CM Bhagwant Mann ਵੱਲੋਂ ਪੰਜਾਬ ਦੇ ਨੌਜਵਾਨਾਂ ਦੇ ਨਾਮ ਸੁਨੇਹਾ, ਕਿਹਾ ਆਪਣਾ ਆਦਰਸ਼, ਆਪ ਬਣੋ…
Big Announcement for Youth: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਲਈ ਮਹੀਨੇ ਵਿੱਚ ਦੋ ਵਾਰ ਨੌਜਵਾਨ ਸਭਾ ਕਰਵਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਆਪਣੇ ਰੋਲ ਮਾਡਲ ਖੁਦ ਬਣਨ।

Punjab Youth Sabha: ਸੀਐੱਮ ਭਗਵੰਤ ਸਿੰਘ ਮਾਨ ਵੱਲੋਂ ਨੌਜਵਾਨਾਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਸਰਕਾਰ ਹਰ ਮਹਿਨੇ ਵਿੱਚ ਦੋ ਵਾਰ ਨੌਜਵਾਨ ਸਭਾ ਕਰਵਾਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister of Punjab) ਨੇ ਕਿਹਾ ਕਿ ਵਿਦੇਸ਼ਾਂ ਵਿੱਚ ਨੌਜਵਾਨ ਸਭਾ ਨੂੰ ਲੈ ਕੇ ਵਰਕ ਕਲਚਰ ਹੈ। ਉਨ੍ਹਾਂ ਦੀ ਸਰਕਾਰ ਸਹਾਇਤਾ ਕਰਦੀ ਹੈ ਅਤੇ ਅਸੀਂ ਵੀ ਆਪਣੇ ਨੌਜਵਾਨਾਂ ਦੀ ਮਦਦ ਕਰਾਂਗੇ।
ਨੌਜਵਾਨ ਆਪਣੇ ਰੋਲ ਮਾਡਲ ਖੁਦ ਬਣਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੌਜਵਾਨ ਆਪਣੇ ਰੋਲ ਮਾਡਲ ਖੁਦ ਬਣਨ ਅਤੇ ਹਰ ਦੋ ਮਹੀਨੇ ਬਾਅਦ ਰੋਲ ਮਾਡਲ ਨਾ ਬਦਲੋ। ਉਨ੍ਹਾਂ ਕਿਹਾ ਕਿ ਹਰ ਮਹਿਨੇ ਨੌਜਵਾਨਾਂ (Youth) ਲਈ ਦੋ ਵਾਰ ਨੌਜਵਾਨ ਸਭਾ ਦਾ ਆਯੋਜਨ ਕੀਤਾ ਜਾਵੇਗਾ। ਇਸ ਦੌਰਾਨ ਨੌਜਵਾਨਾਂ ਨੂੰ ਸਹੂਲਤਾਂ ਮਿਲਣਗੀਆਂ। ਪੰਜਾਬ ਦੇ ਚੰਗੇ ਭਵਿੱਖ ਲਈ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਸੀਐੱਮ ਮਾਨ ਨੇ ਕਿਹਾ ਇਸ ਦੌਰਾਨ ਨੌਜਵਾਨਾਂ ਤੋਂ ਸੁਝਾਅ ਲਏ ਜਾਣਗੇ। ਅਸੀਂ ਚਾਹੁੰਦੇ ਹਾਂ ਕੇ ਸਾਡੇ ਸੂਬੇ ਦੇ ਨੌਜਵਾਨ ਉੱਚੇ ਅਹੁਦਿਆਂ ‘ਤੇ ਹੋਣ। ਉਹ ਜਿਥੇ ਵੀ ਜਾਣ ਉਨ੍ਹਾਂ ਨੂੰ ਬਣਦਾ ਮਾਨ-ਸਤਿਕਾਰ ਮਿਲੇ।ਆਪਣਾ ਆਦਰਸ਼, ਆਪ ਬਣੋ…! ਪੰਜਾਬ ਦੇ ਨੌਜਵਾਨਾਂ ਦੇ ਨਾਮ ਮੇਰਾ ਸੁਨੇਹਾ…Live https://t.co/IHg0PzGPdj
— Bhagwant Mann (@BhagwantMann) April 5, 2023ਇਹ ਵੀ ਪੜ੍ਹੋ