ਮਾਂ ਬਗਲਾਮੁਖੀ ਮੰਦਿਰ ‘ਚ ਨਤਮਸਤਕ ਹੋਈ CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ
ਲੁਧਿਆਣਾ ਦੇ ਪਖੋਵਾਲ ਰੋਡ ਤੇ ਪਹੁੰਚੀ ਸੀਐੱਮ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ, ਮਾਂ ਬਗਲਾਮੁਖੀ ਮੰਦਿਰ ਚ ਹੋਈ ਨਤਮਸਤਕ, ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਕੀਤੀ ਅਰਦਾਸ।

ਡਾਕਟਰ ਗੁਰਪ੍ਰੀਤ ਕੌਰ (ਪੁਰਾਣੀ ਤਸਵੀਰ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਲੁਧਿਆਣਾ ਪਹੁੰਚੀ ਇਸ ਦੌਰਾਨ ਉਨ੍ਹਾਂ ਪੱਖੋਵਾਲ ਰੋਡ ਤੇ ਸਥਿਤ ਮਾਂ ਬਗਲਾਮੁਖੀ ਦੇ ਦਰਸ਼ਨ ਕੀਤੇ, ਮੰਦਿਰ ਵਿਚ ਸਲਾਨਾ ਧਾਰਮਿਕ ਸਮਾਗਮ ਚੱਲ ਰਹੇ ਨੇ ਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਸੀਐੱਮ ਦੀ ਪਤਨੀ ਡਾ. ਗੁਰਪ੍ਰੀਤ ਕੌਰ ਪਹੁੰਚੇ ਜਿਨ੍ਹਾਂ ਵੱਲੋਂ ਹਵਨ ਯੱਗ ਵਿਚ ਵੀ ਹਿਸਾ ਲਿਆ ਅਤੇ ਅਹੁਤੀਆ ਪਾ ਕੇ ਪੰਜਾਬ ਦੀ ਅਮਨ ਸ਼ਾਂਤੀ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨਾਲ ਲੁਧਿਆਣਾ ਤੋਂ ਐਮ ਐਲ ਏ ਕੁਲਵੰਤ ਸਿੱਧੂ, ਰਜਿੰਦਰ ਕੌਰ ਸ਼ੀਨਾ, ਚੌਧਰੀ ਮਦਨ ਲਾਲ ਬੱਗਾ ਅਤੇ ਹਰਦੀਪ ਮੁੰਡੀਆਂ ਵੀ ਮੌਜੂਦ ਰਹੇ। ਡਾਕਟਰ ਗੁਰਪ੍ਰੀਤ ਕੌਰ ਨੇ ਮੰਦਿਰ ਦੇ ਦਰਸ਼ਨ ਕੀਤੇ ਅਤੇ ਸਪੀਚ ਦੇ ਦੌਰਾਨ ਸੂਬੇ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਗੱਲ ਕਹੀ।