ਸ਼ਰਧਾਜੰਲੀ ਦੇਣਾ ਅਹਿਸਾਨ ਨਹੀਂ, ਸਾਡਾ ਫਰਜ ਹੈ, ਸੁਨਾਮ ‘ਚ ਸ਼ਹੀਦ ਊਧਮ ਸਿੰਘ ਨੂੰ ਸੀਐਮ ਮਾਨ ਅਤੇ ਕੇਜਰੀਵਾਲ ਨੇ ਭੇਟ ਕੀਤੇ ਸ਼ਰਧਾ ਦੇ ਫੁੱਲ
CM Mann and Arvind Kejriwal in Sunam: ਇਸ ਮੌਕੇ ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵਵਿਦਿਆਲਾ ਦੀਆਂ ਭੈਣਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਭਗਵੰਤ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੀਐਮ ਨੰ ਰੱਖੜੀ ਬੰਨ੍ਹੀ। ਨਾਲ ਹੀ, ਉਨ੍ਹਾਂ ਨੇ ਉਨ੍ਹਾਂ ਅਤੇ ਪੰਜਾਬ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ।
ਸੁਨਾਮ ਵਿੱਚ ਸੀਐਮ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ‘ਤੇ ਅੱਜ (31 ਜੁਲਾਈ) ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿੱਚ ਇੱਕ ਰਾਜ ਪੱਧਰੀ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਸੀਐਮ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਦੋਵਾਂ ਨੇ ਸ਼ਹੀਦ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨਾਲ ਪੰਜਾਬ ਆਪ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬੇ ਦੇ ਹੋਰ ਵੀ ਕਈ ਮੰਤਰੀ ਹਾਜਰ ਸਨ। ਸ਼ਹੀਦ ਨੂੰ ਸ਼ਰਧਾਜੰਲੀ ਦੇਣ ਤੋਂ ਬਾਅਦ ਸਾਰੇ ਆਗੂ ਸ਼ਹੀਦ ਊਧਮ ਸਿੰਘ ਯਾਦਗਾਰ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼ਹੀਦ ਦੇ ਜੀਵਨ ਨਾਲ ਜੁੜੀਆਂ ਚੀਜ਼ਾਂ ਦੇਖੀਆਂ।
CM @BhagwantMann ਜੀ, ਕੌਮੀ ਕਨਵੀਨਰ @ArvindKejriwal ਜੀ, ਪੰਜਾਬ ਇੰਚਾਰਜ @msisodia ਜੀ ਸਮੇਤ ਪਾਰਟੀ ਪ੍ਰਧਾਨ @AroraAmanSunam ਜੀ ਤੇ ਬਾਕੀ ਲੀਡਰਸ਼ਿਪ ਨੇ ਸ਼ਹੀਦ ਊਧਮ ਸਿੰਘ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਜੱਦੀ ਸ਼ਹਿਰ ਸੁਨਾਮ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ। pic.twitter.com/7GJJmyUXgg
— AAP Punjab (@AAPPunjab) July 31, 2025
ਸ਼ਰਧਾਂਜਲੀ ਦੇਣਾ ਕੋਈ ਅਹਿਸਾਨ ਨਹੀਂ ਸਗੋਂ ਸਾਡਾ ਫਰਜ਼ ਹੈ – ਸੀਐਮ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਕੋਈ ਅਹਿਸਾਨ ਨਹੀਂ, ਇਹ ਸਾਡਾ ਫਰਜ਼ ਹੈ। ਅੱਜ ਅਸੀਂ ਉਸ ਫਰਜ਼ ਨੂੰ ਪੂਰਾ ਕਰ ਰਹੇ ਹਾਂ। “ਸ਼ਹੀਦੋ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਚੜ੍ਹੇਂਗੇ ਫੂਲ, ਵਤਨ ਪਰ ਮਿਟਨੇ ਵਾਲੋਂ ਕਾ ਬਾਕੀ ਯਹੀਂ ਨਿਸ਼ਾਂ ਹੋਗਾ।”
ਸੀਐਮ ਮਾਨ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਦਾ ਬਦਲਾ ਕਿਵੇਂ ਲਿਆ। 21 ਸਾਲਾਂ ਤੱਕ, ਉਨ੍ਹਾਂ ਨੇ ਆਪਣੇ ਅੰਦਰ ਦੇਸ਼ ਲਈ ਬਦਲੇ ਦੀ ਅੱਗ ਨੂੰ ਬਲਦਾ ਰੱਖਿਆ। ਇਸੇ ਲਈ ਅੱਜ ਅਸੀਂ ਇੱਥੇ ਸ਼ਰਧਾਂਜਲੀ ਦੇਣ ਲਈ ਆਏ ਹਾਂ। ਉਨ੍ਹਾਂ ਨੂੰ ਬਹੁਤ ਸਾਰੇ ਮੌਕੇ ਮਿਲੇ ਜਿੱਥੇ ਉਹ ਸਰ ਮਾਈਕਲ ਓ’ਡਾਇਰ ਨੂੰ ਮਾਰ ਸਕਦਾ ਸੀ, ਪਰ ਉਨ੍ਹਾਂ ਨੇ ਕਿਹਾ ਕਿ ਮੈਂ ਉਸਨੂੰ ਸਿਰਫ ਇੱਕ ਸਟੇਜ ‘ਤੇ ਜਾ ਕੇ ਹੀ ਮਾਰਾਂਗਾ।
ਜਿਵੇਂ ਹੀ ਓ’ਡਾਇਰ ਨੇ ਕਿਹਾ ਕਿ “ਮੈਂ ਇਨਕਲਾਬ ਨੂੰ ਦਬਾ ਦਿੱਤਾ ਹੈ”, ਉਸੇ ਸਮੇਂ ਊਧਮ ਸਿੰਘ ਨੇ ਕਿਤਾਬ ਵਿੱਚ ਲੁਕਾਈ ਬੰਦੂਕ ਨਾਲ ਉਸਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਨੇ ਕਦੇ ਕਿਸੇ ਤੋਂ ਮੁਆਫੀ ਨਹੀਂ ਮੰਗੀ। ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਇੱਥੇ ਪੜ੍ਹਨ ਦਾ ਮੌਕਾ ਮਿਲਿਆ। ਨਾਨਕੇ ਇੱਥੇ ਹਨ, ਅਤੇ ਸ਼ਹਿਰ ਸਿਰਫ਼ 15 ਕਿਲੋਮੀਟਰ ਦੂਰ ਹੈ। ਅਸੀਂ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਕਿ ਉਸਨੇ ਸਾਨੂੰ ਸ਼ਹੀਦਾਂ ਦੀ ਧਰਤੀ ‘ਤੇ ਜਨਮ ਦਿੱਤਾ।
ਇਹ ਵੀ ਪੜ੍ਹੋ
ਸੂਰਬੀਰ ਯੋਧੇ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਪ੍ਰਣਾਮ। ਸੂਬਾ ਪੱਧਰੀ ਸਮਾਗਮ ਦੌਰਾਨ ਅਰਵਿੰਦ ਕੇਜਰੀਵਾਲ ਜੀ ਨਾਲ ਸੁਨਾਮ ਊਧਮ ਸਿੰਘ ਵਾਲਾ ਤੋਂ LIVE ….. वीर योद्धा शहीद उधम सिंह जी की शहादत को सलाम। राज्य स्तरीय समारोह के दौरान अरविंद केजरीवाल जी के साथ सुनाम उधम सिंह वाला से LIVE pic.twitter.com/2WiJ8mifnP
— Bhagwant Mann (@BhagwantMann) July 31, 2025
ਸੀਐਮ ਦਾ ਮਜੀਠਿਆ ਤੇ ਨਿਸ਼ਾਨਾ
ਸੀਐਮ ਮਾਨ ਨੇ ਅੱਗੇ ਕਿਹਾ ਕਿ ਬੱਚੇ ਕੰਮ ‘ਤੇ ਜਾਣ ਲੱਗ ਪਏ ਹਨ। ਵੱਡੇ ਤਸਕਰ ਫੜੇ ਗਏ ਹਨ। ਸਭ ਤੋਂ ਵੱਡਾ ਫੜਿਆ ਗਿਆ ਹੈ। ਉਹ ਜੇਲ੍ਹ ਵਿੱਚ ਹੈ। ਲੋਕ ਉਸਦੇ ਨਾਮ ‘ਤੇ ਕੰਬਦੇ ਸਨ, ਤਸਕਰ ਕੰਬਦੇ ਸਨ, ਪੁਲਿਸ-ਪ੍ਰਸ਼ਾਸਨ ਅਤੇ ਅਧਿਕਾਰੀ ਵੀ ਕੰਬਦੇ ਸਨ। ਆਮ ਆਦਮੀ ਪਾਰਟੀ ਉਸਦੇ ਨਾਮ ਤੋਂ ਨਹੀਂ ਕੰਬਦੀ। ਅਸੀਂ ਉਸਨੂੰ ਫੜ ਕੇ ਜੇਲ੍ਹ ਵਿੱਚ ਪਾ ਦਿੱਤਾ। ਨਾਲ ਹੀ ਉਨ੍ਹਾਂ ਕਿਹਾ ਕਿ 20 ਹਜ਼ਾਰ ਕਿਲੋਮੀਟਰ ਲੰਬੀਆਂ ਪੇਂਡੂ ਸੜਕਾਂ ਦੀ ਮੁਰੰਮਤ ਦਾ ਕੰਮ ਸਤੰਬਰ ਤੋਂ ਸ਼ੁਰੂ ਹੋ ਜਾਵੇਗਾ। ਖਜ਼ਾਨੇ ਵਿੱਚ ਕੋਈ ਕਮੀ ਨਹੀਂ ਹੈ।
ਪਿਛਲੀਆਂ ਸਰਕਾਰਾਂ ਨੇ ਸਭ ਕੁਝ ਬਰਬਾਦ ਕਰ ਦਿੱਤਾ – ਕੇਜਰੀਵਾਲ
ਇਸ ਦੌਰਾਨ ਕੇਜਰੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਰਮਾਤਮਾ ਦਾ ਸ਼ੁਕਰ ਹੈ ਕਿ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਪਰ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਨੇ ਹਰ ਘਰ ਵਿੱਚ ਨਸ਼ੇ ਵੰਡੇ, ਸਕੂਲ ਅਤੇ ਹਸਪਤਾਲ ਬਰਬਾਦ ਕਰ ਦਿੱਤੇ, ਭ੍ਰਿਸ਼ਟਾਚਾਰ ਫੈਲਾਇਆ, ਸਾਰਾ ਪੈਸਾ ਲੁੱਟਿਆ ਅਤੇ ਖਾ ਲਿਆ। ਪਰਮਾਤਮਾ ਨਾ ਕਰੇ ਕਿ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੁਬਾਰਾ ਸੱਤਾ ਵਿੱਚ ਆਉਣ। ਬਹੁਤ ਮੁਸ਼ਕਲ ਨਾਲ, ਪਿਛਲੇ ਤਿੰਨ ਸਾਲਾਂ ਵਿੱਚ ਸਥਿਤੀ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ।ਉਨ੍ਹਾਂ ਨੇ ਅੱਗੇ ਕਿਹਾ ਕਿ ਪਹਿਲਾਂ ਸਰਕਾਰੀ ਸਕੂਲ ਇੰਨੇ ਕਬਾੜ ਹੋ ਗਏ ਸਨ, ਕਿ ਉਨ੍ਹਾਂ ਵਿੱਚ ਜਾਣ ਤੋਂ ਵੀ ਡਰ ਲੱਗਦਾ ਸੀ। ਅਸੀਂ ਸਿੱਖਿਆ ਕ੍ਰਾਂਤੀ ਰਾਹੀਂ ਸਕੂਲਾਂ ਨੂੰ ਬਦਲਿਆ ਹੈ। ਹੁਣ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਗਰੀਬਾਂ ਦੇ ਬੱਟੇ ਆਈਆਈਟੀ ਤੱਕ ਪਹੁੰਚ ਰਹੇ ਹਨ। ਪਹਿਲਾਂ ਕਿਸਾਨਾਂ ਨੂੰ ਰਾਤੀ 3 ਵਜੇ ਮੋਟਰ ਚਲਾਉਣ ਲਈ ਬਿਜਲੀ ਮਿਲਦੀ ਸੀ, ਹੁਣ ਦਿਨ ਵਿੱਚ ਵੀ ਬਿਜਲੀ ਉਪਲੱਬਧ ਹੈ।
ਪਹਿਲਾਂ ਸਰਕਾਰਾਂ ਐਲਾਨ ਕਰਦੀਆਂ ਸਨ ਪਰ ਬਾਅਦ ਵਿੱਚ ਭੁੱਲ ਜਾਂਦੀਆਂ ਸਨ
ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ 32 ਸਾਲ ਪਹਿਲਾਂ ਜਦੋਂ ਮੇਰੇ ਪਿਤਾ ਜੀ ਇਸ ਹਲਕੇ ਦੀ ਅਗਵਾਈ ਕਰ ਰਹੇ ਸਨ, ਉਨ੍ਹਾਂ ਨੇ ਹਰ ਸਾਲ ਰਾਜ ਪੱਧਰੀ ਪ੍ਰੋਗਰਾਮ ਮਨਾਉਣੇ ਸ਼ੁਰੂ ਕਰ ਦਿੱਤੇ ਸਨ। ਮੈਂ ਖੁਸ਼ਕਿਸਮਤ ਹਾਂ ਕਿ ਅੱਜ ਮੈਨੂੰ ਉਸ ਪਰੰਪਰਾ ਨੂੰ ਅੱਗੇ ਵਧਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਦੇਸ਼ ਦੀ ਆਜ਼ਾਦੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪੂਰਾ ਦੇਸ਼ ਉਨ੍ਹਾਂ ਦੀ ਕੁਰਬਾਨੀ ਦਾ ਰਿਣੀ ਹੈ, ਜਿਸ ਦਾ ਭੁਗਤਾਨ ਕਦੇ ਨਹੀਂ ਕੀਤਾ ਜਾ ਸਕਦਾ। ਊਧਮ ਸਿੰਘ ਦਾ ਜਨਮ ਸੁਨਾਮ ਵਿੱਚ ਹੋਇਆ ਸੀ।
ਅਜਿਹੀ ਸਥਿਤੀ ਵਿੱਚ, ਕੰਬੋਜ ਭਾਈਚਾਰੇ ਦੀ ਇਹ ਲੰਬੇ ਸਮੇਂ ਤੋਂ ਮੰਗ ਸੀ ਕਿ ਉਨ੍ਹਾਂ ਦੇ ਸ਼ਹੀਦੀ ਦਿਵਸ ‘ਤੇ ਨਾ ਸਿਰਫ਼ ਸੁਨਾਮ ਵਿੱਚ ਸਗੋਂ ਪੂਰੇ ਪੰਜਾਬ ਵਿੱਚ ਛੁੱਟੀ ਐਲਾਨੀ ਜਾਵੇ, ਕਿਉਂਕਿ ਉਸ ਦਿਨ ਪੂਰੇ ਸੂਬੇ ਵਿੱਚ ਕਈ ਕੈਂਪ ਅਤੇ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ। ਇਹ ਮੰਗ ਪੂਰੀ ਹੋ ਗਈ ਹੈ। ਅੱਜ ਛੁੱਟੀ ਐਲਾਨੀ ਗਈ ਹੈ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਤੁਰੰਤ ਇਸ ਸਬੰਧ ਵਿੱਚ ਫੈਸਲਾ ਲਿਆ। ਇਸ ਦੇ ਨਾਲ ਹੀ ਇਸ ਸੜਕ ਦਾ ਨਾਮ ਸ਼ਹੀਦ ਊਧਮ ਸਿੰਘ ਦੇ ਨਾਮ ‘ਤੇ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਦੇ ਮੁੱਖ ਮੰਤਰੀ 10-20 ਲੱਖ ਦੇ ਨੀਂਹ ਪੱਥਰ ਰੱਖਦੇ ਸਨ। ਪਰ ਬਾਅਦ ਵਿੱਚ ਕੋਈ ਵੀ ਇਸ ਦੀ ਸਾਰ ਨਹੀਂ ਲੈਂ ਸੀਦਾ। ਪਰ ਅਸੀਂ ਪ੍ਰੋਜੈਕਟ ਸ਼ੁਰੂ ਕਰ ਦਿੱਤੇ ਹਨ। ਆਉਣ ਵਾਲੇ ਇੱਕ ਸਾਲ ਵਿੱਚ, ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।
