ਅੰਮ੍ਰਿਤਸਰ ‘ਚ NCB ਦਫ਼ਤਰ ਦਾ ਨੀਂਹ ਪੱਥਰ; ਸਰਹੱਦ ‘ਤੇ ਆਧੁਨਿਕ ਸਹੂਲਤਾਂ ਦੀ ਮੰਗ, ਅਮਿਤ ਸ਼ਾਹ ਨਾਲ ਮਾਨ ਦੀ ਆਨਲਾਈਨ ਮੀਟਿੰਗ
ਗ੍ਰਹਿ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਜੂਨ 2022 ਤੋਂ ਮਾਰਚ 2023 ਦਰਮਿਆਨ ਦੇਸ਼ ਭਰ ਵਿੱਚ 6 ਲੱਖ 73 ਹਜ਼ਾਰ 606 ਕਿਲੋਗ੍ਰਾਮ ਨਸ਼ੀਲੇ ਪਦਾਰਥ ਸਾੜ ਦਿੱਤੇ ਗਏ, ਜਿਨ੍ਹਾਂ ਦੀ ਕੀਮਤ 7,117 ਕਰੋੜ ਰੁਪਏ ਦੱਸੀ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਇੰਨਾ ਹੀ ਨਹੀਂ ਅਮਿਤ ਸ਼ਾਹ ਨੇ ਇਸ ਦੌਰਾਨ ਅੰਮ੍ਰਿਤਸਰ ‘ਚ ਨਾਰਕੋਟਿਕ ਕੰਟਰੋਲ ਬਿਊਰੋ (NCB) ਦਫਤਰ ਦੀ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ। ਇਹ ਸਾਰੀ ਪ੍ਰਕਿਰਿਆ ਆਨਲਾਈਨ ਹੋਈ। ਜਿਸ ਵਿੱਚ ਪੰਜਾਬ ਤੋਂ ਇਲਾਵਾ 9 ਰਾਜਾਂ ਦੇ ਮੁੱਖ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ।
ਇਸ ਦੌਰਾਨ ਗ੍ਰਹਿ ਮੰਤਰੀ ਨੇ ਹਰ ਸੂਬੇ ਨੂੰ ਚਰਚਾ ਲਈ 5 ਮਿੰਟ ਦਿੱਤੇ। ਇਹ ਪ੍ਰੋਗਰਾਮ ਐਨਸੀਬੀ ਦੁਆਰਾ ਪ੍ਰਬੰਧਿਤ ਕੀਤਾ ਗਿਆ ਸੀ, ਇਸ ਕਰਕੇ ਇਸ ਮੀਟਿੰਗ ਵਿੱਚ ਸਿਰਫ ਨਸ਼ਿਆਂ ਦੀ ਹੀ ਚਰਚਾ ਹੋਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਾਕਿਸਤਾਨ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਅਤੇ ਪੰਜਾਬ ਵਿੱਚ ਫੈਲੇ ਨਸ਼ਾ ਤਸਕਰਾਂ ਦੇ ਨੈੱਟਵਰਕ ਦੀ ਗੱਲ ਹੋਈ।
Addressing the Regional Conference on ‘Drug Trafficking and National Security’. Today, about 1,44,000 kgs of seized drugs will be destroyed in various parts of the country.
https://t.co/A8Ju29Ll1p— Amit Shah (@AmitShah) July 17, 2023
ਇਹ ਵੀ ਪੜ੍ਹੋ
ਕਰੋੜਾਂ ਦਾ ਨਸ਼ਾ ਨਸ਼ਟ
ਪ੍ਰੋਗਰਾਮ ਸਵੇਰੇ 10.15 ਵਜੇ ਦੇ ਕਰੀਬ ਆਨਲਾਈਨ ਸ਼ੁਰੂ ਹੋਇਆ। ਜਿਸ ਵਿੱਚ ਦਿੱਲੀ, ਜੰਮੂ ਕਸ਼ਮੀਰ, ਲੱਦਾਖ, ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਉੜੀਸਾ ਦੇ ਮੁੱਖ ਮੰਤਰੀਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲੈਫਟੀਨੈਂਟ ਗਵਰਨਰਾਂ ਨੇ ਸ਼ਮੂਲੀਅਤ ਕੀਤੀ।
NCB ‘ਤੇ ਆਧਾਰਿਤ ਇਸ ਮੀਟਿੰਗ ‘ਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਆਨਲਾਈਨ ਸੰਕੇਤ ‘ਤੇ 1,44,000 ਕਿਲੋਗ੍ਰਾਮ ਨਸ਼ੀਲੇ ਪਦਾਰਥ, ਜਿਨ੍ਹਾਂ ਦੀ ਕੀਮਤ 2,416 ਕਰੋੜ ਰੁਪਏ ਹੈ, ਨੂੰ ਨਸ਼ਟ ਕੀਤਾ ਗਿਆ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ