ਮੁੱਖ ਮੰਤਰੀ ਭਗਵੰਤ ਮਾਨ ਨੇ 271 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਮਿਸ਼ਨ ਰੋਜ਼ਗਾਰ ਤਹਿਤ ਹੁਣ ਤੱਕ 55,201 ਨੌਕਰੀਆਂ ਦਿੱਤੀਆਂ ਗਈਆਂ
CM Bhagwant Mann Distributed Appointment Letters: ਇਹ ਨਿਯੁਕਤੀ ਪੱਤਰ ਵੰਡ ਸਮਾਰੋਹ ਪੰਜਾਬ ਮਿਊਂਸੀਪਲ ਭਵਨ, ਚੰਡੀਗੜ੍ਹ ਵਿਖੇ ਹੋਇਆ। ਇਸ ਦੌਰਾਨ ਗ੍ਰਹਿ ਵਿਭਾਗ 'ਚ 25 ਉਮੀਦਵਾਰਾਂ, ਸਥਾਨਕ ਸਰਕਾਰਾਂ ਵਿਭਾਗ 'ਚ 140, ਸੈਰ-ਸਪਾਟਾ ਤੇ ਸੱਭਿਆਚਾਰਕ ਵਿਭਾਗ 'ਚ 2, ਸਕੂਲ ਸਿੱਖਿਆ ਵਿਭਾਗ 'ਚ 87, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ 'ਚ 4, ਪੁੱਡਾ 'ਚ 2, ਆਬਕਾਰੀ ਤੇ ਕਰ 'ਚ 2 ਅਤੇ ਪਸ਼ੂ ਪਾਲਣ ਵਿਭਾਗ ਵਿੱਚ 1 ਉਮੀਦਵਾਰ ਨੂੰ ਨਿਯੁਕਤੀ ਪੱਤਰ ਦਿੱਤੇ ਗਏ।
ਪੰਜਾਬ ਸਰਕਾਰ ਦੇ ਮਿਸ਼ਨ ਰੋਜ਼ਗਾਰ ਤਹਿਤ ਅੱਜ 8 ਵਿਭਾਗਾਂ ਦੇ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੰਡੇ ਗਏ। ਨਿਯੁਕਤੀ ਪੱਤਰ ਵੰਡ ਸਮਾਰੋਹ ‘ਚ ਕੁੱਲ 271 ਨੌਜਵਾਨਾਂ ਨਿਯੁਕਤੀ ਪੱਤਰ ਵੰਡੇ ਗਏ। ਇਸ ਦੌਰਾਨ ਪੰਜਾਬ ਦੇ ਸੀਐਮ ਮਾਨ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਥਾਨਕ ਸਰਕਾਰਾਂ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਵੀ ਮੌਜੂਦ ਰਹੇ।
ਇਹ ਨਿਯੁਕਤੀ ਪੱਤਰ ਵੰਡ ਸਮਾਰੋਹ ਪੰਜਾਬ ਮਿਊਂਸੀਪਲ ਭਵਨ, ਚੰਡੀਗੜ੍ਹ ਵਿਖੇ ਹੋਇਆ। ਇਸ ਦੌਰਾਨ ਗ੍ਰਹਿ ਵਿਭਾਗ ‘ਚ 25 ਉਮੀਦਵਾਰਾਂ, ਸਥਾਨਕ ਸਰਕਾਰਾਂ ਵਿਭਾਗ ‘ਚ 140, ਸੈਰ-ਸਪਾਟਾ ਤੇ ਸੱਭਿਆਚਾਰਕ ਵਿਭਾਗ ‘ਚ 2, ਸਕੂਲ ਸਿੱਖਿਆ ਵਿਭਾਗ ‘ਚ 87, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ‘ਚ 4, ਪੁੱਡਾ ‘ਚ 2, ਆਬਕਾਰੀ ਤੇ ਕਰ ‘ਚ 2 ਅਤੇ ਪਸ਼ੂ ਪਾਲਣ ਵਿਭਾਗ ਵਿੱਚ 1 ਉਮੀਦਵਾਰ ਨੂੰ ਨਿਯੁਕਤੀ ਪੱਤਰ ਦਿੱਤੇ ਗਏ।
ਹੁਣ ਤੱਕ 55,201 ਨੌਕਰੀਆਂ ਦਿੱਤੀਆਂ ਗਈਆਂ
ਇਸ ਸਮਾਰੋਹ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ 271 ਨੌਜਵਾਨ ਪੰਜਾਬ ਸਰਕਾਰ ਦਾ ਹਿੱਸਾ ਬਣ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਦਿਨ ਤੱਕ 55,201 ਨੌਕਰੀਆਂ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਨੌਜਵਾਨ ਦੀ ਮਿਹਨਤ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਲੜਦੀਆਂ ਫੌਜਾਂ ਹੁੰਦੀਆਂ ਹਨ ਤੇ ਨਾਮ ਜਰਨੈਲ ਦਾ ਹੁੰਦਾ ਹੈ। ਪੜ੍ਹਾਈਆਂ ਤੇ ਮਿਹਨਤਾਂ ਤੁਸੀਂ ਕੀਤੀਆਂ, ਮੇਰਾ ਤਾਂ ਨਾਮ ਲੱਗੀ ਜਾਂਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਹੋਰ ਪੜ੍ਹਨ ਲਈ ਕਿਹਾ ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਕਿਹਾ।
ਸੀਐਮ ਨੇ ਕਿਹਾ ਕਿ ਤੁਹਾਨੂੰ ਜਿਹੜੀ ਵੀ ਕੁਰਸੀ ਤੇ ਪੈੱਨ ਮਿਲਦਾ ਹੈ, ਉਸ ਨਾਲ ਇਨਸਾਫ਼ ਕਰੋ। ਕਿਸੇ ਦਾ ਕੰਮ ਹੋ ਗਿਆ, ਪਤਾ ਨਹੀਂ ਉਸ ਨੇ ਕਿਹੜੀ ਦੁਆ ਦੇਵੇਗਾ ਤੇ ਪਤਾ ਨਹੀਂ ਕਿੱਥੇ ਤੱਕ ਤੁਹਾਡੀਆਂ ਤਰੱਕੀਆਂ ਚਲੀਆਂ ਜਾਣਗੀਆਂ।
ਪਹਿਲਾਂ ਸਰਕਾਰੀ ਨੌਕਰੀ ਹੁੰਦੀ ਸੀ ਸਿਰਫ਼ ਸੁਪਨਾ, ਹੁਣ ਬਿਨਾਂ ਸਿਫ਼ਾਰਿਸ਼ ਮਿਲਦੀ
ਸੀਐਮ ਮਾਨ ਨੇ ਕਿਹਾ ਪਹਿਲਾਂ ਤਾਂ ਸਰਕਾਰੀ ਨੌਕਰੀ ਸਿਰਫ਼ ਇੱਕ ਸੁਪਨਾ ਹੁੰਦੀ ਸੀ। ਲੋਕ ਸੋਚਦੇ ਸਨ ਕਿ ਕਿੱਥੇ ਮਿਲੇਗੀ ਨੌਕਰੀ, ਸਾਨੂੰ ਕੋਈ ਮੰਤਰੀ ਨਹੀਂ ਜਾਣਦਾ ਤੇ ਸਾਡੇ ਕੋਲ ਪੈਸੇ ਨਹੀਂ ਹੈ। ਪਰ ਹੁਣ ਸਰਕਾਰੀ ਨੌਕਰੀ ਪੜ੍ਹਾਈ ਤੇ ਮੈਰਿਟ ਦੇ ਆਧਾਰ ‘ਤੇ ਮਿਲਦੀ ਹੈ। ਉਨ੍ਹਾਂ ਕਿਹਾ ਹੁਣ ਇਹ ਨਹੀਂ ਹੋ ਸਕਦਾ ਕਿ ਨੰਬਰ ਤੁਹਾਡੇ ਜ਼ਿਆਦਾ ਹੋਣ ਤੇ ਨੌਕਰੀ ਘੱਟ ਨੰਬਰ ਵਾਲੇ ਨੂੰ ਮਿਲ ਗਈ ਕਿ ਉਸ ਦਾ ਬਾਪੂ ਮੰਤਰੀ ਨੂੰ ਜਾਣਦਾ ਸੀ।
ਇਹ ਵੀ ਪੜ੍ਹੋ
ਮੁੱਖ ਮੰਤਰੀ ਨੇ ਕਿਹਾ ਕਿ 55,201 ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ, ਕਿਸੇ ਨੂੰ ਵੀ ਜਾ ਕੇ ਪੁੱਛ ਲਓ ਕਿ ਤੁਹਾਨੂੰ ਕਿਸੇ ਨੂੰ ਪੈਸੇ ਦੇਣੇ ਪਏ ਜਾਂ ਕਿਸੇ ਦੀ ਸਿਫ਼ਾਰਿਸ਼ ਲਗਾਉਣੀ ਪਈ। ਉਨ੍ਹਾਂ ਨੇ ਸਾਰੇ ਨਵ-ਨਿਯੁਕਤ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਪੰਜਾਬ ਸਰਕਾਰ ਦਾ ਹਿੱਸਾ ਹੋ ਤੇ ਤੁਸੀਂ ਪੰਜਾਬ ਲਈ ਯੋਗਦਾਨ ਪਾਓ। ਉਨ੍ਹਾਂ ਨੇ ਕਿਹਾ ਕਿ ਦੁਨੀਆਂ ਇੱਕ ਸਟੇਜ ਹੈ, ਜਿੱਥੇ ਕਿਸੇ ਦਾ ਰੋਲ ਜ਼ਿਆਦਾ ਹੈ ਤੇ ਕਿਸੇ ਦਾ ਘੱਟ। ਬਸ ਇਹ ਯਾਦ ਰੱਖੋ ਕਿ ਰੋਲ ਇਸ ਤਰੀਕੇ ਨਾਲ ਨਿਭਾਓ ਕਿ ਚਾਹੇ ਇੱਕ ਮਿੰਟ ਦਾ ਰੋਲ ਹੋਵੇ ਤਾਂ ਵੀ ਯਾਦ ਰੱਖਿਆ ਜਾਵੇ। ਜਿੰਨਾ ਕੰਮ ਤੁਹਾਡੇ ਅਧਿਕਾਰ ਖੇਤਰ ‘ਚ ਆਉਂਦਾ ਹੈ ਉਸ ਨੂੰ ਚੰਗੀ ਤਰ੍ਹਾਂ ਨਿਭਾਓ।


