ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੀ DAP, ਫ਼ਿਰੋਜ਼ਪੁਰ ਦਾ ਮੁੱਖ ਖੇਤੀਬਾੜੀ ਅਫ਼ਸਰ ਮੁਅੱਤਲ

ਇਸ ਮਾਮਲੇ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮੁਅੱਤਲੀ ਦੇ ਦੌਰਾਨ ਉਹ ਖੇਤੀਬਾੜੀ ਵਿਭਾਗ ਦੇ ਮੁੱਖ ਦਫ਼ਤਰ ਮੁਹਾਲੀ ਵਿਖੇ ਆਪਣੀ ਡਿਊਟੀ ਨਿਭਾਉਣਗੇ। ਫ਼ਾਜ਼ਿਲਕਾ ਦੇ ਖੇਤੀਬਾੜੀ ਅਫ਼ਸਰ ਨੂੰ ਫ਼ਿਰੋਜ਼ਪੁਰ ਦਾ ਵੀ ਵਾਧੂ ਚਾਰਜ ਦੇ ਦਿੱਤਾ ਗਿਆ ਹੈ।

ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੀ DAP, ਫ਼ਿਰੋਜ਼ਪੁਰ ਦਾ ਮੁੱਖ ਖੇਤੀਬਾੜੀ ਅਫ਼ਸਰ ਮੁਅੱਤਲ
ਸੰਕੇਤਕ ਤਸਵੀਰ
Follow Us
tv9-punjabi
| Updated On: 07 Nov 2024 17:06 PM

ਪੰਜਾਬ ਸਰਕਾਰ ਨੇ DAP ਦੇ ਗੈਰ-ਕਾਨੂੰਨੀ ਭੰਡਾਰਨ ਦੇ ਮਾਮਲੇ ‘ਚ ਫ਼ਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਮੁਅੱਤਲੀ ਦੌਰਾਨ ਉਹ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮੁਹਾਲੀ ਦਫ਼ਤਰ ‘ਚ ਡਿਊਟੀ ਦੇਣਗੇ।

ਇਸ ਮੁਅੱਤਲੀ ਤੋਂ ਬਾਅਦ ਫਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਸੰਦੀਪ ਕੁਮਾਰ ਨੂੰ ਅਗਲੇ ਹੁਕਮਾਂ ਤੱਕ ਮੁੱਖ ਖੇਤੀਬਾੜੀ ਅਫ਼ਸਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਕਾਰਵਾਈ ਨੂੰ ਖੇਤੀਬਾੜੀ ਮੰਤਰੀ ਦੇ ਹੁਕਮਾਂ ਦੇ ਤਹਿਤ ਕੀਤਾ ਗਿਆ ਹੈ।

ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਉਸ ਅਨੁਸਾਰ ਵਿਭਾਗ ਨੂੰ ਇਸ ਸਬੰਧੀ ਫ਼ਿਰੋਜ਼ਪੁਰ ਦੇ ਡੀਸੀ ਉਨ੍ਹਾਂ ਪੱਤਰ ਲਿਖਿਆ ਹੈ। ਇਸ ਵਿੱਚ ਦੱਸਿਆ ਸੀ ਕਿ ਉਪ ਮੰਡਲ ਮੈਜਿਸਟਰੇਟ ਫ਼ਿਰੋਜ਼ਪੁਰ ਦੀ ਨਿਗਰਾਨੀ ਹੇਠ ਮੈਸਰਜ਼ ਸਚਦੇਵਾ ਟਰੈਂਡਜ਼ ਦੇ ਵੱਖ-ਵੱਖ ਗੁਦਾਮਾਂ ਦਾ ਨਿਰੀਖਣ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੂੰ 161.8 ਮੀਟ੍ਰਿਕ ਟਨ ਡੀਏਪੀ ਖਾਦ ਮਿਲੀ ਹੈ ਜੋ ਕਿ ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੀ ਗਈ ਸੀ। ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਫਰਮ ਦੇ ਮਾਲਕਾਂ ਨੇ ਇਸ ਸਬੰਧ ‘ਚ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਹੈ।

ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਦੀ ਤਰਫ਼ੋਂ ਮੁੱਖ ਖੇਤੀਬਾੜੀ ਅਫ਼ਸਰ ਜਗੀਰ ਸਿੰਘ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਜਦੋਂ ਕਿ ਡੀਏਪੀ ਦੀ ਕਮੀ ਨੂੰ ਦੇਖਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਨੂੰ ਜਾਂਚ ਦੇ ਹੁਕਮ ਪਹਿਲਾਂ ਹੀ ਦਿੱਤੇ ਗਏ ਸਨ। ਇਸ ਗੰਭੀਰ ਅਣਗਹਿਲੀ ਕਾਰਨ ਮੁੱਖ ਖੇਤੀਬਾੜੀ ਅਫਸਰ ਵਿਰੁੱਧ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਖਿਲਾਫ਼ ਪੰਜਾਬ ਸਿਵਲ ਸਰਵਿਸਿਜ਼ ਸਜ਼ਾ ਅਤੇ ਅਧੀਨਗੀ ਨਿਯਮ, 1970 ਦੇ ਰੂਲ 8 ਤਹਿਤ ਚਾਰਜਸ਼ੀਟ ਦਾਇਰ ਕਰਨ ਦਾ ਫੈਸਲਾ ਲਿਆ ਗਿਆ ਹੈ।

ਤੁਰੰਤ ਪ੍ਰਭਾਵ ਨਾਲ ਕੀਤਾ ਮੁਅੱਤਲ

ਇਸ ਮਾਮਲੇ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮੁਅੱਤਲੀ ਦੇ ਦੌਰਾਨ ਉਹ ਖੇਤੀਬਾੜੀ ਵਿਭਾਗ ਦੇ ਮੁੱਖ ਦਫ਼ਤਰ ਮੁਹਾਲੀ ਵਿਖੇ ਆਪਣੀ ਡਿਊਟੀ ਨਿਭਾਉਣਗੇ। ਫ਼ਾਜ਼ਿਲਕਾ ਦੇ ਖੇਤੀਬਾੜੀ ਅਫ਼ਸਰ ਨੂੰ ਫ਼ਿਰੋਜ਼ਪੁਰ ਦਾ ਵੀ ਵਾਧੂ ਚਾਰਜ ਦੇ ਦਿੱਤਾ ਗਿਆ ਹੈ।

ਮਨਮੋਹਨ ਸਿੰਘ ਦਾ ਦਿਹਾਂਤ: ਚੰਡੀਗੜ੍ਹ ਦਾ ਉਹ ਘਰ ਜੋ ਸਾਬਕਾ ਪ੍ਰਧਾਨ ਮੰਤਰੀ ਦੇ ਦਿਲ ਦੇ ਬਹੁਤ ਕਰੀਬ ਸੀ
ਮਨਮੋਹਨ ਸਿੰਘ ਦਾ ਦਿਹਾਂਤ: ਚੰਡੀਗੜ੍ਹ ਦਾ ਉਹ ਘਰ ਜੋ ਸਾਬਕਾ ਪ੍ਰਧਾਨ ਮੰਤਰੀ ਦੇ ਦਿਲ ਦੇ ਬਹੁਤ ਕਰੀਬ ਸੀ...
ਮਾਨਾ ਕੀ ਤੇਰੇ ਦੀਦ ਕੇ ਕਾਬਿਲ ਨਹੀਂ ਹੂੰ ਮੈਂ...ਜਦੋਂ ਮਨਮੋਹਨ ਸਿੰਘ ਦੀ ਸ਼ਾਇਰੀ ਤੋਂ ਸੰਸਦ ਵਿੱਚ ਲਗੇ ਸੀ ਠਹਾਕੇ
ਮਾਨਾ ਕੀ ਤੇਰੇ ਦੀਦ ਕੇ ਕਾਬਿਲ ਨਹੀਂ ਹੂੰ ਮੈਂ...ਜਦੋਂ ਮਨਮੋਹਨ ਸਿੰਘ ਦੀ ਸ਼ਾਇਰੀ ਤੋਂ  ਸੰਸਦ ਵਿੱਚ ਲਗੇ ਸੀ ਠਹਾਕੇ...
ਕਿਸਾਨ ਆਗੂ ਡੱਲੇਵਾਲ ਨੇ 'ਆਪ' ਵਫ਼ਦ ਨੂੰ ਕਿਹਾ- ਜੇ ਮੈਨੂੰ ਕੁਝ ਹੋਇਆ ਤਾਂ ਪੰਜਾਬ 'ਚ ਲਗਾਇਆ ਜਾ ਸਕਦਾ ਹੈ ਰਾਸ਼ਟਰਪਤੀ ਰਾਜ
ਕਿਸਾਨ ਆਗੂ ਡੱਲੇਵਾਲ ਨੇ 'ਆਪ' ਵਫ਼ਦ ਨੂੰ ਕਿਹਾ- ਜੇ ਮੈਨੂੰ ਕੁਝ ਹੋਇਆ ਤਾਂ ਪੰਜਾਬ 'ਚ ਲਗਾਇਆ ਜਾ ਸਕਦਾ ਹੈ ਰਾਸ਼ਟਰਪਤੀ ਰਾਜ...
PM ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਕੀਤੀ ਮੁਲਾਕਾਤ, ਯੁਵਾ ਸਸ਼ਕਤੀਕਰਨ ਦੀ ਕੀਤੀ ਗੱਲ
PM ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਕੀਤੀ ਮੁਲਾਕਾਤ, ਯੁਵਾ ਸਸ਼ਕਤੀਕਰਨ ਦੀ ਕੀਤੀ ਗੱਲ...
ਚੰਡੀਗੜ੍ਹ ਨਗਰ ਨਿਗਮ 'ਚ ਹੰਗਾਮੇ ਤੋਂ ਬਾਅਦ ਕੌਂਸਲਰਾਂ ਨੇ ਦੱਸਿਆ ਸੱਚ
ਚੰਡੀਗੜ੍ਹ ਨਗਰ ਨਿਗਮ 'ਚ ਹੰਗਾਮੇ ਤੋਂ ਬਾਅਦ ਕੌਂਸਲਰਾਂ ਨੇ ਦੱਸਿਆ ਸੱਚ...
ਦਿੱਲੀ: ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਦਾਅ, ਮਹਿਲਾ ਸਨਮਾਨ ਅਤੇ ਸੰਜੀਵਨੀ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ
ਦਿੱਲੀ: ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਦਾਅ, ਮਹਿਲਾ ਸਨਮਾਨ ਅਤੇ ਸੰਜੀਵਨੀ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ...
ਮੰਗੇਤਰ ਪੀਜੀ ਦੇ ਹੇਠਾਂ ਉਡੀਕ ਰਿਹਾ ਸੀ, ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ
ਮੰਗੇਤਰ ਪੀਜੀ ਦੇ ਹੇਠਾਂ ਉਡੀਕ ਰਿਹਾ ਸੀ, ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ...
ਪੰਜਾਬ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿੱਤੀਆਂ ਇੰਨੀਆਂ ਸੀਟਾਂ, ਇਹ ਹੈ 'ਆਪ'-ਭਾਜਪਾ ਦੀ ਹਾਲਤ!
ਪੰਜਾਬ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿੱਤੀਆਂ ਇੰਨੀਆਂ ਸੀਟਾਂ, ਇਹ ਹੈ 'ਆਪ'-ਭਾਜਪਾ ਦੀ ਹਾਲਤ!...
ਮੋਹਾਲੀ ਹਾਦਸੇ 'ਚ 2 ਦੀ ਮੌਤ, ਕਈ ਲੋਕ ਫਸੇ... ਇਹ ਹੈ ਹਾਦਸੇ ਦੀ ਪੂਰੀ ਕਹਾਣੀ
ਮੋਹਾਲੀ ਹਾਦਸੇ 'ਚ 2 ਦੀ ਮੌਤ, ਕਈ ਲੋਕ ਫਸੇ... ਇਹ ਹੈ ਹਾਦਸੇ ਦੀ ਪੂਰੀ ਕਹਾਣੀ...