AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਤਸਕਰ ਮਾਝੇ ਵਾਲਾ, ਕੁਆਲੀਫਿਕੇਸ਼ਨ ਸਿਰਫ਼ ਸੁਖਬੀਰ ਦਾ ਸਾਲਾ; CM ਮਾਨ ਦਾ ਵਿਰੋਧੀਆਂ ‘ਤੇ ਨਿਸ਼ਾਨਾ

ਮੁੱਖ ਮੰਤਰੀ ਨੇ ਸ਼ਾਮ ਚੁਰਾਸੀ 'ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਿਰੋਧੀਆਂ 'ਤੇ ਹਮਲਾਵਰ ਰੁਖ਼ ਅਪਣਾਇਆ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਚਾਹ ਰਹੀਆਂ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਕੁਰਸੀ ਨੂੰ ਹੱਥ ਪੈ ਜਾਵੇ, ਕਿਉਂਕਿ ਉਨ੍ਹਾਂ ਦੀ ਲੁੱਟਣ ਦਾ ਵਾਰੀਆਂ ਖ਼ਤਮ ਹੋ ਗਈਆਂ ਹਨ। ਸੀਐਮ ਨੇ ਕਿਹਾ ਬਾਜਵਾ, ਵੜਿੰਗ, ਚੰਨੀ ਤੇ ਸੁਖਬੀਰ ਬਾਦਲ ਵਰਗੇ ਕਹੀ ਜਾ ਰਹੇ ਹਨ ਕਿ ਸਾਡੀ ਵਾਰੀ ਆਵੇਗੀ। ਸੀਐਮ ਮਾਨ ਨੇ ਕਿਹਾ ਕਿ ਹੁਣ ਲੁੱਟਣ ਦੀ ਵਾਰੀ ਨਹੀਂ, ਲੋਕਾਂ ਦੀ ਵਾਰੀ ਆਵੇਗੀ।

ਤਸਕਰ ਮਾਝੇ ਵਾਲਾ, ਕੁਆਲੀਫਿਕੇਸ਼ਨ ਸਿਰਫ਼ ਸੁਖਬੀਰ ਦਾ ਸਾਲਾ; CM ਮਾਨ ਦਾ ਵਿਰੋਧੀਆਂ 'ਤੇ ਨਿਸ਼ਾਨਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ
tv9-punjabi
| Updated On: 07 Apr 2026 15:13 PM IST
Share

ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਦੇ ਦੌਰੇ ‘ਤੇ ਹਨ। ਉਨ੍ਹਾਂ ਨੇ ਸ਼ਾਮ ਚੁਰਾਸੀ ਤੋਂ 385 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਉਦਘਾਟਨ ਦੀ ਰਸਮ ਕੀਤੀ। ਇਸ ਦੌਰਾਨ ਪੰਜਾਬ ਜੇਲ੍ਹ ਤੇ ਐਨਆਰਆਈ ਵਿਭਾਗ ਦੇ ਮੰਤਰੀ ਡਾ. ਰਵਜੋਤ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ। ਸੀਐਮ ਮਾਨ ਨੇ ਕਿਹਾ ਪੰਜਾਬ ‘ਚ ਵਿਕਾਸ ਦੀ ਗੱਡੀ ਲੀਹ ‘ਤੇ ਚੜ੍ਹ ਗਈ ਹੈ ਤੇ ਦਿਨੋਂ-ਦਿਨ ਇਸ ਦੀ ਸਪੀਡ ਵੀ ਵੱਧ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਹੁਣ ਇਸ ਦੀ ਸਪੀਡ ਹੋਰ ਤੇਜ਼ ਕਰਨੀ ਹੈ ਤਾਂ ਜੋ ਪਿਛਲੇ 70-75 ਸਾਲਾਂ ਦੇ ਘਾਟੇ ਨੂੰ ਪੂਰਾ ਕੀਤਾ ਜਾ ਸਕੇ। ਸੀਐਮ ਮਾਨ ਨੇ ਦਾਅਵਾ ਕੀਤਾ ਅਸੀਂ ਲੋਕਾਂ ਦੇ ਸਾਰੇ ਵਾਅਦੇ 4 ਸਾਲਾਂ ‘ਚ ਪੂਰੇ ਕਰ ਦਿੱਤੇ ਹਨ, ਜਦਕਿ ਲੋਕਾਂ ਦੀ ਹੋਰ ਮੰਗਾਂ ਹਨ, ਜਿਵੇਂ ਉਹ ਸਾਹਮਣੇ ਆ ਰਹੀਆਂ ਹਨ, ਉਹ ਵੀ ਪੂਰੀਆਂ ਕਰਦੇ ਜਾ ਰਹੇ ਹਾਂ।

ਲੁੱਟਣ ਦੀ ਵਾਰੀ ਨਹੀਂ, ਹੁਣ ਲੋਕਾਂ ਦੀ ਵਾਰੀ ਹੈ: ਸੀਐਮ

ਮੁੱਖ ਮੰਤਰੀ ਨੇ ਸ਼ਾਮ ਚੁਰਾਸੀ ‘ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਿਰੋਧੀਆਂ ‘ਤੇ ਹਮਲਾਵਰ ਰੁਖ਼ ਅਪਣਾਇਆ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਚਾਹ ਰਹੀਆਂ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਕੁਰਸੀ ਨੂੰ ਹੱਥ ਪੈ ਜਾਵੇ, ਕਿਉਂਕਿ ਉਨ੍ਹਾਂ ਦੀ ਲੁੱਟਣ ਦਾ ਵਾਰੀਆਂ ਖ਼ਤਮ ਹੋ ਗਈਆਂ ਹਨ। ਸੀਐਮ ਨੇ ਕਿਹਾ ਬਾਜਵਾ, ਵੜਿੰਗ, ਚੰਨੀ ਤੇ ਸੁਖਬੀਰ ਬਾਦਲ ਵਰਗੇ ਕਹੀ ਜਾ ਰਹੇ ਹਨ ਕਿ ਸਾਡੀ ਵਾਰੀ ਆਵੇਗੀ। ਸੀਐਮ ਮਾਨ ਨੇ ਕਿਹਾ ਕਿ ਹੁਣ ਲੁੱਟਣ ਦੀ ਵਾਰੀ ਨਹੀਂ, ਲੋਕਾਂ ਦੀ ਵਾਰੀ ਆਵੇਗੀ।

ਸੀਐਮ ਮਾਨ ਨੇ ਕਿਹਾ ਕਿ ਇਨ੍ਹਾਂ ਨੇ ਵਾਰੀਆਂ ਬੰਨ੍ਹੀਆਂ ਹੋਈਆਂ ਸਨ, 5 ਸਾਲ ਤੇਰੀ ਵਾਰੀ ਤੇ 5 ਸਾਲ ਮੇਰੀ ਵਾਰੀ। ਆਪਣੀ -ਆਪਣੀ ਵਾਰੀ ‘ਤੇ ਸਮਝੌਤਾ ਕਰਕੇ ਇੱਕ-ਦੂਜੇ ਨੂੰ ਕੁੱਝ ਨਹੀਂ ਕਹਿੰਦ ਸਨ। ਸੀਐਮ ਨੇ ਕਿਹਾ ਕਿ ਵਿਰੋਧੀ ਨੂਰਾ ਕੁਸ਼ਤੀ ਖੇਡਦੇ ਹਨ, ਰੱਲ ਕੇ ਕੁਸ਼ਤੀ ਖੇਡਦੇ ਹਨ। ਲੋਕਾਂ ਕੋਲ ਕੋਈ ਵਿਕਲਪ ਨਹੀਂ ਸੀ। ਲੋਕ ਪਹਿਲੇ ਤੋਂ ਦੁੱਖੀ ਹੋ ਕੇ ਦੂਜੇ ਕੋਲ ਜਾਂਦੇ ਸਨ ਤੇ ਦੂਜੇ ਕੋਲੋਂ ਦੁੱਖੀ ਹੋ ਕੇ ਪਹਿਲੇ ਕੋਲ ਜਾਂਦੇ ਸਨ। ਪਰ ਫ਼ਿਰ ਤੀਜ਼ੀ ਪਾਰਟੀ ਨੇ 2022 ‘ਚ ਸਫ਼ਾਈ ਕਰ ਦਿੱਤੀ।

ਮੁੱਖ ਮੰਤਰੀ ਨੇ ਕਿਹਾ ਕਿ ਜਿਹੜੀ ਸੀਐਮ ਰਿਹਾਇਸ਼ ‘ਚ ਉਹ ਚੰਡੀਗੜ੍ਹ ਰਹਿੰਦੇ ਹਨ, ਉਸ ‘ਚ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ ਤੇ ਵੱਡੇ ਬਾਦਲ (ਪ੍ਰਕਾਸ਼ ਸਿੰਘ ਬਾਦਲ) ਕਦੇ ਨਹੀਂ ਰਹੇ। ਇਹ ਉਸ ਨੂੰ ਆਫ਼ਿਸ ਕਹਿੰਦੇ ਸਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਤਾਂ ਕਹਿੰਦੇ ਸਨ ਕਿ ਇਹ ਮੇਰੇ ਨੌਕਰਾਂ ਦੇ ਕੁਆਰਟਰ ਤੋਂ ਵੀ ਛੋਟਾ ਹੈ, ਮੈਂ ਵੱਡਾ ਮਹਿਲ ਪਾਵਾਂਗਾ। ਦੂਜਾ ਵੀ ਆਕੜ ‘ਚ ਕਹਿੰਦਾ ਸੀ, ਮੈਂ ਹੀ ਮੈਂ ਹਾਂ, ਮੈਂ ਰੱਬ ਹਾਂ, ਹੁਣ ਉਹ ਵੀ ਨਹੀਂ ਰਿਹਾ।

“ਬੱਸ ਸਾਲਾ ਹੈ ਸੁਖਬੀਰ ਬਾਦਲ ਦਾ ਤੇ ਦਾਜ ‘ਚ ਆਇਆ ਹੋਇਆ”

ਕਿਸੇ ਵੀ ਵਿਅਕਤੀ ਵਿਸ਼ੇਸ਼ ਦਾ ਬਿਨਾਂ ਨਾਮ ਲਏ, ਸੀਐਮ ਨੇ ਕਿਹਾ ਕਿ ਜਿਹੜੇ ਮੁੱਛਾਂ ਮਰੋੜਦੇ ਫਿਰਦੇ ਸਨ। ਉਹ ਕਹਿੰਦੇ ਕਿ ਤੜਕੇ ਹੀ ਆ ਗਏ (ਵਿਜੀਲੈਂਸ ਵਾਲੇ)। ਅਜੇ ਬੱਚਿਆਂ ਨੇ ਬ੍ਰੇਕਫਾਸਟ ਵੀ ਨਹੀਂ ਕੀਤਾ ਸੀ। ਸੀਐਮ ਮਾਨ ਨੇ ਪੁੱਛਿਆ- ਕੀ ਵਿਜੀਲੈਂਸ ਦੇਖਦੀ ਹੈ ਕਿ ਬ੍ਰੇਕਫਾਸਟ ਕਰ ਲਿਆ? ਜਿੱਥੇ ਲੋਕਾਂ ਦੇ ਬੱਚੇ ਚਿੱਟਾ ਖਵਾ-ਖਵਾ ਕੇ ਮਾਰ ਦਿੱਤੇ, ਉੱਥੇ ਕਦੇ ਦੇਖਿਆ ਕਿ ਬ੍ਰੇਕਫਾਸਟ ਬਣਿਆ ਕੀ ਨਹੀਂ? ਸੀਐਮ ਨੇ ਕਿਹਾ ਜਦੋਂ ਉਹ ਫੜ ਲਿਆ- ਤਸਕਰ ਮਾਝੇ ਆਲਾ। ਉਸ ਦੀ ਕਿਹੜਾ ਕੁਆਲੀਫਿਕੇਸ਼ਨ ਹੈ। ਨਾ ਉਹ ਵਿਧਾਇਕ ਹੈ ਤੇ ਨਾ ਪਾਰਟੀ ‘ਚ ਕੁਆਲੀਫਿਕੇਸ਼ਨ ਹੈ, ਬੱਸ ਸਾਲਾ ਹੈ ਸੁਖਬੀਰ ਬਾਦਲ ਦਾ ਤੇ ਦਾਜ ‘ਚ ਆਇਆ ਹੋਇਆ ਹੈ।

Follow Us
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ...
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ...
Punjab MC Election: ਵੋਟਰਾਂ 'ਚ ਦਿਖ ਰਿਹਾ ਭਾਰੀ ਉਤਸ਼ਾਹ, ਲਗਾਤਾਰ ਜਾਰੀ ਹੈ ਵੋਟਿੰਗ
Punjab MC Election: ਵੋਟਰਾਂ 'ਚ ਦਿਖ ਰਿਹਾ ਭਾਰੀ ਉਤਸ਼ਾਹ, ਲਗਾਤਾਰ ਜਾਰੀ ਹੈ ਵੋਟਿੰਗ...
ਗੱਡੇ 'ਤੇ ਵੋਟ ਪਾਉਣ ਪਹੁੰਚੇ ਰਾਜਾ ਵੜਿੰਗ, ਪੈਟਰੋਲ-ਡੀਜਲ ਦੇ ਵਧੇ ਰੇਟਾਂ ਖਿਲਾਫ਼ ਪ੍ਰਦਰਸ਼ਨ
ਗੱਡੇ 'ਤੇ ਵੋਟ ਪਾਉਣ ਪਹੁੰਚੇ ਰਾਜਾ ਵੜਿੰਗ, ਪੈਟਰੋਲ-ਡੀਜਲ ਦੇ ਵਧੇ ਰੇਟਾਂ ਖਿਲਾਫ਼ ਪ੍ਰਦਰਸ਼ਨ...
ਚੰਡੀਗੜ੍ਹ ਵਿੱਚ ਖੌਫਨਾਕ ਨਜਾਰਾ, ਗੈਸ ਸਿਲੰਡਰ ਫਟਣ ਨਾਲ ਕਈ ਲੋਕ ਝੁਲਸੇ
ਚੰਡੀਗੜ੍ਹ ਵਿੱਚ ਖੌਫਨਾਕ ਨਜਾਰਾ, ਗੈਸ ਸਿਲੰਡਰ ਫਟਣ ਨਾਲ ਕਈ ਲੋਕ ਝੁਲਸੇ...
ਦਿੱਲੀ ਟ੍ਰੈਫਿਕ ਪੁਲਿਸ ਨੂੰ ਭਿਆਨਕ ਗਰਮੀ ਤੋਂ ਰਾਹਤ ਦਿਆਉਣ ਲਈ ਮਿਲੇ ਏਸੀ ਹੈਲਮੇਟ
ਦਿੱਲੀ ਟ੍ਰੈਫਿਕ ਪੁਲਿਸ ਨੂੰ ਭਿਆਨਕ ਗਰਮੀ ਤੋਂ ਰਾਹਤ ਦਿਆਉਣ ਲਈ ਮਿਲੇ ਏਸੀ ਹੈਲਮੇਟ...
Petrol-Diesel Price Hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ, 11 ਦਿਨਾਂ ਵਿੱਚ ਚੌਥੀ ਵਾਰ ਵਧੇ ਰੇਟ
Petrol-Diesel Price Hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ, 11 ਦਿਨਾਂ ਵਿੱਚ ਚੌਥੀ ਵਾਰ ਵਧੇ ਰੇਟ...
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ...
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ...