CM ਮਾਨ ਨੇ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਸ਼ਰਵਣ ਸਿੰਘ ਨਾਲ ਕੀਤੀ ਮੁਲਾਕਾਤ, ਵਧਾਈ ਅਤੇ ਭਵਿੱਖ ਲਈ ਹੱਲਾਸ਼ੇਰੀ ਦਿੱਤੀ
ਸ਼੍ਰਵਣ ਸਿੰਘ ਵੱਲੋਂ ਫੌਜੀ ਜਵਾਨਾਂ ਦੀ ਘਰੋਂ ਚਾਹ-ਪਾਣੀ ਅਤੇ ਖਾਣਾ ਲਿਜਾ ਕੇ ਕੀਤੀ ਸੇਵਾ ਬੇਹੱਦ ਸ਼ਲਾਘਾਯੋਗ ਹੈ। ਸੇਵਾ ਤੇ ਸਮਰਪਣ ਸਾਡੇ ਪੰਜਾਬੀਆਂ ਨੂੰ ਵਿਰਾਸਤ ਚੋਂ ਮਿਲੇ ਹਨ, ਖ਼ੁਸ਼ੀ ਦੀ ਗੱਲ ਹੈ ਸਾਡੀਆਂ ਪੀੜ੍ਹੀਆਂ ਇਸ ਰੀਤ ਨੂੰ ਮਾਣ ਨਾਲ ਅੱਗੇ ਵਧਾ ਰਹੀਆਂ ਹਨ।
ਅੱਜ ਪੰਜਾਬ ਵਿਧਾਨ ਸਭਾ ਵਿਖੇ ਬੀਤੇ ਦਿਨੀਂ ਮਾਣਯੋਗ ਰਾਸ਼ਟਰਪਤੀ ਜੀ ਵੱਲੋਂ ‘ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕੀਤੇ ਗਏ ਜ਼ਿਲ੍ਹਾ ਫਿਰੋਜ਼ਪੁਰ ਦੇ ਵਸਨੀਕ 10 ਸਾਲਾ ਸ਼ਰਵਣ ਸਿੰਘ ਨਾਲ ਮੁਲਾਕਾਤ ਕੀਤੀ। ਸ਼ਰਵਣ ਨੂੰ ਪੁਰਸਕਾਰ ਮਿਲਣ ਤੇ ਵਧਾਈਆਂ ਅਤੇ ਭਵਿੱਖ ਲਈ ਹੱਲਾਸ਼ੇਰੀ ਦਿੱਤੀ। ਸ਼੍ਰਵਣ ਸਿੰਘ ਵੱਲੋਂ ਫੌਜੀ ਜਵਾਨਾਂ ਦੀ ਘਰੋਂ ਚਾਹ-ਪਾਣੀ ਅਤੇ ਖਾਣਾ ਲਿਜਾ ਕੇ ਕੀਤੀ ਸੇਵਾ ਬੇਹੱਦ ਸ਼ਲਾਘਾਯੋਗ ਹੈ। ਸੇਵਾ ਤੇ ਸਮਰਪਣ ਸਾਡੇ ਪੰਜਾਬੀਆਂ ਨੂੰ ਵਿਰਾਸਤ ਚੋਂ ਮਿਲੇ ਹਨ, ਖ਼ੁਸ਼ੀ ਦੀ ਗੱਲ ਹੈ ਸਾਡੀਆਂ ਪੀੜ੍ਹੀਆਂ ਇਸ ਰੀਤ ਨੂੰ ਮਾਣ ਨਾਲ ਅੱਗੇ ਵਧਾ ਰਹੀਆਂ ਹਨ।
ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਚੱਕ ਤਰਾਂ ਵਾਲੀ ਦੇ 10 ਸਾਲਾ ਬੱਚੇ ਮਾਸਟਰ ਸ਼ਰਵਣ ਸਿੰਘ ਨੂੰ ਅੱਜ 26 ਦਸੰਬਰ, 2025 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕੀਤਾ। ਮਈ 2025 ‘ਚ ਆਪਰੇਸ਼ਨ ਸਿੰਦੂਰ ਦੌਰਾਨ ਸ਼ਰਵਣ ਸਿੰਘ ਨੂੰ ਉਸ ਦੀ ਹਿੰਮਤ, ਸੂਝ-ਬੂਝ ਅਤੇ ਨਿਰਸੁਆਰਥ ਸੇਵਾ ਲਈ ਇਹ ਪੁਰਸਕਾਰ ਦਿੱਤਾ ਗਿਆ ਹੈ।
ਅੱਜ ਪੰਜਾਬ ਵਿਧਾਨ ਸਭਾ ਵਿਖੇ ਬੀਤੇ ਦਿਨੀਂ ਮਾਣਯੋਗ ਰਾਸ਼ਟਰਪਤੀ ਜੀ ਵੱਲੋਂ ‘ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕੀਤੇ ਗਏ ਜ਼ਿਲ੍ਹਾ ਫਿਰੋਜ਼ਪੁਰ ਦੇ ਵਸਨੀਕ 10 ਸਾਲਾ ਸ਼੍ਰਵਣ ਸਿੰਘ ਨਾਲ ਮੁਲਾਕਾਤ ਕੀਤੀ। ਸ਼੍ਰਵਣ ਨੂੰ ਪੁਰਸਕਾਰ ਮਿਲਣ ਤੇ ਵਧਾਈਆਂ ਅਤੇ ਭਵਿੱਖ ਲਈ ਹੱਲਾਸ਼ੇਰੀ ਦਿੱਤੀ। ਸ਼੍ਰਵਣ ਸਿੰਘ ਵੱਲੋਂ ਫੌਜੀ ਜਵਾਨਾਂ ਦੀ ਘਰੋਂ pic.twitter.com/26cMTC6cPY
— Bhagwant Mann (@BhagwantMann) December 30, 2025
ਆਪ੍ਰੇਸ਼ਨ ਸਿੰਦੂਰ ਵਿੱਚ ਨਿਭਾਈ ਅਹਿਮ ਭੂਮਿਕਾ
ਜ਼ਿਕਰਯੋਗ ਹੈ ਕਿ ਸਰਹੱਦੀ ਤਣਾਅ ਦੌਰਾਨ ਚਲਾਏ ਗਏ ‘ਆਪ੍ਰੇਸ਼ਨ ਸਿੰਦੂਰ’ ਵੇਲੇ ਸ਼ਰਵਣ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਫੌਜੀ ਜਵਾਨਾਂ ਦੀ ਸੇਵਾ ਕੀਤੀ ਸੀ। ਉਹ ਰੋਜ਼ਾਨਾ ਆਪਣੇ ਘਰੋਂ ਫੌਜੀ ਜਵਾਨਾਂ ਲਈ ਚਾਹ-ਪਾਣੀ, ਲੱਸੀ ਅਤੇ ਖਾਣਾ ਲੈ ਕੇ ਜਾਂਦਾ ਸੀ। ਛੋਟੀ ਉਮਰ ਵਿੱਚ ਦੇਸ਼ ਦੇ ਰਖਵਾਲਿਆਂ ਪ੍ਰਤੀ ਅਜਿਹਾ ਹੌਸਲਾ ਦੇਖ ਕੇ ਭਾਰਤੀ ਫੌਜ ਨੇ ਵੀ ਉਸ ਨੂੰ ਸਨਮਾਨਿਤ ਕੀਤਾ ਸੀ ਅਤੇ ਹੁਣ ਭਾਰਤ ਸਰਕਾਰ ਵੱਲੋਂ ਉਸ ਨੂੰ ਬੱਚਿਆਂ ਲਈ ਦਿੱਤੇ ਜਾਣ ਵਾਲੇ ਸਰਵਉੱਚ ਨਾਗਰਿਕ ਸਨਮਾਨ ਨਾਲ ਨਿਵਾਜਿਆ ਗਿਆ ਹੈ।
ਸ਼ਰਵਣ ਸਿੰਘ ਆਪਣੇ ਮਾਪਿਆਂ ਨਾਲ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਦੇਖਣ ਆਇਆ ਹੈ। ਸ਼ਰਵਣ ਨੂੰ ਸਰਕਾਰ ਵੱਲੋਂ ਸੱਦਾ ਦਿੱਤਾ ਗਿਆ ਸੀ। ਮੁੱਖ ਮੰਤਰੀ ਮਾਨ ਨੇ ਬੱਚੇ ਦੇ ਦੇਸ਼ ਪ੍ਰਤੀ ਹੌਸਲੇ ਅਤੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਅਜਿਹੇ ਹੋਣਹਾਰ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹਨ।


