ਸੰਗਰੂਰ ਦੇ ਸਿੱਖ ਡੇਰੇ ‘ਚ ਲਗਾਇਆ ਇਫਤਾਰ ਲੰਗਰ, ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਖੁਲਵਾਇਆ ਰੋਜ਼ਾ

Updated On: 

05 Mar 2026 16:55 PM IST

ਸਿੱਖਾਂ ਨੇ ਸੰਗਰੂਰ ਜ਼ਿਲ੍ਹੇ ਦੇ ਦੋ ਪਿੰਡਾਂ ਦੇ ਸਿੱਖ ਡੇਰੀਆਂ ਵਿੱਚ ਮੁਸਲਮਾਨ ਭਾਈਚਾਰੇ ਦੇ ਲਈ ਇਫਤਾਰ ਦਾ ਆਯੋਜਨ ਕੀਤਾ। ਨੇੜਲੇ ਪਿੰਡਾਂ ਦੇ ਲੋਕ ਲੰਗਰ ਤਿਆਰ ਕਰਨ ਲਈ ਦੋਵਾਂ ਡੇਰੀਆਂ ਵਿੱਚ ਪਹੁੰਚੇ। ਇਨ੍ਹਾਂ ਡੇਰੀਆਂ ਵੱਲੋਂ ਆਲੇ ਦੁਆਲੇ ਦੇ ਪਿੰਡਾਂ ਵਿੱਚ ਰਹਿਣ ਵਾਲੇ ਮੁਸਲਿਮ ਪਰਿਵਾਰਾਂ ਨੂੰ ਆਪਣਾ ਰੋਜ਼ਾ ਤੋੜਨ ਲਈ ਸੱਦਾ ਦਿੱਤਾ ਗਿਆ।

ਸੰਗਰੂਰ ਦੇ ਸਿੱਖ ਡੇਰੇ ਚ ਲਗਾਇਆ ਇਫਤਾਰ ਲੰਗਰ, ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਖੁਲਵਾਇਆ ਰੋਜ਼ਾ

ਸੰਗਰੂਰ ਦੇ ਸਿੱਖ ਡੇਰੇ 'ਚ ਲਗਾਇਆ ਇਫਤਾਰ ਲੰਗਰ

Follow Us On

ਸੰਗਰੂਰ ਦੇ ਭਵਾਨੀਗੜ੍ਹ ਦੇ ਨੇੜਲੇ ਪਿੰਡ ਰਾਜਪੁਰਾ ਵਿੱਚ ਇਨਸਾਨੀਅਤ ਅਤੇ ਭਾਈਚਾਰਕ ਸਾਂਝ ਦੀ ਸੁੰਦਰ ਝਲਕ ਵੇਖਣ ਨੂੰ ਮਿਲੀ। ਜਿੱਥੇ ਇੱਕ ਪਾਸੇ ਸਮਾਜ ਵਿੱਚ ਕਈ ਵਾਰ ਜਾਤ-ਪਾਤ ਅਤੇ ਧਰਮ ਦੇ ਨਾਂ ਤੇ ਵੱਖਰੇਵਾਂ ਦੇਖਣ ਨੂੰ ਮਿਲਦਾ ਹੈ। ਉੱਥੇ ਹੀ ਇਸ ਪਿੰਡ ਵਿੱਚ ਲੋਕਾਂ ਨੇ ਇਕਤਾ ਅਤੇ ਪਿਆਰ ਦਾ ਵੱਡਾ ਸੁਨੇਹਾ ਦਿੱਤਾ।

ਮੁਸਲਿਮ ਭਾਈਚਾਰੇ ਲਈ ਰੋਜ਼ਾ ਖੁਲਵਾਉਣ ਦੀ ਵਿਸ਼ੇਸ਼ ਵਿਵਸਥਾ

ਡੇਰਾ ਗੋਸਾਈ ਦਾਸ ਵਿਖੇ ਬਾਬਾ ਵਾਹਿਗੁਰੂ ਸਿੰਘ ਦੀ ਅਗਵਾਈ ਹੇਠ ਸਮੂਹ ਇਲਾਕੇ ਦੇ ਮੁਸਲਿਮ ਭਾਈਚਾਰੇ ਲਈ ਰੋਜ਼ਾ ਖੁਲਵਾਉਣ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ। ਇਸ ਮੌਕੇ ਨੇੜਲੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਪਹੁੰਚੇ ਅਤੇ ਸਾਂਝੇ ਤੌਰ ਤੇ ਇਫਤਾਰੀ ਕੀਤੀ ਗਈ।

ਸਮਾਗਮ ਦੌਰਾਨ ਬਾਬਾ ਵਾਹਿਗੁਰੂ ਸਿੰਘ ਨੇ ਕਿਹਾ ਕਿ ਸਾਡੇ ਪਿੰਡਾਂ ਵਿੱਚ ਹਮੇਸ਼ਾ ਤੋਂ ਭਾਈਚਾਰਕ ਸਾਂਝ ਮਜ਼ਬੂਤ ਰਹੀ ਹੈ ਅਤੇ ਅਸੀਂ ਜਾਤ-ਪਾਤ ਤੋਂ ਉੱਪਰ ਉੱਠ ਕੇ ਇੱਕ ਪਰਿਵਾਰ ਵਾਂਗ ਰਹਿੰਦੇ ਹਾਂ। ਉਹਨਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਲੋਕਾਂ ਨੂੰ ਨੇੜੇ ਲਿਆਉਂਦੇ ਹਨ ਅਤੇ ਆਪਸੀ ਭਰੋਸੇ ਨੂੰ ਹੋਰ ਮਜ਼ਬੂਤ ਕਰਦੇ ਹਨ।

ਮੁਸਲਿਮ ਭਾਈਚਾਰੇ ਦਾ ਰੋਜ਼ਾ ਖੁਲਵਾ ਕੇ ਦਿੱਤਾ ਵੱਡਾ ਸੁਨੇਹਾ

ਉਨ੍ਹਾਂ ਨੇ ਸਮਾਜ ਨੂੰ ਸੰਦੇਸ਼ ਦਿੱਤਾ ਕਿ ਧਰਮ ਅਤੇ ਜਾਤ ਦੇ ਨਾਂ ਤੇ ਵੰਡ ਪੈਦਾ ਕਰਨ ਦੀ ਬਜਾਏ ਸਾਰੇ ਲੋਕਾਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਉਪਰਾਲੇ ਸਮਾਜ ਵਿੱਚ ਪਿਆਰ, ਸਾਂਝ ਅਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ। ਇਹ ਪ੍ਰੋਗਰਾਮ ਨਾ ਸਿਰਫ਼ ਇਫਤਾਰੀ ਤੱਕ ਸੀਮਿਤ ਰਿਹਾ, ਸਗੋਂ ਇਹ ਲੋਕਾਂ ਲਈ ਇੱਕ ਵੱਡਾ ਸੁਨੇਹਾ ਬਣਿਆ ਕਿ ਮਨੁੱਖਤਾ ਸਭ ਤੋਂ ਵੱਡਾ ਧਰਮ ਹੈ।

ਸੱਤ ਪਿੰਡਾਂ ਦੇ ਮੁਸਲਿਮ ਪਰਿਵਾਰ ਹੁੰਦੇ ਹਨ ਸ਼ਾਮਲ

ਡੇਰੇ ਦੇ ਸੇਵਾਦਾਰ ਮੋਰਵਿੰਦਰ ਸਿੰਘ ਨੇ ਦੱਸਿਆ ਕਿ ਆਲੇ-ਦੁਆਲੇ ਦੇ ਸੱਤ ਪਿੰਡਾਂ ਦੇ ਮੁਸਲਿਮ ਪਰਿਵਾਰਾਂ ਨੂੰ ਇਫਤਾਰ ਲਈ ਸੱਦਾ ਦਿੱਤਾ ਜਾਂਦਾ ਹੈ। ਸਿੱਖ ਪਰਿਵਾਰ ਡੇਰੇ ਆਉਂਦੇ ਹਨ ਅਤੇ ਮੁਸਲਿਮ ਪਰਿਵਾਰਾਂ ਦੇ ਰੋਜ਼ੇ ਖੋਲ੍ਹਣ ਦਾ ਪ੍ਰਬੰਧ ਕਰਦੇ ਹਨ। ਸਮਾਜਿਕ ਸਦਭਾਵਨਾ ਦੀ ਇਸ ਤੋਂ ਵਧੀਆ ਉਦਾਹਰਣ ਹੋਰ ਕੋਈ ਨਹੀਂ ਹੋ ਸਕਦੀ।

Follow Us