ਨੈਂਸੀ ਗਰੇਵਾਲ ਦੀ ਮਾਂ ਨੇ ਕਤਲ ਦਾ ਕੀਤਾ ਖੁਲਾਸਾ, ਇਸ ਵਿਅਕਤੀ ‘ਤੇ ਲਗਾਏ ਇਲਜ਼ਾਮ
45 ਸਾਲਾ ਨੈਂਸੀ ਗਰੇਵਾਲ, ਓਨਟਾਰੀਓ ਦੇ ਲਾਸਾਲੇ 'ਚ ਰਹਿ ਰਹੀ ਸੀ। ਰਿਪੋਰਟਾਂ ਅਨੁਸਾਰ, ਹਮਲਾਵਰਾਂ ਨੇ ਮੰਗਲਵਾਰ ਰਾਤ 9:30 ਵਜੇ ਦੇ ਕਰੀਬ ਉਸ ਦੇ ਘਰ ਅੰਦਰ ਵੜ ਕੇ ਹਮਲਾ ਕੀਤਾ। ਇਸ ਘਟਨਾ ਤੋਂ ਬਾਅਦ, ਮ੍ਰਿਤਕ ਨੈਂਸੀ ਦੀ ਮਾਂ ਮੀਡੀਆ ਦੇ ਸਾਹਮਣੇ ਆਈ ਹੈ ਤੇ ਉਨ੍ਹਾਂ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ।
ਨੈਨਸੀ ਗਰੇਵਾਲ ਦੀ ਮਾਂ ਨੇ ਕਤਲ ਦਾ ਕੀਤਾ ਖੁਲਾਸਾ
ਕੈਨੇਡਾ ‘ਚ ਰਹਿਣ ਵਾਲੀ 45 ਸਾਲਾ ਸੋਸ਼ਲ ਮੀਡੀਆ ਇਨਫਲੂਐਂਸਰ ਨੈਂਸੀ ਗਰੇਵਾਲ ਦਾ ਲਾਸਾਲੇ ਦੇ ਵਿੰਡਸਰ ਸਥਿਤ ਉਸ ਦੇ ਘਰ ‘ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। 45 ਸਾਲਾ ਗਰੇਵਾਲ, ਓਨਟਾਰੀਓ ਦੇ ਲਾਸਾਲੇ ‘ਚ ਰਹਿ ਰਹੀ ਸੀ। ਰਿਪੋਰਟਾਂ ਅਨੁਸਾਰ, ਹਮਲਾਵਰਾਂ ਨੇ ਮੰਗਲਵਾਰ ਰਾਤ 9:30 ਵਜੇ ਦੇ ਕਰੀਬ ਉਸ ਦੇ ਘਰ ਅੰਦਰ ਵੜ ਕੇ ਹਮਲਾ ਕੀਤਾ। ਇਸ ਘਟਨਾ ਤੋਂ ਬਾਅਦ, ਮ੍ਰਿਤਕ ਨੈਂਸੀ ਦੀ ਮਾਂ ਮੀਡੀਆ ਦੇ ਸਾਹਮਣੇ ਆਈ ਹੈ ਤੇ ਉਨ੍ਹਾਂ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ।
ਦੱਸ ਦੇਈਏ ਕਿ ਨੈਂਸੀ ਗਰੇਵਾਲ ਮੂਲ ਰੂਪ ‘ਚ ਜਲੰਧਰ ਦੀ ਰਹਿਣ ਵਾਲੀ ਹੈ। ਉਨ੍ਹਾਂ ਦੀ ਮਾਂ ਤੇਜਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਧੀ ਦਾ ਦੁਸ਼ਮਣਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਹ ਹਸਪਤਾਲ ਵੀ ਨਹੀਂ ਪਹੁੰਚ ਸਕੀ ਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਨੈਨਸੀ ਦੇ ਦੁਸ਼ਮਣ ਉੱਥੇ ਗੁਰਦੁਆਰਾ ਸਾਹਿਬ ‘ਚ ਬੈਠੇ ਹਨ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਜਸਵੀਰ ਸਿੰਘ ਰੋਡੇ ਦਾ ਸਾਂਡੂ ਅਵਤਾਰ ਸਿੰਘ ਉਸ ਦੀ ਧੀ ਨਾਲ ਦੁਸ਼ਮਣੀ ਰੱਖਦਾ ਸੀ ਤੇ ਉਹ ਚਾਹੁੰਦਾ ਸੀ ਕਿ ਉਹ ਮੁਆਫੀ ਮੰਗੇ।
‘ਗਰੀਬਾਂ ਦੀ ਮਦਦ ਕਰਦੀ ਸੀ ਨੈਂਸੀ’
ਨੈਂਸੀ ਗਰੇਵਾਲ ਦੀ ਮਾਂ ਕਿਹਾ ਕਿ ਉਨ੍ਹਾਂ ਦੀ ਧੀ ਗਰੀਬਾਂ ਦੀ ਮਦਦ ਕਰਦੀ ਸੀ। ਉਹ ਇੱਕ ਅਜਿਹੀ ਕੁੜੀ ਸੀ ਜੋ ਸੱਚਾਈ ਦੇ ਮਾਰਗ ‘ਤੇ ਚੱਲਦੀ ਸੀ। ਮਾਂ ਕਹਿੰਦੀ ਹੈ ਕਿ ਵਿੰਡਸਰ ‘ਚ ਖਾਲਿਸਤਾਨੀ ਗੁਰਦੁਆਰਾ ਭਰਿਆ ਹੋਇਆ ਹੈ।
ਉਨ੍ਹਾਂ ਦੀ ਮਾਂ ਨੇ ਕਿਹਾ ਕਿ ਧੀ ‘ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਹੈ ਤੇ ਉਸ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਸੀ, ਪਰ ਉਹ ਬਚ ਗਈ। ਇੱਕ ਆਦਮੀ ਨੂੰ ਧੀ ਦੀ ਰੇਕੀ ਕਰਨ ਲਈ ਘਰ ਭੇਜਿਆ ਗਿਆ ਸੀ ਤੇ ਉਸਨੇ ਆਪਣਾ ਮੂੰਹ ਢੱਕਿਆ ਹੋਇਆ ਸੀ। ਸੀਸੀਟੀਵੀ ਕੈਮਰੇ ਲੱਗੇ ਦੇਖ ਕੇ, ਉਹ ਡਰ ਕੇ ਭੱਜ ਗਿਆ।
ਮਾਂ ਨੇ ਕਿਹਾ ਕਿ ਧੀ 2018 ‘ਚ ਕੈਨੇਡਾ ਗਈ ਸੀ ਤੇ ਨਰਸਿੰਗ ਕੋਰਸ ਪੂਰਾ ਕੀਤਾ ਸੀ। ਇਸ ਤੋਂ ਬਾਅਦ, ਉਹ ਸਵੇਰੇ ਇੱਕ ਪੈਰਾਮਿਡ ਕੰਪਨੀ ‘ਚ ਤੇ ਦੇਰ ਸ਼ਾਮ ਨੂੰ ਇੱਕ ਕੇਅਰ ਪਾਰਟਸ ਵੇਅਰ ਕੰਪਨੀ ‘ਚ ਕੰਮ ਕਰਦੀ ਸੀ। ਉਨ੍ਹਾਂ ਨੇ ਆਖਰੀ ਵਾਰ 2 ਤਰੀਕ ਨੂੰ ਆਪਣੀ ਧੀ ਨਾਲ ਫ਼ੋਨ ‘ਤੇ ਗੱਲ ਕੀਤੀ ਸੀ।
