ਪੰਜਾਬ ਦੀ ਧੀ ਨੂੰ ਦਿੱਤਾ ਹੌਂਸਲਾ.. ADGP ਪੂਰਨ ਕੁਮਾਰ ਦੇ ਪਰਿਵਾਰ ਨਾਲ ਮੁੱਖ ਮੰਤਰੀ ਨੇ ਕੀਤਾ ਦੁੱਖ ਸਾਂਝਾ
ਹਰਿਆਣਾ ਦੇ ADGP ਪੂਰਨ ਕੁਮਾਰ ਵੱਲੋਂ ਆਪਣੀ ਸੀਨੀਅਰ ਅਧਿਕਾਰੀ ਉੱਪਰ ਗੰਭੀਰ ਇਲਜ਼ਾਮ ਲਗਾਉਣ ਤੋਂ ਬਾਅਦ ਖੁਦਕੁਸ਼ੀ ਕਰ ਲਈ ਗਈ ਸੀ। ਜਿਸ ਨੂੰ ਲੈਕੇ ਹਰਿਆਣਾ ਤੋਂ ਪੰਜਾਬ ਤੱਕ ਸਿਆਸੀ ਮਾਹੌਲ ਭਖਿਆ ਹੋਇਆ ਹੈ, ਸਵੇਰ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ। ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਪਹੁੰਚੇ ਹਨ।
ਹਰਿਆਣਾ ਦੇ ADGP ਪੂਰਨ ਕੁਮਾਰ ਵੱਲੋਂ ਆਪਣੀ ਸੀਨੀਅਰ ਅਧਿਕਾਰੀ ਉੱਪਰ ਗੰਭੀਰ ਇਲਜ਼ਾਮ ਲਗਾਉਣ ਤੋਂ ਬਾਅਦ ਖੁਦਕੁਸ਼ੀ ਕਰ ਲਈ ਗਈ ਸੀ। ਜਿਸ ਨੂੰ ਲੈਕੇ ਹਰਿਆਣਾ ਤੋਂ ਪੰਜਾਬ ਤੱਕ ਸਿਆਸੀ ਮਾਹੌਲ ਭਖਿਆ ਹੋਇਆ ਹੈ, ਸਵੇਰ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ। ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਪਹੁੰਚੇ ਹਨ।
ਪੰਜਾਬ ਦੀ ਧੀ ਨੂੰ ਦਿੱਤਾ ਹੌਂਸਲਾ- ਮਾਨ
ਮੁੱਖ ਮੰਤਰੀ ਨੇ IAS ਅਧਿਕਾਰੀ ਅਮਨੀਤ ਪੀ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਦੁਖ ਸਾਂਝਾ ਕੀਤਾ। ਮਾਨ ਨੇ ਕਿਹਾ ਕਿ ਘਟਨਾ ਬਹੁਤ ਦੁੱਖ ਹੈ, ਇਸ ਦੁੱਖ ਦੇ ਸਮੇਂ ਵਿੱਚ ਸਾਰਾ ਪੰਜਾਬ ਆਪਣੀ ਧੀ ਅਮਨੀਤ ਦੇ ਨਾਲ ਖੜ੍ਹਾ ਹੈ। ਉਹਨਾਂ ਨੇ ਮੁਲਜ਼ਮਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ।
IPS ਅਧਿਕਾਰੀ ਵਾਈ. ਪੂਰਨ ਜੀ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ, ਮੀਡੀਆ ਦੇ ਸਾਥੀਆਂ ਨਾਲ ਗੱਲਬਾਤ ਚੰਡੀਗੜ੍ਹ ਤੋਂ LIVE ….. IPS अधिकारी वाई. पूरन जी के परिवार से मिलकर दुख साझा किया, मीडिया के साथियों से बातचीत चण्डीगढ़ से LIVE https://t.co/WacEbHF59C
— Bhagwant Mann (@BhagwantMann) October 11, 2025
ਭਲਕੇ ਹੋਵੇਗੀ ਮਹਾਂਪੰਚਾਇਤ
ਪੂਰਨ ਕੁਮਾਰ ਦੇ ਪਰਿਵਾਰ ਅਤੇ ਅਨੁਸੂਚਿਤ ਜਾਤੀਆਂ ਨੇ 31 ਮੈਂਬਰੀ ਕਮੇਟੀ ਬਣਾਈ ਹੈ। ਕਮੇਟੀ ਦਾ ਕਹਿਣਾ ਹੈ ਕਿ ਪਰਿਵਾਰ ਡੀਜੀਪੀ ਸ਼ਤਰੂਘਨ ਕਪੂਰ ਅਤੇ ਐਸਪੀ ਨਰਿੰਦਰ ਬਿਜਾਰਨੀਆ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਪੋਸਟਮਾਰਟਮ ਨਹੀਂ ਕਰੇਗਾ। ਐਤਵਾਰ (12 ਅਕਤੂਬਰ) ਨੂੰ ਦੁਪਹਿਰ 2 ਵਜੇ ਚੰਡੀਗੜ੍ਹ ਦੇ ਸੈਕਟਰ 20 ਸਥਿਤ ਗੁਰੂ ਰਵਿਦਾਸ ਗੁਰਦੁਆਰੇ ਵਿੱਚ ਇੱਕ ਮਹਾਪੰਚਾਇਤ ਹੋਵੇਗੀ।
ਇਹ ਵੀ ਪੜ੍ਹੋ
ਅਜੇ ਤੱਕ ਨਹੀਂ ਹੋਇਆ ਸਸਕਾਰ
ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੇ ਪੋਸਟਮਾਰਟਮ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਡਾਕਟਰ, ਫੋਰੈਂਸਿਕ ਮਾਹਿਰ ਅਤੇ ਵੀਡੀਓਗ੍ਰਾਫੀ ਟੀਮ ਸ਼ਨੀਵਾਰ ਦੁਪਹਿਰ ਨੂੰ ਚੰਡੀਗੜ੍ਹ ਪੀਜੀਆਈ ਮੁਰਦਾਘਰ ਪਹੁੰਚੀ, ਪਰ ਪਰਿਵਾਰ ਦਾ ਕੋਈ ਮੈਂਬਰ ਸ਼ਾਮਲ ਨਹੀਂ ਹੋਇਆ।
ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਕਿਹਾ ਕਿ ਪੋਸਟਮਾਰਟਮ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਹੀ ਕੀਤਾ ਜਾਵੇਗਾ। ਇਸ ਦੌਰਾਨ, ਰੋਹਤਕ ਦੇ ਐਸਪੀ ਨਰਿੰਦਰ ਬਿਜਾਰਨੀਆ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਦੌਰਾਨ, ਮੁੱਖ ਮੰਤਰੀ ਨਾਇਬ ਸੈਣੀ ਨੇ ਕੈਬਨਿਟ ਮੀਟਿੰਗ ਮੁਲਤਵੀ ਕਰ ਦਿੱਤੀ ਅਤੇ ਮੰਤਰੀਆਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਡੀਜੀਪੀ ਸ਼ਤਰੂਘਨ ਕਪੂਰ ਨੂੰ ਛੁੱਟੀ ‘ਤੇ ਭੇਜਣ ਦਾ ਪ੍ਰਸਤਾਵ ਰੱਖਿਆ ਗਿਆ।


