ਮੁੱਖ ਮੰਤਰੀ ਮਾਨ ਦਾ ਗੁਰਦਾਸਪੁਰ ਦੌਰਾ, ਸ਼ੂਗਰ ਮਿੱਲ ਦਾ ਉਦਘਾਟਨ ਤੇ ਹੜ੍ਹ ਪੀੜਤਾਂ ਨੂੰ ਘਰ ਉਸਾਰੀ ਲਈ ਵੰਡੇ ਮਨਜ਼ੂਰੀ ਪੱਤਰ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਮਿੱਲ ਨਾਲ ਹਲਕੇ 'ਚ ਗੰਨੇ ਦੀ ਪੈਦਾਵਾਰ ਵੀ ਵੱਧ ਹੋਵੇਗੀ। ਇਸ ਨਾਲ ਰੋਜ਼ਗਾਰ ਵੀ ਵਧੇਗਾ, ਜੇਕਰ ਕਿਸੇ ਵੀ ਫੈਕਟਰੀ ਨੂੰ ਤਿੰਨ ਗੁਣਾ ਵਧਾ ਦੇਈਏ ਤੇ ਇਸ ਨਾਲ ਰੋਜ਼ਗਾਰ ਵੀ ਵਧੇਗਾ, ਤਿੰਨ ਗੁਣਾ ਵੱਧ ਪ੍ਰਡੋਕਸ਼ਨ ਹੋਵੇਗੀ ਤੇ ਤਿੰਨ ਗੁਣਾ ਵੱਧ ਹੀ ਫਾਇਦੇ ਹੋਣਗੇ। ਉਨ੍ਹਾਂ ਨੇ ਕਿਹਾ ਇਹ ਸਹਿਕਾਰੀ ਮਿੱਲ ਹੈ, ਇਸ ਦਾ ਫਾਇਦਾ ਇਸੇ ਮਿੱਲ 'ਚ ਲੱਗੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰਦਾਸਪੁਰ ਦੇ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ ਨਵੀਂ ਸ਼ੁਗਰ ਮਿੱਲ ਤੇ ਕੋ-ਜਨਰੇਸ਼ਨ ਪਲਾਂਟ ਦਾ ਉਦਘਾਟਨ ਕੀਤਾ। ਨਾਲ ਹੀ ਉਨ੍ਹਾਂ ਵੱਲੋਂ ਹੜ੍ਹ ਪੀੜਤਾਂ ਨੂੰ ਘਰ ਉਸਾਰੀ ਲਈ ਮਨਜ਼ੂਰੀ ਪੱਤਰ ਵੀ ਸੌਂਪੇ ਗਏ। ਸਰਕਾਰ ਦਾ ਦਾਅਵਾ ਹੈ ਕਿ ਨਵੀਂ ਮਿੱਲ ਨਾਲ ਹਲਕੇ ‘ਚ ਗੰਨਾ ਕਾਸ਼ਤਕਾਰਾਂ ਨੂੰ ਵੱਡਾ ਲਾਭ ਹੋਵੇਗਾ। ਇਸ ਨਾਲ ਪਹਿਲਾਂ ਨਾਲੋਂ ਲਗਭਗ ਤਿੰਨ ਗੁਣਾ ਜ਼ਿਆਦਾ ਕਿਸਾਨ ਇਸ ਮਿੱਲ ‘ਚ ਆਪਣੀ ਗੰਨੇ ਦੀ ਫ਼ਸਲ ਲੈ ਕੇ ਆਉਣਗੇ। ਇਸ ਮਿਲ ‘ਚ 20 ਮੈਗਾਵਾਟ ਬਿਜਲੀ ਦਾ ਉਤਪਾਦਨ ਵੀ ਹੋਵੇਗਾ। ਇਸ ‘ਚ ਸਲਫ਼ਰ ਰਹਿਤ ਖੰਡ ਜੋ ਕਿ ਆਮ ਖੰਡ ਨਾਲੋਂ ਮਹਿੰਗੀ ਤੇ ਵਧੀਆ ਹੁੰਦੀ ਹੈ, ਉਸ ਦੀ ਅਲੱਗ ਤੋਂ ਵਿਕਰੀ ਹੋਵੇਗੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਮਿੱਲ ਨਾਲ ਹਲਕੇ ‘ਚ ਗੰਨੇ ਦੀ ਪੈਦਾਵਾਰ ਵੀ ਵੱਧ ਹੋਵੇਗੀ। ਇਸ ਨਾਲ ਰੋਜ਼ਗਾਰ ਵੀ ਵਧੇਗਾ, ਜੇਕਰ ਕਿਸੇ ਵੀ ਫੈਕਟਰੀ ਨੂੰ ਤਿੰਨ ਗੁਣਾ ਵਧਾ ਦੇਈਏ ਤੇ ਇਸ ਨਾਲ ਰੋਜ਼ਗਾਰ ਵੀ ਵਧੇਗਾ, ਤਿੰਨ ਗੁਣਾ ਵੱਧ ਪ੍ਰਡੋਕਸ਼ਨ ਹੋਵੇਗੀ ਤੇ ਤਿੰਨ ਗੁਣਾ ਵੱਧ ਹੀ ਫਾਇਦੇ ਹੋਣਗੇ। ਉਨ੍ਹਾਂ ਨੇ ਕਿਹਾ ਇਹ ਸਹਿਕਾਰੀ ਮਿੱਲ ਹੈ, ਇਸ ਦਾ ਫਾਇਦਾ ਇਸੇ ਮਿੱਲ ‘ਚ ਲੱਗੇਗਾ।
ਪੰਜਾਬ ਦੀ ਖੇਤੀ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ‘ਚੋਂ ਕੱਢਣ ਲਈ ਮਾਨ ਸਰਕਾਰ ਦੇ ਉਪਰਾਲੇ🌾👏🏻
CM @BhagwantMann ਵੱਲੋਂ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਦੇ ਨਵੇਂ ਪਲਾਂਟ ਦਾ ਉਦਘਾਟਨ ਫ਼ਸਲੀ ਵਿਭਿੰਨਤਾ ਅਤੇ ਗੰਨੇ ਦੀ ਵੱਧ ਪੈਦਾਵਾਰ ਨੂੰ ਹੁਲਾਰਾ ਦੇਣ ਵਿੱਚ ਮਦਦਗਾਰ ਸਾਬਤ ਹੋਣ ਦੀ ਪ੍ਰਗਟਾਈ ਆਸ pic.twitter.com/Vp6Xl3qmHd — AAP Punjab (@AAPPunjab) November 26, 2025
ਮੁੱਖ ਮੰਤਰੀ ਮਾਨ ਨੇ ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਕਿਸਾਨ ਜਥੰਬੰਦੀਆਂ ਦੀਆਂ ਮੰਗਾਂ ਕੇਂਦਰ ਨਾਲ ਸਬੰਧਿਤ ਹਨ। ਕਿਸਾਨਾਂ ਦੀਆਂ ਜੋ ਮੰਗਾਂ ਪੰਜਾਬ ਸਰਕਾਰ ਨਾਲ ਸਬੰਧਤ ਹੈ, ਉਹ ਅਸੀਂ ਸਮੇਂ ਸਿਰ ਪੂਰੀਆਂ ਕਰਦੇ ਹਾਂ। ਅਸੀਂ ਕਿਸਾਨਾਂ ਨਾਲ ਗੱਲ ਵੀ ਕਰਦੇ ਹਾਂ ਤੇ ਉਨ੍ਹਾਂ ਨਾਲ ਬੈਠਕਾਂ ਵੀ ਕਰਦੇ ਹਾਂ। ਪੰਜਾਬ ਸਰਕਾਰ ਦੀਆਂ ਜੋ ਨੀਤੀਆਂ ਹਨ, ਉਹ ਵੀ ਕਿਸਾਨ ਪੱਖੀ ਹਨ। ਚਾਹੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣਾ ਹੋਵੇ, ਦਿਨ ਵੇਲੇ ਬਿਜਲੀ ਦੇਣਾ ਹੋਵੇ, ਮੰਡੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਹੋਵੇ ਜਾਂ ਜਿੰਨਾ ਵੀ ਖੇਤੀ ਨਾਲ ਸਬੰਧਤ ਕੰਮ ਹੋਵੇ, ਅਸੀਂ ਪੂਰੇ ਕਰ ਰਹੇ ਹਾਂ।
ਇਹ ਵੀ ਪੜ੍ਹੋ
ਹੜ੍ਹ ਪੀੜਤਾਂ ਨੂੰ ਘਰ ਉਸਾਰੀ ਲਈ ਸੌਂਪੇ ਮਨਜ਼ੂਰੀ ਪੱਤਰ
ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਡੇਰਾ ਬਾਬਾ ਨਾਨਕ ਵੀ ਪਹੁੰਚੇ। ਉਨ੍ਹਾਂ ਨੇ ਇੱਥੇ ਹੜ੍ਹ ਪੀੜਤ ਪਰਿਵਾਰਾਂ ਨੂੰ ਨਵੇਂ ਘਰ ਉਸਾਰਨ ਲਈ ਮਨਜ਼ੂਰੀ ਪੱਤਰ ਸੌਂਪੇ। ਸਰਕਾਰ ਦਾ ਦਾਅਵਾ ਹੈ ਕਿ ਉਹ ਸੂਬੇ ਭਰ ‘ਚ 30,000 ਪਰਿਵਾਰਾਂ ਨੂੰ ਘਰ ਉਸਾਰੀ ਲਈ ਮੁਆਵਜ਼ਾ ਪੱਤਰ ਵੰਡਣਗੇ। ਇਸ ਦੌਰਾਨ ਉਨ੍ਹਾਂ ਨੇ ਪੰਜਾਬੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੇ ਹੜ੍ਹ ਮੌਕੇ ਪੀੜਤਾਂ ਦੀ ਪੂਰੀ ਮਦਦ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਅੱਗੇ ਸੰਕਟ ਵੀ ਛੋਟੇ ਪੈ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ 20 ਹਜ਼ਾਰ ਪ੍ਰਤੀ ਏਕੜ ਫ਼ਸਲ ਲਈ ਮੁਆਵਜ਼ਾ ਦਿੱਤਾ, ਜੋ ਕਿ ਦੇਸ ‘ਚ ਸਭ ਤੋਂ ਵੱਧ ਹੈ।
ਜਲੰਧਰ ਦੀ ਘਟਨਾ ‘ਤੇ ਕੀ ਬੋਲੇ
ਜਲੰਧਰ ‘ਚ ਇੱਕ 13 ਸਾਲਾਂ ਬੱਚੀ ਦੇ ਨਾਲ ਵਾਪਰੀ ਜਬਰ-ਜਨਾਹ ਤੇ ਕਤਲ ਦੀ ਘਟਨਾ ‘ਤੇ ਮੁੱਖ ਮੰਤਰੀ ਪੰਜਾਬ ਨੇ ਕਿਹਾ ਪੁਲਿਸ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ‘ਚ ਫਾਸਟ ਟਰੈਕ ਕੋਰਟ ‘ਚ ਜਲਦ ਇਨਸਾਫ ਦਿੱਤਾ ਜਾਵੇ ।
‘ਸ਼ਹੀਦੀ ਸਮਾਗਮ ਲਈ ਪੀਐਮ ਨੂੰ ਦਿੱਤਾ ਸੱਦਾ, ਪਰ ਨਹੀਂ ਪਹੁੰਚੇ’
ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ‘ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮਾਗ਼ਮ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਦਿੱਤਾ ਗਿਆ ਸੀ, ਪਰ ਉਹ ਨਹੀਂ ਪਹੁੰਚੇ। ਉਨ੍ਹਾਂ ਦੇ ਲਈ ਪੁਖਤਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਨ। ਪ੍ਰਧਾਨ ਮੰਤਰੀ ਕਿਉਂ ਨਹੀਂ ਪਹੁੰਚੇ, ਇਸ ਦਾ ਜਵਾਬ ਉਹੀ ਦੇ ਸਕਦੇ ਹਨ।


