Punjab Office Time Change: ਮੁੜ ਤੋਂ ਪੁਰਾਣੇ ਸਮੇਂ ‘ਤੇ ਖੁੱਲਣਗੇ ਸਰਕਾਰੀ ਦਫਤਰ, ਜਾਣੋ…ਕਿਹੜੀ ਤਾਰੀਕ ਤੋਂ ਲਾਗੂ ਹੋ ਰਿਹਾ ਨਿਯਮ
Offices Time Change: ਭਿਆਨਕ ਗਰਮੀ ਵਾਲਾ ਮੌਸਮ ਲੰਘ ਚੁੱਕਾ ਹੈ। ਮਈ ਅਤੇ ਜੂਨ ਮਹੀਨੇ ਦੌਰਾਨ ਤੇਜ਼ ਗਰਮੀ ਅਤੇ ਲੂ ਕਰਕੇ ਬਿਜਲੀ ਦੀ ਖਪਤ ਬਹੁਤ ਜਿਆਦਾ ਹੁੰਦੀ ਹੈ। ਇਸੇ ਕਰਕੇ ਪੰਜਾਬ ਸਰਕਾਰ ਨੇ ਦਫਤਰਾਂ ਦਾ ਸਮਾਂ ਬੱਦਲ ਦਿੱਤਾ ਸੀ।

ਪੁਰਾਣੀ ਤਸਵੀਰ
ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਮੁੜ ਤੋਂ ਬਦਲ ਦਿੱਤਾ ਗਿਆ ਹੈ। ਹੁਣ ਪੰਜਾਬ ਸਰਕਾਰ (Punjab Government) ਨਾਲ ਸਬੰਧਤ ਪੰਜਾਬ ਅਤੇ ਚੰਡੀਗੜ੍ਹ ਵਿੱਚ ਦਫ਼ਤਰ 17 ਜੁਲਾਈ ਤੋਂ ਪੁਰਾਣੇ ਸਮੇਂ ਮੁਤਾਬਕ ਯਾਨੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ। ਬੀਤੀ 2 ਮਈ ਤੋਂ ਸਾਰੇ ਦਫਤਰਾਂ (Government Offices) ਦਾ ਸਮਾਂ ਸਵੇਰੇ 7.30 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰ ਦਿੱਤਾ ਗਿਆ ਸੀ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਇਸ ਸਬੰਧੀ ਹੁਕਮ ਵੀ ਜਾਰੀ ਕਰ ਦਿੱਤੇ ਹਨ।
