ਬਿਕਰਮ ਮਜੀਠਿਆ ਨੂੰ ਹੁਣ ਮਾਣਹਾਨੀ ਕੇਸ ‘ਚ ਨੋਟਿਸ, ਸੀਐਮ ਦੇ PS ‘ਤੇ ਲਗਾਏ ਸਨ ਇਲਜ਼ਾਮ
Bikram Majithia Notice: ਬਿਕਰਮ ਮਜੀਠਿਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੀਐਸ ਰਾਜਬੀਰ ਸਿੰਘ 'ਤੇ ਵੱਡੇ ਇਲਜ਼ਾਮ ਲਗਾਏ ਸਨ। ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਮਜੀਠਿਆ ਨੇ ਮੁੱਖ ਮੰਤਰੀ ਦੇ ਪੀਐਸ ਦਾ ਨਾਮ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕੈਨੇਡਾ ਦਾ ਸਿਟੀਜ਼ਨ ਹੈ। ਕਰੋੜਾਂ ਰੁਪਏ ਹਵਾਲਾ ਦੇ ਜ਼ਰੀਏ ਕੈਨੇਡਾ ਤੇ ਆਸਟ੍ਰੇਲੀਆਂ ਭੇਜੇ ਹਏ ਹਨ। ਇਸ ਮਾਮਲੇ 'ਤੇ ਹੁਣ ਸੀਐਮ ਦੇ ਪੀਐਸ ਨੇ ਲੀਗਲ ਨੋਟਿਸ ਭੇਜਿਆ ਹੈ ਤੇ ਉਨ੍ਹਾਂ ਨੂੰ 48 ਘੰਟਿਆਂ ਅੰਦਰ ਮੁਆਫ਼ੀ ਮੰਗਣ ਲਈ ਕਿਹਾ ਹੈ। ਇੱ

ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਵਿਜੀਲੈਂਸ ਦੀ ਰਿਮਾਂਡ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠਿਆ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਸਕੱਤਰ ਕਮ ਓਐਸਡੀ (ਪੀਐਸ) ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਣ ਨਾਲ ਜੁੜੇ ਮਾਮਲੇ ‘ਚ ਉਨ੍ਹਾਂ ਨੂੰ ਮਾਣਹਾਣੀ ਦਾ ਨੋਟਿਸ ਮਿਲਿਆ ਹੈ। ਜਲਦੀ ਹੀ ਇਸ ਕੇਸ ਦੀ ਸੁਣਵਾਈ ਹੋ ਸਕਦੀ ਹੈ।
ਬਿਕਰਮ ਮਜੀਠਿਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੀਐਸ ਰਾਜਬੀਰ ਸਿੰਘ ‘ਤੇ ਵੱਡੇ ਇਲਜ਼ਾਮ ਲਗਾਏ ਸਨ। ਇਸ ‘ਤੇ ਹੁਣ ਸੀਐਮ ਦੇ ਪੀਐਸ ਨੇ ਲੀਗਲ ਨੋਟਿਸ ਭੇਜਿਆ ਹੈ ਤੇ ਉਨ੍ਹਾਂ ਨੂੰ 48 ਘੰਟਿਆਂ ਅੰਦਰ ਮੁਆਫ਼ੀ ਮੰਗਣ ਲਈ ਕਿਹਾ ਹੈ।
ਕਰੀਬ 9 ਮਹੀਨੇ ਪੁਰਾਣਾ ਮਾਮਲਾ
ਇਹ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ 6 ਅਕਤੂਬਰ 2024 ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਬਿਕਰਮ ਮਜੀਠਿਆ ਨੂੰ ਸਵਾਲ ਕੀਤਾ ਸੀ ਕਿ ਸੀਐਮ ਦੇ ਕਰੀਬ ਲੋਕਾਂ ਨੂੰ ਹਟਾਇਆ ਜਾ ਰਿਹਾ ਹੈ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਮਜੀਠਿਆ ਨੇ ਮੁੱਖ ਮੰਤਰੀ ਦੇ ਪੀਐਸ ਦਾ ਨਾਮ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕੈਨੇਡਾ ਦਾ ਸਿਟੀਜ਼ਨ ਹੈ। ਕਰੋੜਾਂ ਰੁਪਏ ਹਵਾਲਾ ਦੇ ਜ਼ਰੀਏ ਕੈਨੇਡਾ ਤੇ ਆਸਟ੍ਰੇਲੀਆਂ ਭੇਜੇ ਹਏ ਹਨ।
ਉਨ੍ਹਾਂ ਨੇ ਕਿਹਾ ਸੀ ਕਿ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਨ੍ਹਾਂ ਦਾ ਐਲਓਸੀ ਜਾਰੀ ਕਰ ਦਿੱਤਾ ਜਾਵੇ, ਕਿਉਂਕਿ ਇਹ ਲੋਕ ਖੁਦ ਵਿਦੇਸ਼ ਚਲੇ ਜਾਣਗੇ। ਮਜੀਠਿਆ ਨੇ ਇਸ ਬਿਆਨ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਸੀ।
ਵਿਜੀਲੈਂਸ ਰਿਮਾਂਡ ‘ਤੇ ਮਜੀਠਿਆ
ਵਿਜੀਲੈਂਸ ਬਿਊਰੋ ਦੁਆਰਾ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਬਿਕਰਮ ਮਜੀਠਿਆ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹਾਇਸ਼ ਸਮੇਤ ਕਈ ਥਾਂਵਾ ਤੇ ਛਾਪੇਮਾਰੀ ਕੀਤੀ ਗਈ ਸੀ। ਉਨ੍ਹਾਂ ਖਿਲਾਫ਼ ਸਬੂਤ ਮਿਲਣ ਤੇ ਵਿਜੀਲੈਂਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੁਹਾਲੀ ਕੋਰਟ ਚ 26 ਜੂਨ ਦੀ ਪੇਸ਼ੀ ਦੌਰਾਨ ਵਿਜੀਲੈਂਸ ਨੇ 540 ਕਰੋੜ ਵਿੱਤੀ ਲੈਣ-ਦੇਣ ਦੀ ਗੜਬੜੀ ਦੇ ਤੱਥ ਕੋਰਟ ਸਾਹਮਣੇ ਰੱਖੇ, ਜਿਸ ਤੋਂ ਬਾਅਦ ਜਾਂਚ ਲਈ ਮਜੀਠਿਆ ਨੂੰ 7 ਦਿਨਾਂ ਦੀ ਰਿਮਾਂਡ ਤੇ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ
7 ਦਿਨਾਂ ਦਾ ਰਿਮਾਂਡ 2 ਜੁਲਾਈ ਨੂੰ ਖ਼ਤਮ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੋਬਾਰਾ ਮੁਹਾਲੀ ਕੋਰਟ ਚ ਪੇਸ਼ ਕੀਤਾ ਗਿਆ। ਇਸ ਵਾਰ ਵਿਜੀਲੈਂਸ ਨੇ ਕੋਰਟ ਸਾਹਮਣੇ ਤੱਥ ਰੱਖੇ ਕਿ ਮਜੀਠਿਆ ਦੀਆਂ ਹੋਰ ਸੂਬਿਆਂ ਚ ਵੀ ਵਿੱਤੀ ਗੜਬੜੀਆਂ ਸਾਹਮਣੇ ਆਈਆ ਹਨ। ਇਨ੍ਹਾਂ ਚ ਯੂਪੀ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਵਰਗੇ ਸੂਬਿਆਂ ਚ ਜਾਇਦਾਦ ਨੂੰ ਲੈ ਕੇ ਕਈ ਚੀਜ਼ਾਂ ਸਾਹਮਣੇ ਰੱਖੀਆਂ ਗਈਆਂ। ਵਿਜੀਲੈਂਸ ਦਾ ਕਹਿਣਾ ਸੀ ਕਿ ਮਜੀਠਿਆ ਨੂੰ ਹੋਰ ਸੂਬਿਆਂ ਚ ਜਾਂਚ ਲਈ ਲੈ ਕੇ ਜਾਣਾ ਪਵੇਗਾ। ਇਸ ਸਭ ਤੱਥ ਸੁਣਨ ਤੋਂ ਬਾਅਦ ਮੁਹਾਲੀ ਕੋਰਟ ਨੇ ਉਨ੍ਹਾਂ ਦਾ ਰਿਮਾਂਡ 4 ਦਿਨ ਹੋਰ ਵਧਾ ਦਿੱਤਾ ਸੀ।