ਪੰਜਾਬੀ ਟਰੱਕ ਡਰਾਈਵਰ ਦੀ ਅਮਰੀਕਾ ‘ਚ ਮੌਤ, ਟਾਇਰ ਚੈੱਕ ਕਰਦੇ ਸਮੇਂ ਦੂਜੇ ਟਰੱਕ ਨੇ ਦਰੜਿਆ; ਜਨਵਰੀ ਵਿੱਚ ਹੋਣਾ ਸੀ ਵਿਆਹ

Updated On: 

29 Nov 2026 17:44 PM IST

ਇਹ ਘਟਨਾ 18 ਨਵੰਬਰ ਨੂੰ ਮਾਈਲ ਸਿਟੀ ਦੇ ਨੇੜੇ ਫੈਲੋਨ ਖੇਤਰ ਵਿੱਚ ਇੰਟਰਸਟੇਟ 94 (I-94) 'ਤੇ ਵਾਪਰੀ। ਪੁਲਿਸ ਨੇ 28 ਨਵੰਬਰ ਨੂੰ ਇਸ ਘਟਨਾ 'ਤੇ ਕਾਰਵਾਈ ਕੀਤੀ। ਜਿਸ ਨਾਲ ਇੱਕ ਮਾਮਲਾ ਸਾਹਮਣੇ ਆਇਆ। ਦੂਜੇ ਟਰੱਕ ਦਾ ਡਰਾਈਵਰ, ਬਿਲਿੰਗਜ਼, ਮੋਂਟਾਨਾ ਦਾ 30 ਸਾਲਾ ਨਿਵਾਸੀ, ਕਥਿਤ ਤੌਰ 'ਤੇ ਪੀਟਰਬਿਲਟ ਟਰੱਕ ਚਲਾ ਰਿਹਾ ਸੀ। ਘਟਨਾ ਤੋਂ ਬਾਅਦ ਮੁਲਜ਼ਮ ਡਰਾਈਵਰ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਟਰੱਕ ਕੰਟਰੋਲ ਗੁਆ ਬੈਠਾ।

ਪੰਜਾਬੀ ਟਰੱਕ ਡਰਾਈਵਰ ਦੀ ਅਮਰੀਕਾ ਚ ਮੌਤ, ਟਾਇਰ ਚੈੱਕ ਕਰਦੇ ਸਮੇਂ ਦੂਜੇ ਟਰੱਕ ਨੇ ਦਰੜਿਆ; ਜਨਵਰੀ ਵਿੱਚ ਹੋਣਾ ਸੀ ਵਿਆਹ

ਫਤਿਹਗੜ੍ਹ ਸਾਹਿਬ ਦੇ ਇੱਕ ਪੰਜਾਬੀ ਟਰੱਕ ਡਰਾਈਵਰ ਦੀ ਅਮਰੀਕਾ ਵਿੱਚ ਇੱਕ ਹੋਰ ਟਰੱਕ ਨਾਲ ਟਕਰਾਉਣ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ, ਜਿਸ ਦੀ ਪਛਾਣ ਗੁਰਕੀਰਤ ਸਿੰਘ ਖਰੌੜ (27) ਵਜੋਂ ਹੋਈ ਹੈ। ਉਹ ਆਪਣੇ ਟਰੱਕ ਦੇ ਟਾਇਰਾਂ ਦੀ ਜਾਂਚ ਕਰ ਰਿਹਾ ਸੀ ਜਦੋਂ ਇੱਕ ਹੋਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਘਟਨਾ 18 ਨਵੰਬਰ ਨੂੰ ਮਾਈਲ ਸਿਟੀ ਦੇ ਨੇੜੇ ਫੈਲੋਨ ਖੇਤਰ ਵਿੱਚ ਇੰਟਰਸਟੇਟ 94 (I-94) ‘ਤੇ ਵਾਪਰੀ। ਪੁਲਿਸ ਨੇ 28 ਨਵੰਬਰ ਨੂੰ ਇਸ ਘਟਨਾ ‘ਤੇ ਕਾਰਵਾਈ ਕੀਤੀ। ਜਿਸ ਨਾਲ ਇੱਕ ਮਾਮਲਾ ਸਾਹਮਣੇ ਆਇਆ। ਦੂਜੇ ਟਰੱਕ ਦਾ ਡਰਾਈਵਰ, ਬਿਲਿੰਗਜ਼, ਮੋਂਟਾਨਾ ਦਾ 30 ਸਾਲਾ ਨਿਵਾਸੀ, ਕਥਿਤ ਤੌਰ ‘ਤੇ ਪੀਟਰਬਿਲਟ ਟਰੱਕ ਚਲਾ ਰਿਹਾ ਸੀ। ਘਟਨਾ ਤੋਂ ਬਾਅਦ ਮੁਲਜ਼ਮ ਡਰਾਈਵਰ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਟਰੱਕ ਕੰਟਰੋਲ ਗੁਆ ਬੈਠਾ। ਜਿਸ ਕਾਰਨ ਹਾਦਸਾ ਵਾਪਰਿਆ। ਹਾਲਾਂਕਿ, ਹਾਦਸੇ ਦੇ ਸਹੀ ਕਾਰਨਾਂ ਦੀ ਅਜੇ ਵੀ ਸਥਾਨਕ ਅਧਿਕਾਰੀਆਂ ਅਤੇ ਸਬੰਧਤ ਏਜੰਸੀਆਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ।

ਜਨਵਰੀ ਵਿੱਚ ਹੋਣਾ ਸੀ ਵਿਆਹ

ਗੁਰਕੀਰਤ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਸੀ। ਪਰਿਵਾਰ ਵਿੱਚ ਹੁਣ ਉਸ ਦੀ ਮਾਂ ਅਤੇ ਦਾਦੀ ਹਨ। ਜਾਣਕਾਰਾਂ ਅਤੇ ਸਾਥੀਆਂ ਦੇ ਮੁਤਾਬਕ, ਗੁਰਕੀਰਤ ਦਾ ਵਿਆਹ ਅਗਲੇ ਮਹੀਨੇ ਜਨਵਰੀ 2027 ਵਿੱਚ ਹੋਣਾ ਤੈਅ ਸੀ।

ਇਹ ਉਸ ਦਾ ਆਖਰੀ ਫੇਰਾ ਸੀ। ਜਿਸ ਤੋਂ ਬਾਅਦ ਉਸਨੇ ਐਡਮੰਟਨ ਵਿੱਚ ਵਿਆਹ ਤੋਂ ਪਹਿਲਾਂ ਦੀਆਂ ਛੁੱਟੀਆਂ ਬੁੱਕ ਕੀਤੀਆਂ ਸਨ। ਦੋਸਤਾਂ ਨੇ ਉਸ ਨੂੰ ਇੱਕ ਹੱਸਮੁੱਖ, ਸਕਾਰਾਤਮਕ ਨੌਜਵਾਨ ਦੱਸਿਆ ਜੋ ਪੂਰੇ ਗਰੁੱਪ ਦੀ ਰੌਣਕ ਸੀ।

ਨਕਲੀ ਗੋ ਫੰਡਾਂ ਤੋਂ ਸਾਵਧਾਨ ਰਹਿਣ ਦੀ ਅਪੀਲ

ਇਸ ਦੌਰਾਨ ਗੁਰਕੀਰਤ ਦੇ ਨਾਲ ਰਹਿਣ ਵਾਲੇ ਦੋਸਤਾਂ ਅਤੇ ਜਾਣਕਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਫਰਜ਼ੀ ਗੋ ਫੰਡਿੰਗ ਮੁਹਿੰਮਾਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਰਿਵਾਰ ਜਾਂ ਦੋਸਤਾਂ ਦੁਆਰਾ ਅਜੇ ਤੱਕ ਕੋਈ ਅਧਿਕਾਰਤ GoFundMe ਜਾਂ ਹੋਰ ਦਾਨ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਤਸਦੀਕ ਦੇ ਉਸਦੇ ਨਾਮ ‘ਤੇ ਸਾਂਝੇ ਕੀਤੇ ਜਾ ਰਹੇ ਕਿਸੇ ਵੀ ਲਿੰਕ ਜਾਂ ਅਪੀਲ ‘ਤੇ ਭਰੋਸਾ ਨਾ ਕਰਨ ਅਤੇ ਅਧਿਕਾਰਤ ਅਪਡੇਟਸ ਦੀ ਉਡੀਕ ਕਰਨ।

Loading...
Unable to load recommendations.
Follow Us
Related Stories
ਤਰਨਤਾਰਨ ‘ਚ ਡਰੋਨ ਰਾਹੀਂ ਸੁੱਟੀ ਨਸ਼ੇ ਦੀ ਖੇਪ: BSF-ਪੁਲਿਸ ਦੀ ਪਿੰਡ ਭੂਸੇ ਵਿੱਚ ਤਲਾਸ਼ੀ ਮੁਹਿੰਮ, 4 ਕਿਲੋ ਹੈਰੋਇਨ ਬਰਾਮਦ
SSOC ਅੰਮ੍ਰਿਤਸਰ ਤੇ ਜਲੰਧਰ ਕਾਊਂਟਰ ਇੰਟੈਲੀਜੈਂਸ ਦੀ ਕਾਰਵਾਈ: 4 ਹੈਂਡ ਗ੍ਰਨੇਡ, 2 ਪਿਸਤੌਲ ਸਣੇ 2 ਕਾਬੂ
ਅੰਮ੍ਰਿਤਸਰ: ਨੰਗਲੀ ‘ਚ ਨਸ਼ਾ ਵੇਚਣ ਦਾ ਵਿਰੋਧ ਕਰਨ ਤੇ ਹਮਲੇ ਦਾ ਇਲਜ਼ਾਮ, ਕਹੀ ਦੇ ਵਾਰ ਨਾਲ ਨੌਜਵਾਨ ਜ਼ਖ਼ਮੀ; ਲੱਗੇ 5 ਟਾਂਕੇ
ਜਲੰਧਰ ‘ਚ ਹਥਿਆਰਾਂ ਦੀ ਨੋਕ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ, 3 ਮੋਟਰਸਾਈਕਲ ਬਰਾਮਦ; ਲੁੱਟ ਤੋਂ ਬਾਅਦ ਨਿਹੰਗ ਬਾਣੇ ‘ਚ ਲੁਕਾਉਂਦੇ ਸਨ ਪਛਾਣ
ਮਜੀਠਾ ‘ਚ 12 ਦਸੰਬਰ ਨੂੰ ਗਰਜੇਗੀ ਕਾਂਗਰਸ, MP ਚੰਨੀ ਦੀ ਸਾਈਕਲ ਯਾਤਰਾ ਤੇ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਤੇਜ਼
ਲੁਧਿਆਣਾ ‘ਚ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਪਹੁੰਚੇ ਭਾਜਪਾ ਪ੍ਰਧਾਨ ਕੇਵਲ ਢਿੱਲੋਂ, ਰਣਨੀਤੀ ਨੂੰ ਲੈ ਕੇ ਕੀਤੀ ਗੱਲਬਾਤ