ਸਾਡੇ ਲਈ ਰਾਜਨੀਤੀ Passion ਹੈ, Profession ਨਹੀਂ, ED ਤੇ CBI ਦੀ ਰੇਡਾਂ ‘ਤੇ ਬੋਲੇ ਸੀਐਮ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ "ਹਾਲੀਆ ਛਾਪੇਮਾਰੀਆਂ 'ਚ ਵੀ CBI ਕਲੀਨ ਚਿੱਟ ਦੇ ਕੇ ਜਾਵੇਗੀ! 7-8 ਘੰਟੇ ਚੱਲੀ ਰੇਡ 'ਚ ਉਹਨਾਂ ਨੂੰ ਕੁਝ ਵੀ ਗ਼ਲਤ ਨਹੀਂ ਮਿਲਿਆ ਹੈ। ਛੱਤੀਸਗੜ੍ਹ ਤੇ ਬੰਗਾਲ ਵਾਲ਼ਾ ਤਰੀਕਾ ਭਾਜਪਾ ਪੰਜਾਬ 'ਚ ਵਰਤ ਰਹੀ ਹੈ। CBI ਨੇ ਮੋਦੀ ਨੂੰ ਪੱਕਾ ਕਹਿ ਦਿੱਤਾ ਹੋਣਾ ਕਿ ਇੱਥੇ ਕੁਝ ਨਹੀਂ ਮਿਲਣਾ ਹੈ। ਅਸੀਂ ਹੋਰ ਮਿੱਟੀ ਦੇ ਬਣੇ ਹੋਏ ਹਾਂ, ED ਤੇ CBI ਤੋਂ ਨਹੀਂ ਡਰਦੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਨੂੰ ਭ੍ਰਿਸ਼ਟਾਚਾਰ ਅਤੇ ਅਹੁਦੇ ਦੀ ਦੁਰਵਰਤੋਂ ਦੇ ਇਲਜ਼ਾਮਾਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਬੁੱਧਵਾਰ ਦੁਪਹਿਰ ਨੂੰ ਸੈਕਟਰ 30, ਚੰਡੀਗੜ੍ਹ ਸਥਿਤ ਸੀਬੀਆਈ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਕੱਲ੍ਹ ਰਾਤ ਦੇ ਛਾਪੇਮਾਰੀ ਦੇ ਸਬੰਧ ਵਿੱਚ ਪੁੱਛਗਿੱਛ ਲਈ ਅੱਜ ਤਲਬ ਕੀਤਾ ਗਿਆ ਹੈ। ਛਾਪੇਮਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਸਰਕਾਰ ਉੱਤੇ ਨਿਸ਼ਾਨੇ ਸਾਧੇ ਹਨ।
ਸਾਡੇ ਲਈ ਰਾਜਨੀਤੀ Passion ਹੈ, Profession ਨਹੀਂ।”
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ “ਹਾਲੀਆ ਛਾਪੇਮਾਰੀਆਂ ‘ਚ ਵੀ CBI ਕਲੀਨ ਚਿੱਟ ਦੇ ਕੇ ਜਾਵੇਗੀ! 7-8 ਘੰਟੇ ਚੱਲੀ ਰੇਡ ‘ਚ ਉਹਨਾਂ ਨੂੰ ਕੁਝ ਵੀ ਗ਼ਲਤ ਨਹੀਂ ਮਿਲਿਆ ਹੈ। ਛੱਤੀਸਗੜ੍ਹ ਤੇ ਬੰਗਾਲ ਵਾਲ਼ਾ ਤਰੀਕਾ ਭਾਜਪਾ ਪੰਜਾਬ ‘ਚ ਵਰਤ ਰਹੀ ਹੈ। CBI ਨੇ ਮੋਦੀ ਨੂੰ ਪੱਕਾ ਕਹਿ ਦਿੱਤਾ ਹੋਣਾ ਕਿ ਇੱਥੇ ਕੁਝ ਨਹੀਂ ਮਿਲਣਾ ਹੈ। ਅਸੀਂ ਹੋਰ ਮਿੱਟੀ ਦੇ ਬਣੇ ਹੋਏ ਹਾਂ, ED ਤੇ CBI ਤੋਂ ਨਹੀਂ ਡਰਦੇ। ਅਸੀਂ ਦਿਨ ਰਾਤ ਲੋਕਾਂ ਲਈ ਸਹੂਲਤਾਂ ਵਧਾਉਣ ਬਾਰੇ ਸੋਚਦੇ ਅਤੇ ਇਹ ਵਿਰੋਧੀਆਂ ‘ਤੇ ਝੂਠੀਆਂ ਛਾਪੇਮਾਰੀਆਂ ਕਰਵਾਉਣ ਬਾਰੇ। ਭਾਜਪਾ ਚੋਣਾਂ ਤੋਂ ਪਹਿਲਾਂ ਅਜਿਹਾ ਹਰ ਸੂਬੇ ‘ਚ ਕਰਦੀ ਪਰ ਸਾਡੇ ਲਈ ਰਾਜਨੀਤੀ Passion ਹੈ, Profession ਨਹੀਂ।”
ED ਤੇ CBI ਰਾਹੀਂ ਭਾਜਪਾ ਨੇ ਕੀਤੀ ਪੰਜਾਬ ‘ਚ ਚੋਣਾਂ ਦੀ ਤਿਆਰੀ ਸ਼ੁਰੂ !!
👉🏻 ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਰੇਡ ਕਰਵਾ ਕੇ ਵਿਰੋਧੀਆਂ ਨੂੰ ਡਰਾਉਣ ਦਾ ਰਿਹਾ ਹੈ ਭਾਜਪਾ ਦਾ ਤਰੀਕਾ 👉🏻 ਪਹਿਲਾਂ ਕੀਤੀ ਪਲਾਨਿੰਗ ਤਹਿਤ ਕਰਵਾਈਆਂ ਜਾਂਦੀਆਂ ਨੇ ਰੇਡਾਂ 👉🏻 ਅਸੀਂ ਸਭ ਕੁਝ ਆਨਲਾਈਨ ਕਰਕੇ ਪਾ ਰਹੇ ਹਾਂ ਭ੍ਰਿਸ਼ਟਾਚਾਰ ਨੂੰ ਨੱਥ 👉🏻 ED, CBI ਦੀ ਕਿਸੇ ਵੀ ਜਾਂਚ ਲਈ ਅਸੀਂ ਹਰ ਵੇਲ਼ੇ ਤਿਆਰ -CM @BhagwantMann — AAP Punjab (@AAPPunjab) October 8, 2026
ਸੀਬੀਆਈ ਵੱਲੋਂ ਕਈ ਥਾਵਾਂ ‘ਤੇ ਛਾਪੇਮਾਰੀ
ਇਹ ਘਟਨਾਕ੍ਰਮ ਸੀਬੀਆਈ ਵੱਲੋਂ ਘੁੰਮਣ ਅਤੇ ਪੰਜ ਹੋਰਾਂ ਵਿਰੁੱਧ ਐਫਆਈਆਰ ਦਰਜ ਕਰਨ ਅਤੇ ਪੰਜਾਬ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਅਤੇ ਸੱਤ ਹੋਰ ਥਾਵਾਂ ‘ਤੇ ਤਲਾਸ਼ੀ ਅਤੇ ਜ਼ਬਤ ਕਰਨ ਤੋਂ ਇੱਕ ਦਿਨ ਬਾਅਦ ਆਇਆ ਹੈ। ਐਫਆਈਆਰ ਵਿੱਚ ਨਾਮਜ਼ਦ ਹੋਰਨਾਂ ਵਿੱਚ ਨਿਤਿਨ ਗੋਹਲ, ਜਤਿਨ ਗੋਹਲ ਉਰਫ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਅਤੇ ਆਰਐਸ ਨਾਗਰਾ ਸ਼ਾਮਲ ਹਨ। ਐਫਆਈਆਰ ਵਿੱਚ ਨਾਮਜ਼ਦ ਸਾਰੇ ਛੇ ਵਿਅਕਤੀਆਂ ਅਤੇ ਘੁੰਮਣ ਦੇ ਰਿਸ਼ਤੇਦਾਰਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਸੀਬੀਆਈ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਦੋ ਸਰਕਾਰੀ ਕਰਮਚਾਰੀਆਂ, ਵਿਚੋਲਿਆਂ ਅਤੇ ਸਹਿਯੋਗੀਆਂ ਸਮੇਤ ਛੇ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਘੁੰਮਣ ਅੱਜ ਸੀਬੀਆਈ ਦੇ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ।
ਹਾਈ ਕੋਰਟ ਦੇ ਹੁਕਮਾਂ ‘ਤੇ ਜਾਂਚ ਕਰ ਰਹੀ ਹੈ CBI
ਮੰਗਲਵਾਰ ਨੂੰ ਸੀਬੀਆਈ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਸਥਿਤ ਕੈਂਪ ਦਫ਼ਤਰ ਅਤੇ ਉਨ੍ਹਾਂ ਦੇ ਵਿਸ਼ੇਸ਼ ਡਿਊਟੀ ਅਧਿਕਾਰੀ ਰਾਜਬੀਰ ਸਿੰਘ ਘੁੰਮਣ ਦੇ ਘਰ ਦੀ ਤਲਾਸ਼ੀ ਲਈ। ਜਾਂਚ ਏਜੰਸੀ ਨੇ ਕਿਹਾ ਕਿ ਉਸ ਨੇ ਮੁਲਜ਼ਮਾਂ ਨਾਲ ਜੁੜੇ ਅੱਠ ਸਥਾਨਾਂ ਦੀ ਤਲਾਸ਼ੀ ਲਈ, ਜਿਨ੍ਹਾਂ ਵਿੱਚ ਚੰਡੀਗੜ੍ਹ, ਮੋਹਾਲੀ, ਗੁਰਦਾਸਪੁਰ, ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਜਲੰਧਰ ਸ਼ਾਮਲ ਹਨ। ਘੁੰਮਣ ਦੇ ਘਰ ‘ਤੇ ਛਾਪਾ ਸ਼ਾਮ 6:15 ਵਜੇ ਦੇ ਕਰੀਬ ਸ਼ੁਰੂ ਹੋਇਆ। ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਏਜੰਸੀ ਨੂੰ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਅਤੇ ਕੇਸ ਦਰਜ ਕਰਨ ਦੇ ਹੁਕਮ ਦੇਣ ਤੋਂ ਇੱਕ ਦਿਨ ਬਾਅਦ ਕੀਤੀ ਗਈ ਹੈ।


