ਪੰਜਾਬ ਦੇ CM ਭਗਵੰਤ ਮਾਨ ਦਾ ਜਨਮ ਦਿਨ, PM ਮੋਦੀ ਸਣੇ ਕਈ ਆਗੂਆਂ ਨੇ ਦਿੱਤੀ ਵਧਾਈ
CM Bhagwant Singh Mann Birthday: PM ਨਰਿੰਦਰ ਮੋਦੀ ਨੇ CM ਭਗਵੰਤ ਮਾਨ ਨੂੰ ਜਨਮਦਿਨ ਵਧਾਈ ਦਿੰਦਿਆਂ ਟਵੀਟ ਕਰਦਿਆਂ ਲਿਖਿਆ-CM ਭਗਵੰਤ ਮਾਨ ਨੂੰ ਜਨਮਦਿਨ ਦੀ ਵਧਾਈ ਤੇ ਨਾਲ ਹੀ ਉਨ੍ਹਾਂ ਨੇ ਲੰਬੀ ਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਵੀ ਕੀਤੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਨਮ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਸੀਐੱਮ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਸਣੇ ਕਈ ਆਗੂਆਂ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ।
ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
PM ਨਰਿੰਦਰ ਮੋਦੀ ਨੇ CM ਭਗਵੰਤ ਮਾਨ ਨੂੰ ਜਨਮਦਿਨ ਵਧਾਈ ਦਿੰਦਿਆਂ ਟਵੀਟ ਕਰਦਿਆਂ ਲਿਖਿਆ-CM ਭਗਵੰਤ ਮਾਨ ਨੂੰ ਜਨਮਦਿਨ ਦੀ ਵਧਾਈ ਤੇ ਨਾਲ ਹੀ ਉਨ੍ਹਾਂ ਨੇ ਲੰਬੀ ਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਵੀ ਕੀਤੀ।
Heartfelt gratitude for the warm birthday wishes PM Narendra Modi ji.@narendramodi https://t.co/nJnuLfyUh8
— Bhagwant Mann (@BhagwantMann) October 17, 2025
ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਨ ਸਾਬ੍ਹ- ਗੁਰਪ੍ਰੀਤ ਕੌਰ
ਇਸੇ ਤਰ੍ਹਾਂ ਸੀਐੱਮ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ CM ਭਗਵੰਤ ਮਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ। ਤਸਵੀਰ ਸਾਂਝੀ ਕਰ ਕੇ ਲਿਖਿਆ -ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਨ ਸਾਬ੍ਹ, ਹਮੇਸ਼ਾ ਚੜ੍ਹਦੀਕਲਾ ਚ ਰਹੋ। ਪੰਜਾਬ ਤੇ ਪੰਜਾਬੀਆਂ ਲਈ ਇਸੇ ਤਰ੍ਹਾਂ ਕੰਮ ਕਰਦੇ ਰਹੋ।
ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਨ ਸਾਬ੍ਹਹਮੇਸ਼ਾ ਚੜ੍ਹਦੀਕਲਾ ਚ ਰਹੋ..ਪੰਜਾਬ ਤੇ ਪੰਜਾਬੀਆਂ ਲਈ ਇਸੇ ਤਰ੍ਹਾਂ ਕੰਮ ਕਰਦੇ ਰਹੋ pic.twitter.com/NXvqwdIYc3
— Gurpreet Kaur Mann (@PBGurpreetKaur) October 17, 2025ਇਹ ਵੀ ਪੜ੍ਹੋ
ਕੇਜਰੀਵਾਲ ਨੇ ਮੁੱਖ ਮੰਤਰੀ ਨੇ ਦਿੱਤੀ ਵਧਾਈ
AAP ਸੁਪਰੀਮੋ ਅਰਵਿੰਦ ਕੇਜਰੀਵਾਲ ਨੇ CM ਭਗਵੰਤ ਮਾਨ ਨੂੰ ਦਿੱਤੀ ਜਨਮਦਿਨ ਦੀ ਵਧਾਈ। ਉਨ੍ਹਾਂ ਕਿਹਾ- ਪਰਮਾਤਮਾ ਤੁਹਾਨੂੰ ਲੰਬੀ ਉਮਰ, ਚੰਗੀ ਸਿਹਤ ਤੇ ਲੋਕਾਂ ਦੀ ਸੇਵਾ ਕਰਨ ਦੀ ਤਾਕਤ ਦੇਣ। ਤੁਸੀਂ ਇਸੇ ਤਰ੍ਹਾਂ ਪੰਜਾਬ ਦੇ ਹਰ ਘਰ ਚ ਖੁਸ਼ੀਆਂ ਵੰਡਦੇ ਰਹੋ। ਭਗਵਾਨ ਤੁਹਾਨੂੰ ਲੰਬੀ ਉਮਰ, ਚੰਗੀ ਸਿਹਤ ਤੇ ਲੋਕਾਂ ਦੀ ਸੇਵਾ ਕਰਨ ਦੀ ਨਿਰੰਤਰ ਊਰਜਾ ਦੇਣ। ਤੁਸੀਂ ਇੰਝ ਹੀ ਪੰਜਾਬ ਦੇ ਹਰ ਘਰ ਵਿੱਚ ਖੁਸ਼ੀਆਂ ਵੰਡਦੇ ਰਹੋ।
शुभकामनाओं के लिए बहुत-बहुत धन्यवाद अरविंद जी …आपका साथ और मार्गदर्शन यूँ ही मिलता रहे, यही मेरी सबसे बड़ी ताकत है… https://t.co/GT4No3menD
— Bhagwant Mann (@BhagwantMann) October 17, 2025
ਮੁੱਖ ਮੰਤਰੀ ਮਾਨ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ- ਸਿਸੋਦੀਆ
ਮਨੀਸ਼ ਸਿਸੋਦੀਆ ਨੇ CM ਮਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਤੇ ਕਿਹਾ ਕਿ ਮੇਰੇ ਪਿਆਰੇ ਦੋਸਤ, ਮਿਸ਼ਨ ਰੰਗਲਾ ਪੰਜਾਬ ਦੇ ਕਮਾਂਡਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ। ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਡਾ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਸਾਕਾਰ ਹੋਵੇ। ਪੰਜਾਬ ਦੇ ਭਵਿੱਖ ਦੀ ਵਾਗਡੋਰ ਤੁਹਾਡੇ ਮਜ਼ਬੂਤ ਮੋਢਿਆਂ ਤੇ ਹੈ। ਭਗਵਾਨ ਤੁਹਾਨੂੰ ਸਿਹਤਮੰਦ, ਖੁਸ਼ ਤੇ ਊਰਜਾ ਨਾਲ ਭਰਪੂਰ ਰੱਖਣ ਤੇ ਤੁਹਾਨੂੰ ਲਗਾਤਾਰ ਲੰਬੇ ਸਮੇਂ ਤੱਕ ਮੁੱਖ ਮੰਤਰੀ ਵਜੋਂ ਪੰਜਾਬ ਦੇ ਲੋਕਾਂ ਦੀ ਸੇਵਾ ਵਿਚ ਲਗਾ ਕੇ ਰੱਖਣ।
जन्मदिन की शुभकामनाएं देने के लिए मनीष जी आप का बहुत बहुत धन्यवाद। https://t.co/5Si4L7bO8b
— Bhagwant Mann (@BhagwantMann) October 17, 2025
ਕਈ ਵੱਡੇ ਆਗੂਆਂ ਨੇ ਵਧਾਈ ਦਿੱਤੀ
ਇਸ ਤੋਂ ਇਲਾਵਾ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤਿਸ਼ੀ, ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰਿਆ ਸਣੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਨਮ ਦਿਹਾੜੇ ਦੀ ਵਧਾਈ ਦਿੱਤੀ।जन्मदिन की शुभकामनाएँ देने के लिए आप का बहुत बहुत धन्यवाद शिवराज चौहान जी… https://t.co/acUObgFJJu
— Bhagwant Mann (@BhagwantMann) October 17, 2025


