AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਅੱਜ ਤੋਂ 10 ਦਿਨਾਂ ਦੇ ਜਪਾਨ ਦੌਰੇ ‘ਤੇ ਸੀਐਮ ਮਾਨ, ਉਦਯੋਗਪਤੀਆਂ ਨਾਲ ਕਰਨਗੇ ਮੁਲਾਕਾਤ; ਪੰਜਾਬ ‘ਚ ਨਿਵੇਸ਼ ਕਰਨ ਦਾ ਦੇਣਗੇ ਸੱਦਾ

CM Bhagwant Mann Japan Visit: ਪੰਜਾਬ ਸਰਕਾਰ ਜਪਾਨ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੀ ਹੈ। ਖਾਸ ਤੌਰ 'ਤੇ ਉੱਨਤ ਮਸ਼ੀਨਰੀ ਬਣਾਉਣ, ਗੱਡੀਆਂ ਨਾਲ ਜੁੜੀ ਤਕਨੀਕ, ਇਲੈਕਟ੍ਰਾਨਿਕਸ, ਖਾਣੇ ਦੀਆਂ ਚੀਜ਼ਾਂ ਦੀ ਪ੍ਰੋਸੈਸਿੰਗ, ਸੋਲਰ ਊਰਜਾ ਤੇ ਹੋਰ ਤਕਨੀਕਾਂ ਨਾਲ ਜੁੜੇ ਸੈਕਟਰਾਂ 'ਚ ਪੰਜਾਬ ਸਰਕਾਰ ਕੰਮ ਕਰਨਾ ਚਾਹੁੰਦੀ ਹੈ। ਬੀਤੇ ਦਿਨੀਂ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਮਿਲ ਕੇ ਜਪਾਨ ਦੇ ਇੱਕ ਵੱਡੇ ਪ੍ਰਤੀਨਿਧੀ ਮੰਡਲ ਨਾਲ ਔਨਲਾਈਨ ਮੀਟਿੰਗ ਕੀਤੀ ਸੀ।

ਅੱਜ ਤੋਂ 10 ਦਿਨਾਂ ਦੇ ਜਪਾਨ ਦੌਰੇ 'ਤੇ ਸੀਐਮ ਮਾਨ, ਉਦਯੋਗਪਤੀਆਂ ਨਾਲ ਕਰਨਗੇ ਮੁਲਾਕਾਤ; ਪੰਜਾਬ 'ਚ ਨਿਵੇਸ਼ ਕਰਨ ਦਾ ਦੇਣਗੇ ਸੱਦਾ
ਅੱਜ ਤੋਂ 10 ਦਿਨਾਂ ਦੇ ਜਪਾਨ ਦੌਰੇ ‘ਤੇ ਸੀਐਮ ਮਾਨ
tv9-punjabi
| Updated On: 01 Dec 2025 10:42 AM IST

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਤੋਂ 10 ਦਿਨਾਂ ਦੇ ਜਪਾਨ ਦੇ ਦੌਰੇ ‘ਤੇ ਹਨ। ਉਹ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਜਾਣੇ ਵਾਲੇ ਇੰਡਸਟ੍ਰੀਅਲ ਸਮਿਟ ਦੇ ਲਈ ਉਦਯੋਗਪਤੀਆਂ ਨੂੰ ਸੱਦਾ ਦੇਣਗੇ। ਮੁੱਖ ਮੰਤਰੀ ਭਗਵੰਤ ਮਾਨ ਜਪਾਨ ਦੀਆਂ ਪ੍ਰਮੁੱਖ ਕੰਪਨੀਆਂ ਨੂੰ ਪੰਜਾਬ ‘ਚ ਨਿਵੇਸ਼ ਕਰਨ ਲਈ ਸੱਦਾ ਦੇਣਗੇ।

ਪੰਜਾਬ ਸਰਕਾਰ ਜਪਾਨ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੀ ਹੈ। ਖਾਸ ਤੌਰ ‘ਤੇ ਉੱਨਤ ਮਸ਼ੀਨਰੀ ਬਣਾਉਣ, ਗੱਡੀਆਂ ਨਾਲ ਜੁੜੀ ਤਕਨੀਕ, ਇਲੈਕਟ੍ਰਾਨਿਕਸ, ਖਾਣੇ ਦੀਆਂ ਚੀਜ਼ਾਂ ਦੀ ਪ੍ਰੋਸੈਸਿੰਗ, ਸੋਲਰ ਊਰਜਾ ਤੇ ਹੋਰ ਤਕਨੀਕਾਂ ਨਾਲ ਜੁੜੇ ਸੈਕਟਰਾਂ ‘ਚ ਪੰਜਾਬ ਸਰਕਾਰ ਕੰਮ ਕਰਨਾ ਚਾਹੁੰਦੀ ਹੈ। ਬੀਤੇ ਦਿਨੀਂ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਮਿਲ ਕੇ ਜਪਾਨ ਦੇ ਇੱਕ ਵੱਡੇ ਪ੍ਰਤੀਨਿਧੀ ਮੰਡਲ ਨਾਲ ਔਨਲਾਈਨ ਮੀਟਿੰਗ ਕੀਤੀ ਸੀ।

ਇਸ ‘ਚ ਜਪਾਨੀ ਦੂਤਾਵਾਸ, ਜੇਟ੍ਰੋ, ਜੇਸੀਸੀਆਈ ਤੇ ਭਾਰਤ ‘ਚ ਕੰਮ ਕਰ ਰਹੀਆਂ 25 ਤੋਂ ਵੱਧ ਜਪਾਨੀ ਕੰਪਨੀਆਂ ਜਿਵੇਂ ਪੈਨਾਸੋਨਿਕ, ਸੁਮੀਤੋਮੋ, ਨਿਪੋਨ, ਐਨਈਸੀ ਤੇ ਟੋਇਟਾ ਆਦਿ ਸ਼ਾਮਲ ਸੀ।

ਮਾਰਚ ‘ਚ ਪੰਜਾਬ ਇੰਨਵੈਸਟਰ ਸਮਿਟ

ਪੰਜਾਬ ਸਰਕਾਰ 13-15 ਮਾਰਚ, 2026 ਨੂੰ ਆਈਐਸਬੀ ਮੋਹਾਲੀ ਵਿਖੇ ਹੋਣ ਵਾਲੇ 6ਵੇਂ ਪ੍ਰੋਗਰੈਸਿਵ ਪੰਜਾਬ ਇਸਵੈਸਟਰ ਸਮਿਤ ਤੋਂ ਪਹਿਲਾਂ ਆਪਣੀ ਵਿਸ਼ਵਵਿਆਪੀ ਪਹੁੰਚ ਦਾ ਵਿਸਥਾਰ ਕਰ ਰਹੀ ਹੈ। ਸੰਮੇਲਨ ਦੌਰਾਨ, ਇਨਵੈਸਟ ਪੰਜਾਬ ਨੇ ਦਿਖਾਇਆ ਕਿ ਕਿਵੇਂ ਇਹ ਰਾਜ ‘ਚ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਕਈ ਵਿਭਾਗਾਂ ਨੂੰ ਏਕੀਕ੍ਰਿਤ ਕਰ ਰਿਹਾ ਹੈ। ਇਸ ਮਾਡਲ ਨੂੰ ਇਨਵੈਸਟ ਪੰਜਾਬ ਯੂਨੀਫਾਈਡ ਰੈਗੂਲੇਟਰੀ ਮਾਡਲ ਕਿਹਾ ਜਾਂਦਾ ਹੈ।

2022 ‘ਚ ਜਰਮਨੀ ਗਏ ਸਨ ਸੀਐਮ ਮਾਨ

ਇਸ ਤੋਂ ਪਹਿਲਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਤੰਬਰ, 2022 ‘ਚ ਜਰਮਨੀ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਬਾਅਦ ‘ਚ ਕਈ ਉਦਯੋਗਪਤੀਆਂ ਨੂੰ ਪੰਜਾਬ ‘ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਦਿੱਲੀ ‘ਚ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਅਤੇ ਵੱਖ-ਵੱਖ ਰਾਜਾਂ ਦੇ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕੀਤੀ। ਹਾਲਾਂਕਿ ਮੁੱਖ ਮੰਤਰੀ ਨੇ ਦਸੰਬਰ 2024 ‘ਚ ਜਰਮਨੀ ਜਾਣ ਦੀ ਯੋਜਨਾ ਬਣਾਈ ਸੀ, ਪਰ ਕੇਂਦਰ ਸਰਕਾਰ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ।

Follow Us
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ...
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ...
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ...
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ...
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ...
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ...
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ...
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ...