Mega Job Fair: ਪੰਜਾਬ ਸਰਕਾਰ ਵੱਲੋਂ 13, 15 ਤੇ 17 ਮਾਰਚ ਨੂੰ ਮੈਗਾ ਰੋਜ਼ਗਾਰ ਮੇਲੇ
Bathinda Job Fair : ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਲੋਂ 13, 15 ਅਤੇ 17 ਮਾਰਚ ਨੂੰ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ।
ਬਠਿੰਡਾ ਨਿਊਜ਼: ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਲੋਂ 13 ਮਾਰਚ 2023 ਨੂੰ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ, 15 ਮਾਰਚ 2023 ਨੂੰ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਅਤੇ 17 ਮਾਰਚ 2023 ਨੂੰ ਟੀ.ਪੀ.ਡੀ. ਮਾਲਵਾ ਕਾਲਜ, ਰਾਮਪੁਰਾ ਫੂਲ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਰੋਜਗਾਰ ਮੇਲਿਆਂ ‘ਚ ਕਈ ਕੰਪਨੀਆਂ ਵੱਲੋਂ ਕੀਤੀ ਜਾਵੇਗੀ ਸ਼ਿਰਕਤ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰੋਜਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਰੋਜਗਾਰ ਮੇਲਿਆਂ (Job Fair) ਵਿੱਚ ਵੱਖ-ਵੱਖ ਕੰਪਨੀਆਂ ਜਿਵੇਂ ਕਿ ਟਰਾਈਡੈਂਟ ਬਰਨਾਲਾ, ਆਈ.ਐਫ.ਐਮ. ਫਿੰਨਕੋਚ, ਅਪੋਲੋ ਹੋਮ ਕੇਅਰ ਦਿੱਲੀ, ਆਦੇਸ਼ ਹਸਪਤਾਲ, ਪੇ.ਟੀਐਮ., ਸੱਤਿਆ ਮਾਇਕਰੋ ਕੈਪੀਟਲ, ਆਈ.ਸੀ.ਆਈ.ਸੀ.ਆਈ. ਬੈਂਕ, ਰੱਖਸ਼ਾ ਸਕਿਊਰਿਟੀ, ਚੈਕਮੇਟ ਸਕਿਊਰਿਟੀ, ਐਸ.ਆਈ.ਐਸ. ਸਕਿਊਰਿਟੀ ਤੋਂ ਇਲਾਵਾ ਹੋਰ ਵੀ ਕਈ ਨਾਮਵਾਰ ਕੰਪਨੀਆਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੇਲਿਆ ਵਿੱਚ ਵੱਖੋਂ-ਵੱਖ ਕੰਪਨੀਆਂ ਦੁਆਰਾ ਵੱਖੋ-ਵੱਖ ਅਸਾਮੀਆਂ ਲਈ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ, ਜਿਸ ਲਈ ਪ੍ਰਾਰਥੀਆਂ ਦੀ ਯੋਗਤਾ ਘੱਟੋਂ-ਘੱਟ ਦਸਵੀਂ, ਬਾਰਵੀਂ, ਗ੍ਰੈਜੂਏਸ਼ਨ, ਪੋਸਟ ਗਰੈਜੂਏਸ਼ਨ, ਆਈ.ਟੀ.ਆਈ., ਡਿਪਲੋਮਾ, ਏ.ਐਨ.ਐਮ., ਜੀ.ਐਨ.ਐਮ. ਆਦਿ ਕੀਤੀ ਹੋਵੇ।
ਕਿਵੇਂ ਰੋਜਗਾਰ ਮੇਲਿਆਂ ‘ਚ ਵਿਦਿਆਰਥੀ ਹਿੱਸਾ ਲੈ ਸਕਦੇ ਹਨ ?
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਸੀ.ਈ.ਓ. ਤੀਰਥਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਆਪਣੇ ਨਾਲ ਆਪਣਾ ਬਾਇਓਡਾਟਾ, ਵਿਦਿਅਕ ਯੋਗਤਾ ਦੇ ਸਰਟੀਫਿਕੇਟ ਲੈ ਕੇ ਇਨ੍ਹਾਂ ਮੈਗਾ ਰੋਜਗਾਰ ਮੇਲਿਆਂ ਵਿੱਚ ਭਾਗ ਲੈ ਸਕਦੇ ਹਨ। ਇਨ੍ਹਾਂ ਮੇਲਿਆਂ ਲਈ ਅਰਜੀ ਕਰਤਾ ਆਪਣੀ ਰਜਿਸਟਰੇਸ਼ਨ ਲਿੰਕ https://tinyurl.com/RegMJRBti ‘ਤੇ ਕਰਕੇ ਯਕੀਨੀ ਬਣਾਉਣ। ਅਰਜੀ ਕਰਤਾ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ (ਚੈਨਲ ਲਈ ਲਿੰਕ https://t.me/dbee_bti) ਨੂੰ ਜੁਆਇੰਨ ਕਰ ਸਕਦੇ ਹਨ ਅਤੇ ਡੀ.ਬੀ.ਈ.ਈ. ਬਠਿੰਡਾ ਦੇ ਹੈਲਪਲਾਈਨ ਨੰਬਰ 99884-44133 ‘ਤੇ ਵੀ ਸੰਪਰਕ ਕਰ ਸਕਦੇ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ