ਸੀਐਮ ਮਾਨ ਦਾ ਅੱਜ ਲੁਧਿਆਣਾ ਦੌਰਾ, ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਕਰਨਗੇ ਸਮੀਖਿਆ, ਡੱਲੇਵਾਲ ਕਰਨਗੇ ਲੈਂਡ ਪੂਲਿੰਗ ਨੂੰ ਲੈ ਕੇ ਮੀਟਿੰਗ
ਸੀਐਮ ਮਾਨ ਫਿਰੋਜ਼ਪੁਰ ਰੋਡ ਸਥਿਤ ਕਿੰਗਸ ਵਿਲਾ ਰਿਸੋਰਟ 'ਚ ਨਸ਼ਾ ਮੁਕਤੀ ਮੋਰਚਾ ਦੇ ਜ਼ੋਨਲ ਇੰਚਾਰਜਾਂ ਨਾਲ ਮੀਟਿੰਗ ਕਰਨਗੇ ਤੇ ਜਿਲ੍ਹੇ 'ਚ ਚੱਲ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਸਮੀਖਿਆ ਕਰਨੇਗ। ਹੁਣ ਤੱਕ ਲੁਧਿਆਣਾ ਪੁਲਿਸ ਨੇ ਮਾਰਚ ਤੋਂ ਜੁਲਾਈ ਤੱਕ ਕਰੀਬ 12 ਨਸ਼ਾ ਤਸਕਰਾਂ ਦੇ ਘਰ 'ਤੇ ਬੁਲਡੋਜਰ ਚਲਾਇਆ ਹੈ। ਉੱਥੇ ਹੀ 500 ਤੋਂ ਵੱਧ ਐਫਆਈਰ ਦਰਜ ਹੋ ਚੁੱਕੀਆਂ ਹਨ।
ਪੰਜਾਬ ਦੇ ਮੁੱਖ ਭਗਵੰਤ ਮਾਨ ਅੱਜ ਵਿਸ਼ੇਸ਼ ਤੌਰ ‘ਤੇ ਲੁਧਿਆਣਾ ਪਹੁੰਚ ਰਹੇ ਹਨ। ਉਹ ਫਿਰੋਜ਼ਪੁਰ ਰੋਡ ਸਥਿਤ ਕਿੰਗਸ ਵਿਲਾ ਰਿਸੋਰਟ ‘ਚ ਨਸ਼ਾ ਮੁਕਤੀ ਮੋਰਚਾ ਦੇ ਜ਼ੋਨਲ ਇੰਚਾਰਜਾਂ ਨਾਲ ਮੀਟਿੰਗ ਕਰਨਗੇ ਤੇ ਜਿਲ੍ਹੇ ‘ਚ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸਮੀਖਿਆ ਕਰਨਗੇ। ਹੁਣ ਤੱਕ ਲੁਧਿਆਣਾ ਪੁਲਿਸ ਨੇ ਮਾਰਚ ਤੋਂ ਜੁਲਾਈ ਤੱਕ ਕਰੀਬ 12 ਨਸ਼ਾ ਤਸਕਰਾਂ ਦੇ ਘਰ ‘ਤੇ ਬੁਲਡੋਜਰ ਚਲਾਇਆ ਹੈ। ਉੱਥੇ ਹੀ 500 ਤੋਂ ਵੱਧ ਐਫਆਈਰ ਦਰਜ ਹੋ ਚੁੱਕੀਆਂ ਹਨ।
ਇਸੇ ਵਿਚਕਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਲੁਧਿਆਣਾ ਪਹੁੰਚਣਗੇ। ਉਹ ਭਾਰਤ ਨਗਰ ਚੌਕ ‘ਚ ਨਿੱਜੀ ਪ੍ਰੋਗਰਾਮ ‘ਚ ਸ਼ਾਮਲ ਹੋਣਗੇ ਤੇ ਫਿਰ ਪ੍ਰੈੱਸ ਕਾਨਫਰੰਸ ਕਰਨਗੇ। ਡੱਲੇਵਾਲ ਨੇ ਦੱਸਿਆ ਹੈ ਕਿ ਲੈਂਡ ਪੂਲਿੰਗ ਮੁੱਦੇ ਨੂੰ ਲੈ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਗੰਭੀਰ ਹੈ।
7 ਅਗਸਤ ਨੂੰ ਪ੍ਰਦਰਸ਼ਨ
ਇਸ ਸਿਲਸਿਲੇ ‘ਚ 7 ਅਗਸਤ ਨੂੰ ਪਿੰਢ ਜੋਧਾਂ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਦੁਆਰਾ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ‘ਚ ਲਗਭਗ 70 ਹਜ਼ਾਰ ਕਿਸਨਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 8 ਅਗਸਤ ਨੂੰ ਫਿਰੋਜ਼ਪੁਰ ਰੋਡ ਸਥਿਤ ਸ਼ਹਿਨਸ਼ਾਹ ਪੈਲਸ ‘ਚ ਕਿਸਾਨ ਆਗੂ ਇੱਕ ਹੋਰ ਪ੍ਰਦਰਸ਼ਨ ਕਰਨਗੇ।
ਬੀਤੇ ਦਿਨ CM ਨੇ ਆਮ ਆਦਮੀ ਕਲੀਨਿਕ ਚੈਟਬੋਟ ਦੀ ਕੀਤੀ ਸੀ ਸ਼ੁਰੂਆਤ
ਬੀਤੇ ਦਿਨ ਸੀਐਮ ਭਗਵੰਤ ਮਾਨ ਨੇ ਆਮ ਆਦਮੀ ਕਲੀਨਿਕ ਚ ਇਲਾਜ਼ ਕਰਵਾਉਣ ਆਉਣ ਵਾਲੇ ਮਰੀਜ਼ਾ ਲਈ ਇੱਕ ਵਟਸਐਪ ਚੈਟਬੋਟ ਦੀ ਸ਼ੁਰੂਆਤ ਕੀਤੀ। ਇਸ ਚੈਟਬੋਟ ਰਾਹੀਂ ਮਰੀਜ਼ਾਂ ਨੂੰ ਦਵਾਈ ਕਿਸ ਸਮੇਂ ਖਾਣੀ ਹੈ, ਅਗਲੀ ਬਾਰ ਕਲੀਨਿਕ ਕਦੋਂ ਜਾਣਾ ਹੈ ਤੇ ਉਨ੍ਹਾਂ ਦੀ ਮੈਡਿਕਲ ਰਿਪੋਰਟ ਕੀ ਹੈ, ਇਸ ਦੀ ਸਾਰੀ ਜਾਣਕਾਰੀ ਵਟਸਐਪ ਚੈਟਬੋਟ ਰਾਹੀਂ ਮੋਬਾਇਲ ਤੇ ਹੀ ਮਿਲ ਜਾਵੇਗੀ। ਸੀਐਮ ਮਾਨ ਨੇ ਦੱਸਿਆ ਕਿ ਮਰੀਜ਼ਾਂ ਨੂੰ ਦਵਾਈ ਦੀ ਪਰਚੀ ਯਾਨੀ ਕਿ ਪ੍ਰੈਸਕ੍ਰਿਪਸ਼ਨ ਤੇ ਹੋਰ ਜਾਣਕਾਰੀ ਮੋਬਾਇਲ ਤੇ ਹੀ ਮਿਲ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਸੀ। ਐਕਸ-ਰੇ ਤੇ ਐਮਆਰਆਈ ਮਸ਼ੀਨਾਂ ਤੇ ਕਬੂਤਰਾਂ ਦੇ ਆਲ੍ਹਣੇ ਹੁੰਦੇ ਸਨ, ਪਰ ਅਸੀਂ ਇਸ ਨੂੰ ਸੁਧਾਰਿਆ।
ਸੀਐਮ ਭਗਵੰਤ ਮਾਨ ਨੇ ਇਸ ਦੌਰਾਨ ਕਿਹਾ ਕਿ ਦੋ ਮਹੀਨਿਆਂ ਚ 200 ਆਮ ਆਦਮੀ ਕਲੀਨਿਕ ਸ਼ੁਰੂ ਹੋਣਗੇ, ਜਦਕਿ ਚਾਰ ਮੈਡਿਕਲ ਕਾਲਜ ਸਥਾਪਤ ਕਰਨ ਜਾ ਰਹੇ ਹਾਂ। ਦੋ ਅਕਤੂਬਰ ਤੋਂ ਦੇਸ਼ ਦੀ ਸਭ ਤੋਂ ਵੱਡੀ ਸਕੀਮ ਦੀ ਸ਼ੁਰੂਆਤ ਹੋਵੇਗੀ, ਜਿਸ ਚ ਹਰ ਇੱਕ ਪਰਿਵਾਰ ਨੂੰ ਦੱਸ ਲੱਖ ਦਾ ਮੈਡਿਕਲ ਇਲਾਜ਼ ਮੁਫ਼ਤ ਮਿਲੇਗਾ।


