰੀ ਨੀਤੀ – ਸੀਐਮ ਮਾਨ
ਪਾਕਿਸਤਾਨ ਦੇ ਫੌਜ ਮੁਖੀ ਦੇ ਬਿਆਨ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੀ ਸਿਖਲਾਈ ਉੱਥੇ ਦਿੱਤੀ ਜਾਂਦੀ ਹੈ। ਸਰਹੱਦਾਂ ‘ਤੇ ਭਾਰਤੀ ਡਰੋਨ ਵੀ ਫੜੇ ਗਏ ਹਨ। ਮੁੱਖ ਮੰਤਰੀ ਨੇ ਇਹ ਮੁੱਦਾ ਗ੍ਰਹਿ ਮੰਤਰੀ ਦੇ ਸਾਹਮਣੇ ਉਠਾਇਆ ਸੀ। ਹੁਣ ਡਰੋਨ ਦੀ ਵਰਤੋਂ ਲਈ ਇੱਕ ਵੱਖਰੀ ਨੀਤੀ ਜਾਰੀ ਕੀਤੀ ਜਾਵੇਗੀ। ਤਾਂ ਜੋ ਹਰੇਕ ਡਰੋਨ ਯੂਜ਼ਰ ਦਾ ਡੇਟਾ ਤਿਆਰ ਕੀਤਾ ਜਾ ਸਕੇ ਅਤੇ ਨਿਗਰਾਨੀ ਕੀਤੀ ਜਾ ਸਕੇ। ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਦੀ ਸੁਰੱਖਿਆ ਲਈ, ਪੁਲਿਸ ਨੇ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜ ਪ੍ਰਬੰਧਕਾਂ ਨਾਲ ਗੱਲ ਕੀਤੀ ਹੈ। ਪੰਜਾਬ ਦੇਸ਼ ਲਈ ਇੱਕ ਪ੍ਰੌਕਸੀ ਯੁੱਧ ਲੜ ਰਿਹਾ ਹੈ। ਅੱਤਵਾਦੀਆਂ ਦਾ ਸਾਹਮਣਾ ਕਰਨ ਵਾਲਾ ਪੰਜਾਬ ਸਭ ਤੋਂ ਪਹਿਲਾਂ ਸੂਬਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਅੱਤਵਾਦੀ, ਗੈਂਗਸਟਰ ਅਤੇ ਤਸਕਰ ਆਪਸ ਵਿੱਚ ਮਿਲ ਚੁੱਕੇ ਹਨ। ਡਰੋਨਾਂ ਰਾਹੀਂ ਹੈਰੋਇਨ ਦੇ ਨਾਲ ਹਥਿਆਰ ਅਤੇ ਪੈਸਾ ਵੀ ਆ ਰਿਹਾ ਹੈ। ਪਰ ਹਾਲ ਹੀ ਦੇ ਸਮੇਂ ਵਿੱਚ, ਨਸ਼ਿਆਂ ਵਿਰੁੱਧ ਜੰਗ ਨੇ ਇਸਨੂੰ ਕਾਫ਼ੀ ਘਟਾ ਦਿੱਤਾ ਹੈ।
ਜੰਮੂ ਅਤੇ ਕਸ਼ਮੀਰ ਨਾਲ ਲੱਗਦੀ ਹੈ ਪੰਜਾਬ ਦੀ ਸਰਹੱਦ
ਜਾਣਕਾਰੀ ਅਨੁਸਾਰ ਇਹ ਮੀਟਿੰਗ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਪੰਜਾਬ ਦੀ ਸਰਹੱਦ ਪਾਕਿਸਤਾਨ ਦੇ ਨਾਲ-ਨਾਲ ਜੰਮੂ-ਕਸ਼ਮੀਰ ਨਾਲ ਵੀ ਲੱਗਦੀ ਹੈ। ਪਹਿਲਗਾਮ ਵਿੱਚ ਜਿਸ ਜਗ੍ਹਾ ਅੱਤਵਾਦੀ ਹਮਲਾ ਹੋਇਆ ਸੀ, ਉਹ ਪਠਾਨਕੋਟ ਤੋਂ 297 ਕਿਲੋਮੀਟਰ ਦੂਰ ਹੈ।
ਦੂਜਾ, ਪਠਾਨਕੋਟ ਵਿੱਚ ਏਅਰਬੇਸ ਸਟੇਸ਼ਨ ਸਮੇਤ ਕਈ ਵੱਡੇ ਫੌਜੀ ਅਦਾਰੇ ਹਨ। ਅਜਿਹੀ ਸਥਿਤੀ ਵਿੱਚ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਦੀ ਢਿੱਲ ਦੇਣ ਦੇ ਮੂਡ ਵਿੱਚ ਨਹੀਂ ਹੈ। ਪੁਲਿਸ ਕੇਂਦਰੀ ਏਜੰਸੀਆਂ ਅਤੇ ਗੁਆਂਢੀ ਰਾਜਾਂ ਤੋਂ ਜੋ ਵੀ ਇਨਪੁਟ ਮਿਲ ਰਹੇ ਹਨ, ਉਨ੍ਹਾਂ ਤੇ ਡੁੰਘਾਈ ਨਾਲ ਕੰਮ ਕਰ ਰਹੀ ਹੈ। ਉੱਧਰ, ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਪੁਲਿਸ ਨਾਲ ਸਬੰਧਤ ਥਾਵਾਂ ‘ਤੇ ਗ੍ਰਨੇਡ ਹਮਲੇ ਵੀ ਹੋ ਰਹੇ ਹਨ।
ਸੂਬੇ ਭਰ ਵਿੱਚ ਹਾਈ ਅਲਰਟ ‘ਤੇ ਪੁਲਿਸ
ਹਮਲੇ ਤੋਂ ਬਾਅਦ ਪੰਜਾਬ ਸਮੇਤ ਹਰ ਪਾਸੇ ਅਲਰਟ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਸੂਬੇ ਦੇ ਛੇ ਸਰਹੱਦੀ ਜ਼ਿਲ੍ਹਿਆਂ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਇਸ ਦੇ ਨਾਲ ਹੀ, ਪੁਲਿਸ ਸਾਰੀਆਂ ਸ਼ੱਕੀ ਥਾਵਾਂ ‘ਤੇ ਨਜ਼ਰ ਰੱਖ ਰਹੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਹਾਲਾਂਕਿ, ਕੁਝ ਸਮਾਂ ਪਹਿਲਾਂ ਪੁਲਿਸ ਨੇ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਦੇਖ ਕੇ ਤਲਾਸ਼ੀ ਵੀ ਲਈ ਸੀ।