15 ਅਗਸਤ ਤੋਂ ਪਹਿਲਾਂ ਫਰੀਦਕੋਟ ਨਹਿਰੂ ਸਟੇਡੀਅਮ ਦੀ ਸੁਰੱਖਿਆ ਸਖ਼ਤ, CM ਫਹਿਰਾਉਣਗੇ ਝੰਡਾ
CM bhagwant mann: ਫ਼ਰੀਦਕੋਟ ਜ਼ਿਲ੍ਹੇ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਨਵ-ਨਿਯੁਕਤ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਖੁਦ ਸਟੇਡੀਅਮ 'ਚ ਪਹੁੰਚੇ ਅਤੇ ਚਲ ਰਹੇ ਕੰਮਕਾਜ ਬਾਰੇ ਠੇਕੇਦਾਰਾਂ ਨਾਲ ਰਾਬਤਾ ਕੀਤਾ। ਨਾਲ ਹੀ ਪੁਲਿਸ ਮੁਲਾਜ਼ਮਾਂ ਵੱਲੋਂ ਗੱਲਬਾਤ ਕੀਤੀ ਤੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ 15 ਅਗਸਤ ਦੇ ਪ੍ਰੋਗਰਾਮ ਨੂੰ ਲੈ ਕੇ ਫ਼ਰੀਦਕੋਟ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਬਣ ਚੁੱਕਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਇਸ ਸਾਲ 15 ਅਗਸਤ ਨੂੰ ਫ਼ਰੀਦਕੋਟ ‘ਚ ਤਿਰੰਗਾ ਝੰਡਾ ਲਹਿਰਾਉਣ ਲਈ ਪਹੁੰਚਣਗੇ। ਇਸ ਦੇ ਲਈ ਨਹਿਰੂ ਸਟੇਡੀਅਮ ਨੂੰ ਚੁਣਿਆਂ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਨਹਿਰੂ ਸਟੇਡੀਅਮ ‘ਚ ਸਟੇਜ ਤੇ ਹੋਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਦੂਜੇ ਪਾਸੇ ਪਿਛਲੇ ਗਣਤੰਤਰ ਦਿਵਸ ਦੁਰਾਨ ਮੁੱਖ ਮੰਤਰੀ ਮਾਨ ਦੇ ਪ੍ਰੋਗਰਾਮ ਤੋਂ ਪਹਿਲਾਂ ਹੀ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਨਹਿਰੂ ਸਟੇਡੀਅਮ ਦੇ ਬਾਹਰ ਕੰਧਾਂ ‘ਤੇ ਖਾਲਿਸਤਾਨੀ ਨਾਅਰੇ ਲਿਖ ਦਿੱਤੇ ਸਨ, ਜਿਸ ਦੇ ਚੱਲਦੇ ਤੁਰੰਤ ਮੁੱਖ ਮੰਤਰੀ ਪੰਜਾਬ ਦਾ ਫਰੀਦਕੋਟ ‘ਚ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਸੀ। ਇਸ ਦੇ ਚਲਦੇ ਇਸ ਵਾਰ ਪੰਜਾਬ ਪੁਲਿਸ ਵੱਲੋਂ ਸਖਤੀ ਵਰਤਦੇ ਹੋਏ ਪਹਿਲਾ ਤੋਂ ਹੀ ਸਟੇਡੀਅਮ ‘ਚ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ। ਇਸ ਦੀ ਦਿਨ-ਰਾਤ ਨੀਗਰਾਨੀ ਰੱਖਣਗੇ ਤਾਂ ਜੋ ਮੁੜ ਕੋਈ ਸ਼ਰਾਰਤੀ ਅਨਸਰ ਕੋਈ ਗ਼ਲਤ ਹਰਕਤ ਨਾ ਕਰ ਸਕਣ।
ਇਸ ਬਾਰੇ ਫ਼ਰੀਦਕੋਟ ਜ਼ਿਲ੍ਹੇ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਨਵ-ਨਿਯੁਕਤ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਖੁਦ ਸਟੇਡੀਅਮ ‘ਚ ਪਹੁੰਚੇ ਅਤੇ ਚਲ ਰਹੇ ਕੰਮਕਾਜ ਬਾਰੇ ਠੇਕੇਦਾਰਾਂ ਨਾਲ ਰਾਬਤਾ ਕੀਤਾ। ਨਾਲ ਹੀ ਪੁਲਿਸ ਮੁਲਾਜ਼ਮਾਂ ਵੱਲੋਂ ਗੱਲਬਾਤ ਕੀਤੀ ਤੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ 15 ਅਗਸਤ ਦੇ ਪ੍ਰੋਗਰਾਮ ਨੂੰ ਲੈ ਕੇ ਫ਼ਰੀਦਕੋਟ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਬਣ ਚੁੱਕਿਆ ਹੈ।
ਪਨੂੰ ਨੇ ਦਿੱਤੀ ਸੀ ਧਮਕੀ
ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਸਰਗਨਾ ਗੁਰਪਤਵੰਤ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪੰਨੂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਵਾਰ 15 ਅਗਸਤ ਨੂੰ ਫਰੀਦਕੋਟ ‘ਚ CM ਮਾਨ ਨਿਸ਼ਾਨੇ ‘ਤੇ ਹੋਣਗੇ। ਉਸ ਨੇ ਕਿਹਾ ਹੈ ਕਿ CM ਮਾਨ ਦੇ ਝੰਡਾ ਲਹਿਰਾਉਣ ਦਾ ਵਿਰੋਧ ਕਰਦਾ ਹੈ। ਪੰਨੂ ਨੇ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਵੀ ਕੀਤੀ।