AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਸ਼ਾਹਕੋਟ ਛਿੰਝ ਮੇਲੇ ‘ਚ ਚੱਲੀਆਂ ਡਾਂਗਾਂ ਤੇ ਕੁਰਸੀਆਂ, ਦੋ ਨਾਮੀ ਪਹਿਲਵਾਨਾਂ ਦੇ ਗੁੱਟ ਭਿੜੇ; ਕਈ ਜ਼ਖ਼ਮੀ

ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬਾਜਵਾ ਕਲਾਂ ਵਿਖੇ ਚੱਲ ਰਹੇ ਇੱਕ ਛਿੰਝ ਮੇਲੇ ਦੌਰਾਨ ਉਸ ਸਮੇਂ ਅਫਰਾ-ਤਫਰੀ ਅਤੇ ਭਾਜੜ ਪੈ ਗਈ, ਜਦੋਂ ਇਲਾਕੇ ਦੇ ਦੋ ਨਾਮੀ ਪਹਿਲਵਾਨ ਅਤੇ ਉਨ੍ਹਾਂ ਦੇ ਹਮਾਇਤੀ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਬੁਰੀ ਤਰ੍ਹਾਂ ਉਲਝ ਗਏ।

ਸ਼ਾਹਕੋਟ ਛਿੰਝ ਮੇਲੇ 'ਚ ਚੱਲੀਆਂ ਡਾਂਗਾਂ ਤੇ ਕੁਰਸੀਆਂ, ਦੋ ਨਾਮੀ ਪਹਿਲਵਾਨਾਂ ਦੇ ਗੁੱਟ ਭਿੜੇ; ਕਈ ਜ਼ਖ਼ਮੀ
davinder-kumar-jalandhar
| Updated On: 28 Jun 2026 13:39 PM IST
Share

ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬਾਜਵਾ ਕਲਾਂ ਵਿਖੇ ਚੱਲ ਰਹੇ ਇੱਕ ਛਿੰਝ ਮੇਲੇ ਦੌਰਾਨ ਉਸ ਸਮੇਂ ਅਫਰਾ-ਤਫਰੀ ਅਤੇ ਭਾਜੜ ਪੈ ਗਈ, ਜਦੋਂ ਇਲਾਕੇ ਦੇ ਦੋ ਨਾਮੀ ਪਹਿਲਵਾਨ ਅਤੇ ਉਨ੍ਹਾਂ ਦੇ ਹਮਾਇਤੀ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਬੁਰੀ ਤਰ੍ਹਾਂ ਉਲਝ ਗਏ। ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ, ਬੀਤੀ ਸ਼ਾਮ ਪਿੰਡ ਬਾਜਵਾ ਕਲਾਂ ਵਿਖੇ ਬਾਬਾ ਸੁਖਚੈਨ ਦਾਸ ਜੀ ਦੇ ਸਾਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਗ੍ਰਾਮ ਪੰਚਾਇਤ ਅਤੇ ਨਗਰ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਛਿੰਝ ਮੇਲੇ ਦਾ ਆਯੋਜਨ ਕੀਤਾ ਗਿਆ ਸੀ। ਸ਼ਾਮ ਦੇ ਕਰੀਬ 7 ਵਜੇ, ਅਖਾੜੇ ਵਿੱਚ ਕੁਸ਼ਤੀਆਂ ਦੇ ਮੁਕਾਬਲੇ ਚੱਲ ਰਹੇ ਸਨ, ਜਿੱਥੇ ਨਵਾਂ ਪਿੰਡ ਅਕਾਲੀਆਂ ਦਾ ਇੱਕ ਨਾਮੀ ਪਹਿਲਵਾਨ ਬਤੌਰ ਰੈਫ਼ਰੀ ਭੂਮਿਕਾ ਨਿਭਾਉਂਦੇ ਹੋਏ ਕੁਸ਼ਤੀਆਂ ਕਰਵਾ ਰਿਹਾ ਸੀ।

ਇਸ ਦੌਰਾਨ, ਉੱਥੇ ਮੌਜੂਦ ਕੁਝ ਹੋਰਨਾਂ ਪਹਿਲਵਾਨਾਂ ਅਤੇ ਪਿੰਡ ਵਾਸੀਆਂ ਨੇ ਉਕਤ ਪਹਿਲਵਾਨ ਦੇ ਰੈਫ਼ਰੀ ਬਣਨ ‘ਤੇ ਸਖ਼ਤ ਇਤਰਾਜ਼ ਜਤਾਇਆ। ਵਿਵਾਦ ਵਧਣ ‘ਤੇ ਇਸ ਸਬੰਧੀ ਮੇਲਾ ਸਟੇਜ ਤੋਂ ਬਕਾਇਦਾ ਇੱਕ ਅਨਾਊਂਸਮੈਂਟ ਵੀ ਕਰਵਾ ਦਿੱਤੀ ਗਈ। ਸਟੇਜ ਤੋਂ ਨਾਮ ਬੋਲੇ ਜਾਣ ਕਾਰਨ ਉਕਤ ਰੈਫ਼ਰੀ ਪਹਿਲਵਾਨ ਨੇ ਖ਼ੁਦ ਨੂੰ ਕਾਫੀ ਅਪਮਾਨਿਤ ਅਤੇ ਨਮੋਸ਼ੀ ਮਹਿਸੂਸ ਕੀਤੀ। ਜਿਸ ਤੋਂ ਬਾਅਦ ਉਸ ਨੇ ਤੈਸ਼ ਵਿੱਚ ਆ ਕੇ ਆਪਣੇ ਸਮਰਥਕਾਂ ਸਮੇਤ ਉੱਥੇ ਮੌਜੂਦ ਪਿੰਡ ਢੰਡੋਵਾਲ ਦੇ ਇੱਕ ਹੋਰ ਨਾਮੀ ਪਹਿਲਵਾਨ ‘ਤੇ ਹਮਲਾ ਕਰ ਦਿੱਤਾ ਅਤੇ ਦੋਵਾਂ ਧਿਰਾਂ ਵਿਚਾਲੇ ਹੱਥੋਂਪਾਈ ਸ਼ੁਰੂ ਹੋ ਗਈ।

ਅਖਾੜੇ ‘ਚ ਚੱਲੀਆਂ ਡਾਂਗਾਂ ਤੇ ਕੁਰਸੀਆਂ

ਦੇਖਦੇ ਹੀ ਦੇਖਦੇ ਇਹ ਮਾਮਲਾ ਇੰਨਾ ਗੰਭੀਰ ਰੂਪ ਧਾਰਨ ਕਰ ਗਿਆ ਕਿ ਦੋਵਾਂ ਨਾਮੀ ਪਹਿਲਵਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਚਾਲੇ ਅਖਾੜੇ ਦੇ ਅੰਦਰ ਹੀ ਕੁਰਸੀਆਂ ਅਤੇ ਡਾਂਗਾਂ ਚੱਲਣ ਲੱਗ ਪਈਆਂ। ਇਸ ਖ਼ੂਨੀ ਝੜਪ ਦੌਰਾਨ ਨਵਾਂ ਪਿੰਡ ਅਕਾਲੀਆਂ ਦੇ ਪਹਿਲਵਾਨ ਨੇ ਪਿੰਡ ਢੰਡੋਵਾਲ ਦੇ ਨਾਮੀ ਪਹਿਲਵਾਨ ਦੇ ਸਿਰ ‘ਤੇ ਕੁਰਸੀ ਨਾਲ ਜ਼ੋਰਦਾਰ ਵਾਰ ਕੀਤਾ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਿਆ। ਪਹਿਲਵਾਨਾਂ ਦੀ ਆਪਸੀ ਲੜਾਈ ਕਾਰਨ ਪੂਰੇ ਛਿੰਝ ਮੇਲੇ ਵਿੱਚ ਭਗਦੜ ਮਚ ਗਈ ਅਤੇ ਹਾਲਾਤ ਬੇਕਾਬੂ ਹੁੰਦੇ ਦੇਖ ਪ੍ਰਬੰਧਕਾਂ ਨੂੰ ਮੇਲਾ ਤੁਰੰਤ ਵਿਚਾਲੇ ਹੀ ਬੰਦ ਕਰਵਾਉਣਾ ਪਿਆ।

ਜ਼ਖ਼ਮੀ ਹਾਲਤ ‘ਚ ਹਸਪਤਾਲ ਦਾਖ਼ਲ

ਇਸ ਹਿੰਸਕ ਝਗੜੇ ਤੋਂ ਤੁਰੰਤ ਬਾਅਦ ਪਿੰਡ ਢੰਡੋਵਾਲ ਦੇ ਨਾਮੀ ਪਹਿਲਵਾਨ ਅਤੇ ਉਸ ਦੇ ਜ਼ਖ਼ਮੀ ਸਾਥੀ ਪਹਿਲਵਾਨ ਨੂੰ ਉਨ੍ਹਾਂ ਦੇ ਸਮਰਥਕਾਂ ਵੱਲੋਂ ਇਲਾਜ ਲਈ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ। ਜਿਵੇਂ ਹੀ ਇਸ ਘਟਨਾ ਦੀ ਖ਼ਬਰ ਇਲਾਕੇ ਵਿੱਚ ਫੈਲੀ, ਤਾਂ ਸ਼ਾਹਕੋਟ ਦੇ ਕਈ ਪ੍ਰਮੁੱਖ ਪਤਵੰਤੇ ਸੱਜਣ, ਜਿਨ੍ਹਾਂ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਐੱਮ.ਸੀ. ਬੂਟਾ ਸਿੰਘ ਕਲਸੀ, ਮਨਜੀਤ ਸਿੰਘ ਸੱਤਾ, ਜਗਤਾਰ ਸਿੰਘ ਤਾਰੀ ਖ਼ਾਲਸਾ, ਮਨਜੀਤ ਚੋਪੜਾ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ ਸ਼ਾਮਲ ਸਨ, ਜ਼ਖ਼ਮੀਆਂ ਦਾ ਹਾਲ-ਚਾਲ ਜਾਣਨ ਲਈ ਸਰਕਾਰੀ ਹਸਪਤਾਲ ਸ਼ਾਹਕੋਟ ਪਹੁੰਚੇ।

ਇੱਕ ਪਹਿਲਵਾਨ ਦਾ ਸਿਰ ਪਾਟਿਆ, ਦੂਜੇ ਦੀ ਬਾਂਹ ਟੁੱਟੀ

ਦੱਸਿਆ ਜਾ ਰਿਹਾ ਹੈ ਕਿ ਇਸ ਲੜਾਈ ਦੌਰਾਨ ਪਿੰਡ ਢੰਡੋਵਾਲ ਦੇ ਪਹਿਲਵਾਨ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਹੈ, ਜਦੋਂ ਕਿ ਸ਼ਾਹਕੋਟ ਖੇਤਰ ਦੇ ਇੱਕ ਹੋਰ ਪਹਿਲਵਾਨ ਦੀ ਬਾਂਹ ਟੁੱਟ ਗਈ ਹੈ। ਹਸਪਤਾਲ ਦੀ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰਾਂ ਵੱਲੋਂ ਦੋਵਾਂ ਜ਼ਖ਼ਮੀ ਪਹਿਲਵਾਨਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ, ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਅਗਲੇਰੀ ਜਾਂਚ ਤੇ ਇਲਾਜ ਲਈ ਹਾਇਰ ਸੈਂਟਰ ਰੈਫ਼ਰ ਕਰ ਦਿੱਤਾ ਗਿਆ।

ਦੂਜੇ ਪਾਸੇ, ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ਾਹਕੋਟ ਥਾਣੇ ਤੋਂ ਏ.ਐੱਸ.ਆਈ. ਸੁਖਵੰਤ ਸਿੰਘ ਪੁਲਿਸ ਪਾਰਟੀ ਸਮੇਤ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਨੇ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਕਾਨੂੰਨੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ, ਇਸ ਝਗੜੇ ਵਿੱਚ ਫਿਲਹਾਲ ਇੱਕ ਧਿਰ ਦੇ ਦੋ ਪਹਿਲਵਾਨ ਗੰਭੀਰ ਜ਼ਖ਼ਮੀ ਹੋਏ ਹਨ, ਜਦੋਂ ਕਿ ਦੂਜੀ ਧਿਰ ਦੇ ਕਿਸੇ ਪਹਿਲਵਾਨ ਦੇ ਜ਼ਖ਼ਮੀ ਹੋਣ ਜਾਂ ਕਿਸੇ ਹੋਰ ਹਸਪਤਾਲ ਵਿੱਚ ਦਾਖ਼ਲ ਹੋਣ ਬਾਰੇ ਅਜੇ ਤੱਕ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ।

Follow Us
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?...
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ......
ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ 'ਚ ਪਾਸ ਹੋ ਸਕਦੇ ਹਨ ਕਿਹੜੇ ਵੱਡੇ ਬਿੱਲ? ਜਾਣੋ...
ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ 'ਚ ਪਾਸ ਹੋ ਸਕਦੇ ਹਨ ਕਿਹੜੇ ਵੱਡੇ ਬਿੱਲ? ਜਾਣੋ......
PM ਮੋਦੀ ਦੇ ਜਲੰਧਰ ਦੌਰੇ ਦੀਆਂ ਕਿਹੋ ਜਿਹੀਆਂ ਹਨ ਤਿਆਰੀਆਂ? ਵੇਖੋ Tv9 Punjabi ਦੀ ਇਹ ਖਾਸ ਰਿਪੋਰਟ
PM ਮੋਦੀ ਦੇ ਜਲੰਧਰ ਦੌਰੇ ਦੀਆਂ ਕਿਹੋ ਜਿਹੀਆਂ ਹਨ ਤਿਆਰੀਆਂ? ਵੇਖੋ Tv9 Punjabi ਦੀ ਇਹ ਖਾਸ ਰਿਪੋਰਟ...
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ...