ਪੰਜਾਬ ਦੇ CM ਭਗਵੰਤ ਮਾਨ ਦਾ ਜਨਮ ਦਿਨ, PM ਮੋਦੀ ਸਣੇ ਕਈ ਆਗੂਆਂ ਨੇ ਦਿੱਤੀ ਵਧਾਈ

Updated On: 

17 Oct 2025 18:35 PM IST

CM Bhagwant Singh Mann Birthday: PM ਨਰਿੰਦਰ ਮੋਦੀ ਨੇ CM ਭਗਵੰਤ ਮਾਨ ਨੂੰ ਜਨਮਦਿਨ ਵਧਾਈ ਦਿੰਦਿਆਂ ਟਵੀਟ ਕਰਦਿਆਂ ਲਿਖਿਆ-CM ਭਗਵੰਤ ਮਾਨ ਨੂੰ ਜਨਮਦਿਨ ਦੀ ਵਧਾਈ ਤੇ ਨਾਲ ਹੀ ਉਨ੍ਹਾਂ ਨੇ ਲੰਬੀ ਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਵੀ ਕੀਤੀ।

ਪੰਜਾਬ ਦੇ CM ਭਗਵੰਤ ਮਾਨ ਦਾ ਜਨਮ ਦਿਨ, PM ਮੋਦੀ ਸਣੇ ਕਈ ਆਗੂਆਂ ਨੇ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਨਮ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਸੀਐੱਮ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਸਣੇ ਕਈ ਆਗੂਆਂ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ।

ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

PM ਨਰਿੰਦਰ ਮੋਦੀ ਨੇ CM ਭਗਵੰਤ ਮਾਨ ਨੂੰ ਜਨਮਦਿਨ ਵਧਾਈ ਦਿੰਦਿਆਂ ਟਵੀਟ ਕਰਦਿਆਂ ਲਿਖਿਆ-CM ਭਗਵੰਤ ਮਾਨ ਨੂੰ ਜਨਮਦਿਨ ਦੀ ਵਧਾਈ ਤੇ ਨਾਲ ਹੀ ਉਨ੍ਹਾਂ ਨੇ ਲੰਬੀ ਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਵੀ ਕੀਤੀ।

ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਨ ਸਾਬ੍ਹ- ਗੁਰਪ੍ਰੀਤ ਕੌਰ

ਇਸੇ ਤਰ੍ਹਾਂ ਸੀਐੱਮ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ CM ਭਗਵੰਤ ਮਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ। ਤਸਵੀਰ ਸਾਂਝੀ ਕਰ ਕੇ ਲਿਖਿਆ -ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਨ ਸਾਬ੍ਹ, ਹਮੇਸ਼ਾ ਚੜ੍ਹਦੀਕਲਾ ਚ ਰਹੋ। ਪੰਜਾਬ ਤੇ ਪੰਜਾਬੀਆਂ ਲਈ ਇਸੇ ਤਰ੍ਹਾਂ ਕੰਮ ਕਰਦੇ ਰਹੋ।

ਕੇਜਰੀਵਾਲ ਨੇ ਮੁੱਖ ਮੰਤਰੀ ਨੇ ਦਿੱਤੀ ਵਧਾਈ

AAP ਸੁਪਰੀਮੋ ਅਰਵਿੰਦ ਕੇਜਰੀਵਾਲ ਨੇ CM ਭਗਵੰਤ ਮਾਨ ਨੂੰ ਦਿੱਤੀ ਜਨਮਦਿਨ ਦੀ ਵਧਾਈ। ਉਨ੍ਹਾਂ ਕਿਹਾ- ਪਰਮਾਤਮਾ ਤੁਹਾਨੂੰ ਲੰਬੀ ਉਮਰ, ਚੰਗੀ ਸਿਹਤ ਤੇ ਲੋਕਾਂ ਦੀ ਸੇਵਾ ਕਰਨ ਦੀ ਤਾਕਤ ਦੇਣ। ਤੁਸੀਂ ਇਸੇ ਤਰ੍ਹਾਂ ਪੰਜਾਬ ਦੇ ਹਰ ਘਰ ਚ ਖੁਸ਼ੀਆਂ ਵੰਡਦੇ ਰਹੋ। ਭਗਵਾਨ ਤੁਹਾਨੂੰ ਲੰਬੀ ਉਮਰ, ਚੰਗੀ ਸਿਹਤ ਤੇ ਲੋਕਾਂ ਦੀ ਸੇਵਾ ਕਰਨ ਦੀ ਨਿਰੰਤਰ ਊਰਜਾ ਦੇਣ। ਤੁਸੀਂ ਇੰਝ ਹੀ ਪੰਜਾਬ ਦੇ ਹਰ ਘਰ ਵਿੱਚ ਖੁਸ਼ੀਆਂ ਵੰਡਦੇ ਰਹੋ।

ਮੁੱਖ ਮੰਤਰੀ ਮਾਨ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ- ਸਿਸੋਦੀਆ

ਮਨੀਸ਼ ਸਿਸੋਦੀਆ ਨੇ CM ਮਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਤੇ ਕਿਹਾ ਕਿ ਮੇਰੇ ਪਿਆਰੇ ਦੋਸਤ, ਮਿਸ਼ਨ ਰੰਗਲਾ ਪੰਜਾਬ ਦੇ ਕਮਾਂਡਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ। ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਡਾ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਸਾਕਾਰ ਹੋਵੇ। ਪੰਜਾਬ ਦੇ ਭਵਿੱਖ ਦੀ ਵਾਗਡੋਰ ਤੁਹਾਡੇ ਮਜ਼ਬੂਤ ਮੋਢਿਆਂ ਤੇ ਹੈ। ਭਗਵਾਨ ਤੁਹਾਨੂੰ ਸਿਹਤਮੰਦ, ਖੁਸ਼ ਤੇ ਊਰਜਾ ਨਾਲ ਭਰਪੂਰ ਰੱਖਣ ਤੇ ਤੁਹਾਨੂੰ ਲਗਾਤਾਰ ਲੰਬੇ ਸਮੇਂ ਤੱਕ ਮੁੱਖ ਮੰਤਰੀ ਵਜੋਂ ਪੰਜਾਬ ਦੇ ਲੋਕਾਂ ਦੀ ਸੇਵਾ ਵਿਚ ਲਗਾ ਕੇ ਰੱਖਣ।

ਕਈ ਵੱਡੇ ਆਗੂਆਂ ਨੇ ਵਧਾਈ ਦਿੱਤੀ

ਇਸ ਤੋਂ ਇਲਾਵਾ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤਿਸ਼ੀ, ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰਿਆ ਸਣੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਨਮ ਦਿਹਾੜੇ ਦੀ ਵਧਾਈ ਦਿੱਤੀ।